Health Tips: ਲੀਵਰ ਤੇ ਕਿਡਨੀ ਦੀ ਸਾਰੀ ਗੰਦਗੀ ਇੱਕ ਵਾਰ ’ਚ ਬਾਹਰ ਕੱਢ ਦਿੰਦੈ ਇਹ ਘਰੇਲੂ ਨੁਸਖ਼ੇ, ਇੰਝ ਕਰੋ ਵਰਤੋਂ

Friday, Apr 02, 2021 - 06:32 PM (IST)

ਜਲੰਧਰ (ਬਿਊਰੋ) - ਸਰੀਰ ਨੂੰ ਤੰਦਰੁਸਤ ਰਹਿਣ ਲਈ ਲੀਵਰ ਤੇ ਕਿਡਨੀ ਦਾ ਸਾਫ ਹੋਣਾ ਬਹੁਤ ਜ਼ਰੂਰੀ ਹੈ। ਇਸੇ ਲਈ ਘੱਟ ਤੋਂ ਘੱਟ ਮਹੀਨੇ ਵਿੱਚ ਇੱਕ ਵਾਰ ਲੀਵਰ ਅਤੇ ਕਿਡਨੀ ਨੂੰ ਜ਼ਰੂਰ ਸਾਫ ਕਰਨਾ ਚਾਹੀਦਾ ਹੈ। ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਸ ਲਈ ਲੀਵਰ ਅਤੇ ਕਿਡਨੀ ਦੀਆਂ ਸਮੱਸਿਆਵਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਜਿਸ ਕਰਕੇ ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਸਾਡਾ ਲੀਵਰ ਠੀਕ ਤਰ੍ਹਾਂ ਕੰਮ ਕਰੇਗਾ, ਤਾਂ ਸਾਨੂੰ ਕਦੇ ਵੀ ਕੋਈ ਬੀਮਾਰੀ ਨਹੀਂ ਹੋਵੇਗੀ। ਅੱਜ ਕੱਲ ਗਲਤ ਖਾਣ ਪੀਣ ਦੇ ਕਾਰਨ ਲੀਵਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ, ਕਿਉਂਕਿ ਖਾਣ-ਪੀਣ ਦਾ ਸਿੱਧਾ ਅਸਰ ਲੀਵਰ ਅਤੇ ਕਿਡਨੀਆਂ ’ਤੇ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਲੀਵਰ ਅਤੇ ਕਿਡਨੀ ਨੂੰ ਸਾਫ ਕਰਨ ਦੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ.... 

ਕੱਚਾ ਲਸਣ ਅਤੇ ਗਰਮ ਪਾਣੀ
ਲਸਣ ਵਿੱਚ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਵਿੱਚ ਮੌਜੂਦ ਸੇਲੇਨਿਯਮ ਨਾਮਕ ਤੱਤ ਲੀਵਰ ਅਤੇ ਕਿਡਨੀ ਦੇ ਅੰਦਰ ਜਮ੍ਹਾ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੱਚੇ ਲਸਣ ਦੀਆਂ ਦੋ ਕਲੀਆਂ ਚਬਾਕੇ ਖਾਓ ਅਤੇ ਇੱਕ ਗਰਮ ਗਿਲਾਸ ਪਾਣੀ ਪੀਓ। ਲਗਾਤਾਰ ਇੱਕ ਹਫ਼ਤਾ ਇਸ ਤਰ੍ਹਾਂ ਕਰਨ ਨਾਲ ਲੀਵਰ ਅਤੇ ਕਿਡਨੀ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ।

Health Tips: ਰੋਟੀ ਤੋਂ ਪਹਿਲਾਂ ਭੁੱਲ ਕੇ ਵੀ ਕਦੇ ਨਾ ਖਾਓ ‘ਸਲਾਦ’, ਸਿਹਤ ਹੋ ਸਕਦੀ ਹੈ ਖ਼ਰਾਬ

PunjabKesari

ਨਿੰਬੂ ਅਤੇ ਸ਼ਹਿਦ
ਲੀਵਰ ਅਤੇ ਕਿਡਨੀ ਦੀ ਗੰਦਗੀ ਬਾਹਰ ਕੱਢਣ ਲਈ ਰੋਜ਼ਾਨਾ 1 ਗਿਲਾਸ ਗੁਣਗੁਣੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ। ਜੇਕਰ ਤੁਸੀਂ ਇਸ ਪਾਣੀ ਦਾ ਰੋਜ਼ਾਨਾ ਖਾਲੀ ਢਿੱਡ ਸੇਵਨ ਕਰਦੇ ਹੋ ਤਾਂ ਇਸ ਦਾ ਤੁਹਾਨੂੰ ਦੁੱਗਣਾ ਫ਼ਾਇਦਾ ਹੋਵੇਗਾ।

