Health Tips: ਗਰਮੀ ਕਾਰਨ ਸਰੀਰ ’ਤੇ ਹੁੰਦੇ ਨੇ ਛੋਟੇ-ਛੋਟੇ ਦਾਣੇ ਤਾਂ ਤਰਬੂਜ਼ ਸਣੇ ਅਪਣਾਓ ਇਹ ਚੀਜ਼ਾਂ, ਮਿਲੇਗੀ ਠੰਡਕ

Monday, Aug 23, 2021 - 03:21 PM (IST)

Health Tips: ਗਰਮੀ ਕਾਰਨ ਸਰੀਰ ’ਤੇ ਹੁੰਦੇ ਨੇ ਛੋਟੇ-ਛੋਟੇ ਦਾਣੇ ਤਾਂ ਤਰਬੂਜ਼ ਸਣੇ ਅਪਣਾਓ ਇਹ ਚੀਜ਼ਾਂ, ਮਿਲੇਗੀ ਠੰਡਕ

ਜਲੰਧਰ (ਬਿਊਰੋ) - ਗਰਮੀ ਦਾ ਮੌਸਮ ਆਉਂਦੇ ਹੀ ਸਾਡੇ ਸਰੀਰ ’ਤੇ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਹੱਥਾਂ ਪੈਰਾਂ ਅਤੇ ਸਰੀਰ ’ਤੇ ਛੋਟੇ-ਛੋਟੇ ਦਾਣੇ ਹੋਣਾ। ਇਨ੍ਹਾਂ ਨੂੰ ਹੀਟ ਰੈਸ਼ੇਜ਼ ਕਿਹਾ ਜਾਂਦਾ ਹੈ। ਇਹ ਗਰਮੀਆਂ ਦੇ ਮੌਸਮ ਵਿੱਚ ਹੋਣ ਵਾਲੀ ਆਮ ਸਮੱਸਿਆ ਹੈ। ਗਰਮੀਆਂ ਵਿੱਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ, ਜਿਸ ਨਾਲ ਸਾਡੇ ਸਰੀਰ ਦੀ ਚਮੜੀ ’ਤੇ ਮੌਜੂਦ ਛੇਦ ਬੰਦ ਹੋ ਜਾਂਦੇ ਹਨ। ਇਸ ਨਾਲ ਸਰੀਰ ’ਤੇ ਛੋਟੇ-ਛੋਟੇ ਦਾਣੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ’ਤੇ ਹੋਣ ਵਾਲੀ ਖੁਜ਼ਲੀ ਬਹੁਤ ਪ੍ਰੇਸ਼ਾਨ ਕਰਦੀ ਹੈ। ਪਸੀਨਾ ਆਉਣ ’ਤੇ ਇਸ ਦੀ ਇਨਫੈਕਸ਼ਨ ਵੱਧ ਜਾਣ ਦੀ ਸੰਭਾਵਨਾ ਬਹੁਤ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਇਨ੍ਹਾਂ ਛੋਟੇ-ਛੋਟੇ ਦਾਣਿਆਂ ਤੋਂ ਛੁਟਕਾਰਾ ਪਾ ਸਕਦੇ ਹੋ....

ਨਿੰਮ ਅਤੇ ਕਪੂਰ
ਨਿੰਮ ਅਤੇ ਕਪੂਰ ਦੋਵੇਂ ਐਂਟੀ ਇੰਫਲੇਮੇਟਰੀ ਐਂਟੀ ਬੈਕਟੀਰੀਅਲ ਅਤੇ ਠੰਡੇ ਪਾਣੀ ਦੇ ਗੁਣਾਂ ਵਾਲੇ ਹੁੰਦੇ ਹਨ। ਇਹ ਚਮੜੀ ਨੂੰ ਠੰਡਕ ਦੇ ਕੇ ਖੁਜਲੀ ਤੋਂ ਰਾਹਤ ਦਿਵਾਉਦੇ ਹਨ। ਇਸ ਲਈ ਕੁਝ ਸੁੱਕੇ ਪੱਤੇ ਨਿੰਮ ਦੇ ਲੈ ਕੇ ਉਸ ਦੀ ਪੇਸਟ ਬਣਾ ਲਓ ਅਤੇ ਇਸ ਵਿੱਚ ਥੋੜ੍ਹਾ ਜਿਹਾ ਕਪੂਰ ਵੀ ਮਿਲਾ ਲਓ। ਇਸ ਪੇਸਟ ਨੂੰ ਅੱਧੇ ਘੰਟੇ ਲਈ ਸਰੀਰ ’ਤੇ ਲਗਾਓ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਨਹਾਓ ।

ਪੜ੍ਹੋ ਇਹ ਵੀ ਖ਼ਬਰ- Health Tips: ਨਹਾਉਣ ਤੋਂ ਪਹਿਲਾਂ ਪਾਣੀ ’ਚ ਮਿਲਾਓ ‘ਲੂਣ’, ਜੋੜਾਂ ਦੇ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ

PunjabKesari

ਬੇਸਨ
ਸਰੀਰ ’ਤੇ ਗਰਮੀ ਕਾਰਨ ਹੋਣ ਵਾਲੇ ਦਾਣਿਆਂ ਨੂੰ ਠੀਕ ਕਰਨ ਲਈ ਪਾਣੀ ਜਾਂ ਫਿਰ ਗੁਲਾਬ ਜਲ ਵਿੱਚ ਵੇਸਣ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਸਰੀਰ ’ਤੇ ਲਗਾਓ। ਇਸ ਨਾਲ ਗਰਮੀ ਨਾਲ ਹੋਣ ਵਾਲੇ ਦਾਣੇ ਬਿਲਕੁਲ ਠੀਕ ਹੋ ਜਾਣਗੇ ।

