Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ
Sunday, Jan 31, 2021 - 01:27 PM (IST)
ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਜੋੜਾਂ ਅਤੇ ਗੋਡਿਆਂ ਦੇ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਵਿੱਚ ਦੇਖਣ ਅਤੇ ਸੁਣਨ ਨੂੰ ਮਿਲਦੀ ਸੀ ਪਰ ਅੱਜ ਕੱਲ ਛੋਟੀ ਉਮਰ ਦੇ ਲੋਕ ਵੀ ਇਸ ਸਮੱਸਿਆ ਤੋਂ ਪੀੜਤ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ। ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ ਇਹ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਨੁਸਖ਼ਾ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨੁਸਖ਼ੇ ਵਿੱਚ ਐਂਟੀ ਇੰਫਲੇਮੇਟਰੀ ਤੱਤ ਮੌਜੂਦ ਹਨ, ਜਿਸ ਵਿੱਚ ਮੈਗਨੀਸ਼ੀਅਮ, ਸਿਲੀਕੋਨ, ਵਿਟਾਮਿਨ-ਸੀ ਅਤੇ ਬ੍ਰੋਮੇਲਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਜੋੜਾਂ ਤੇ ਗੋਡਿਆਂ ਦੇ ਦਰਦ ਲਈ ਘਰੇਲੂ ਨੁਸਖ਼ਾ
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਤੇ ਤੁਹਾਡੇ ਬੱਚੇ ਵੀ ਦੇਰ ਰਾਤ ਤੱਕ ਕਰਦੇ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਰੂਰੀ ਸਾਮਾਨ
. ਸੰਤਰੇ ਦਾ ਰਸ 1 ਕੱਪ
. ਪਾਣੀ 1 ਕੱਪ
. ਚੁਟਕੀ ਭਰ ਦਾਲਚੀਨੀ
. ਅਨਾਨਾਸ 2 ਕੱਪ
. ਸ਼ਹਿਦ 1 ਚਮਚ
. ਅੱਧਾ ਕੱਪ ਕੱਟੇ ਹੋਏ ਬਦਾਮ
. ਜੌ ਦਾ ਦਲੀਆ 1 ਕੱਪ
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਨੁਸਖ਼ਾ ਬਣਾਉਣ ਦੀ ਵਿਧੀ
ਇਕ ਭਾਂਡਾ ਲਓ। ਉਸ ’ਚ ਜੌ ਦਾ ਦਲੀਆ ਅਤੇ ਪਾਣੀ ਮਿਲਾ ਲਓ ਅਤੇ ਉਸ ਨੂੰ ਕੁਝ ਸਮੇਂ ਤੱਕ ਅੱਗ ’ਤੇ ਪਕਾਓ । ਦਲਿਆ ਬਣ ਜਾਣ ’ਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ । ਜਦੋਂ ਇਹ ਠੰਡਾ ਹੋ ਜਾਵੇ ਤਾਂ ਸਾਰੇ ਸਾਮਾਨ ਨੂੰ ਇਕ ਬਲੈਂਡਰ ਵਿਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ । ਜੇਕਰ ਤੁਸੀਂ ਥੋੜ੍ਹਾ ਪਤਲਾ ਕਰਨਾ ਚਾਹੁੰਦੇ ਹੋ ਤਾਂ ਇਸ ’ਚ ਹੋਰ ਪਾਣੀ ਮਿਲਾ ਸਕਦੇ ਹੋ। ਇਸ ਮਿਸ਼ਰਨ ਦਾ ਰੋਜ਼ਾਨਾ ਸੇਵਨ ਕਰੋ। ਇਸ ਦੀ ਵਰਤੋਂ ਨਾਲਕੁਝ ਦਿਨਾਂ ਵਿੱਚ ਹੀ ਤੁਹਾਡੇ ਜੋੜਾਂ ਅਤੇ ਗੋਡਿਆਂ ਦਾ ਦਰਦ ਹਮੇਸ਼ਾ ਲਈ ਗਾਇਬ ਹੋ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ
ਪੜ੍ਹੋ ਇਹ ਵੀ ਖ਼ਬਰ - Health tips : ‘ਸ਼ੂਗਰ’ ਦੇ ਮਰੀਜ਼ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਲਈ ਬਣਾ ਕੇ ਰੱਖਣ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