ਜਾਮੁਨ ਖਾਓ
ਜਾਮਣ ਦੇ ਗਰਮੀ ਦੇ ਮੌਸਮ ’ਚ ਹੁੰਦੀ ਹੈ, ਜਿਸ ਨੂੰ ਖਾਣਾ ਬਹੁਤ ਜ਼ਰੂਰੀ ਹੈ। ਪੱਕੇ ਹੋਏ ਜਾਮੁਨ ਖਾਲੀ ਢਿੱਡ ਖਾਣ ਨਾਲ ਜਿਗਰ ਦੀ ਖ਼ਰਾਬੀ ਦੂਰ ਹੋ ਜਾਂਦੀ ਹੈ। ਇਸ ਨਾਲ ਲੀਵਰ ਅਤੇ ਕਿਡਨੀ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ।

‘ਕਬਜ਼’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ : ਜਾਣੋ ਕੀ ਖਾਈਏ ਤੇ ਕਿਨ੍ਹਾਂ ਚੀਜ਼ਾਂ ਤੋਂ ਰੱਖੀਏ ਪਰਹੇਜ਼

ਹਰੜ ਦੇ ਛਲਕੇ ਅਤੇ ਗੁੜ
ਲੀਵਰ ਅਤੇ ਕਿਡਨੀ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਕਰਨ ਲਈ ਪੁਰਾਣਾ ਗੁੜ ਅਤੇ ਹਰੜ ਦੇ ਛਿਲਕੇ ਦਾ ਚੂਰਨ ਮਿਲਾ ਕੇ ਗੋਲੀਆਂ ਬਣਾ  ਲਓ। ਇਹ ਗੋਲੀਆਂ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਲਓ। ਇੱਕ ਮਹੀਨਾ ਲਗਾਤਾਰ ਲੈਣ ਨਾਲ ਲੀਵਰ ਅਤੇ ਕਿਡਨੀ ਦੀ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ ।

ਸੇਬ ਦਾ ਸਿਰਕਾ
ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇਕ ਗਿਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਲੀਵਰ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ ।

Health Tips: ਰੋਜ਼ਾਨਾ ਸਵੇਰੇ ਕੁਝ ਸਮਾਂ ਜ਼ਰੂਰ ਟੱਪੋ ‘ਰੱਸੀ, ਭਾਰ ਘੱਟਣ ਦੇ ਨਾਲ-ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

ਕਿਸ਼ਮਿਸ਼ ਦਾ ਪਾਣੀ
ਰੋਜ਼ਾਨਾ ਰਾਤ ਨੂੰ ਕਿਸ਼ਮਿਸ਼ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਸਵੇਰ ਸਮੇਂ ਇਸ ਪਾਣੀ ਨੂੰ ਹਲਕਾ ਗੁਣਗੁਣਾ ਕਰਕੇ ਖਾਲੀ ਢਿੱਡ ਪੀ ਲਓ ਅਤੇ ਕਿਸ਼ਮਿਸ਼ ਵੀ ਖਾ ਲਓ । ਇਸ ਨਾਲ ਲੀਵਰ ਅਤੇ ਕਿਡਨੀ ਦੋਨੇ ਸਾਫ਼ ਹੋ ਜਾਂਦੇ ਹਨ। ਸ਼ੂਗਰ ਦੇ ਰੋਗੀਆਂ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨੁਸਖ਼ੇ ਦਾ ਇਸਤੇਮਾਲ ਮਹੀਨੇ ਵਿੱਚ ਸਿਰਫ਼ 4 ਦਿਨ ਕਰੋ। ਖੰਡ ਦਾ ਸੇਵਨ ਘੱਟ ਕਰ ਦਿਓ।

ਸ਼ਹਿਦ ਅਤੇ ਪਾਣੀ
ਰੋਜ਼ਾਨਾ ਸਵੇਰੇ ਲਸਣ ਖਾਣ ਤੋਂ ਬਾਅਦ ਸ਼ਹਿਦ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ। ਇਸ ਨਾਲ ਲੀਵਰ ਸਾਫ ਹੋ ਜਾਂਦਾ ਹੈ, ਕਿਉਂਕਿ ਸ਼ਹਿਦ ਵਿੱਚ ਮਿਲਿਆ ਕੋਸਾ ਪਾਣੀ ਲੀਵਰ ਨੂੰ ਸਾਫ ਰੱਖਦਾ ਹੈ।

ਵਾਸਤੂ ਸ਼ਾਸਤਰ ਅਨੁਸਾਰ ‘ਹਲਦੀ’ ਦੀ ਵਰਤੋਂ ਨਾਲ ਦੂਰ ਹੋਣਗੀਆਂ ਜੀਵਨ ਦੀਆਂ ਕਈ ਪਰੇਸ਼ਾਨੀਆਂ


rajwinder kaur

Content Editor

Related News