ਤਰਬੂਜ਼
ਤਰਬੂਜ਼ ਗਰਮੀਆਂ ਵਿੱਚ ਮਿਲਣ ਵਾਲਾ ਇੱਕ ਆਮ ਫਲ ਹੈ। ਦਰਅਸਲ ਸਰੀਰ ’ਤੇ ਗਰਮੀ ਕਾਰਨ ਛੋਟੇ-ਛੋਟੇ ਦਾਣੇ ਹੁੰਦੇ ਹਨ। ਤਰਬੂਜ਼ ਸਰੀਰ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ। ਇਸ ਦੇ ਲਈ ਤਰਬੂਜ ਦੇ ਬੀਜ ਕੱਢ ਲਓ ਅਤੇ ਇਸ ਨੂੰ 20 ਮਿੰਟ ਲਈ ਸਰੀਰ ’ਤੇ ਲਗਾਓ। ਫਿਰ ਠੰਡੇ ਪਾਣੀ ਨਾਲ ਨਹਾ ਲਓ। ਕੁੱਝ ਹੀ ਦਿਨਾਂ ਵਿੱਚ ਸਰੀਰ ’ਤੇ ਹੋਏ ਛੋਟੇ-ਛੋਟੇ ਦਾਣੇ ਠੀਕ ਹੋ ਜਾਣਗੇ ।

ਪੜ੍ਹੋ ਇਹ ਵੀ ਖ਼ਬਰ- ‘ਗੁੱਸੇਖੋਰ’ ਹੋਣ ਦੇ ਨਾਲ-ਨਾਲ ‘ਐਸ਼ੋ ਆਰਾਮ’ ਵਾਲੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਇਸ ਅੱਖਰ ਦੇ ਲੋਕ

PunjabKesari

ਬਰਫ਼ ਲਗਾਓ
ਗਰਮੀ ਵਿੱਚ ਸਰੀਰ ’ਤੇ ਦਾਣੇ ਹੋਣ ਦੇ ਨਾਲ ਚੁਬਣ ਅਤੇ ਜਲਨ ਮਹਿਸੂਸ ਹੁੰਦੀ ਹੈ। ਇਸ ’ਤੇ ਤੁਸੀਂ ਬਰਫ਼ ਲਗਾ ਸਕਦੇ ਹੋ ਪਰ ਧਿਆਨ ਰੱਖੋ ਕਿ ਬਰਫ਼ ਨੂੰ ਸਿੱਧਾ ਚਮੜੀ ’ਤੇ ਨਾ ਲਗਾਓ। ਇਸ ਨੂੰ ਕਿਸੇ ਪਲਾਸਟਿਕ ਦੀ ਥੈਲੀ ਜਾਂ ਫਿਰ ਕੱਪੜੇ ਵਿੱਚ ਲਪੇਟ ਕੇ ਲਗਾਓ। ਇਸ ਨਾਲ ਸਰੀਰ ’ਤੇ ਗਰਮੀ ਕਾਰਨ ਹੋਏ ਛੋਟੇ-ਛੋਟੇ ਦਾਣੇ ਠੀਕ ਹੋ ਜਾਣਗੇ ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

ਬੇਕਿੰਗ ਸੋਡਾ
ਸਰੀਰ ਦੇ ਅੰਗਾਂ ’ਤੇ ਹੋਣ ਵਾਲੇ ਦਾਣੇ ਠੀਕ ਕਰਨ ਲਈ ਬੇਕਿੰਗ ਸੋਡਾ ਬਹੁਤ ਫ਼ਾਇਦੇਮੰਦ ਹੈ। ਇਸ ਲਈ 2 ਚਮਚ ਬੇਕਿੰਗ ਸੋਡਾ 1 ਕੱਪ ਠੰਢੇ ਪਾਣੀ ਵਿੱਚ ਮਿਲਾਓ। ਫਿਰ ਇੱਕ ਸੂਤੀ ਕੱਪੜੇ ਨੂੰ ਭਿਉਂ ਕੇ ਸਰੀਰ ਦੇ ਪ੍ਰਭਾਵਿਤ ਅੰਗਾਂ ’ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀਆਂ ਅਸ਼ੁੱਧੀਆਂ ਦੂਰ ਹੋਣਗੀਆਂ ਅਤੇ ਬੰਦ ਰੋਮ ਖੁੱਲ੍ਹ ਜਾਣਗੇ, ਜਿਸ ਨਾਲ ਸਰੀਰ ’ਤੇ ਗਰਮੀ ’ਚ ਦਾਣੇ ਨਹੀਂ ਹੋਣਗੇ ।

PunjabKesari

ਕੋਕਮ
ਜੇਕਰ ਹੱਥਾਂ-ਪੈਰਾਂ ਅਤੇ ਸਰੀਰ ’ਤੇ ਇਨ੍ਹਾਂ ਦਾਣਿਆਂ ਦੇ ਕਾਰਨ ਜਲਣ ਅਤੇ ਚੁਭਣ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਕੋਕਮ ਦੀ ਵਰਤੋਂ ਕਰੋ। ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੋਕਮ ਸਰੀਰ ਨੂੰ ਠੰਡਾ ਰੱਖਦਾ ਹੈ। ਕੋਕਮ ਦੇ 5 ਟੁੱਕੜੇ ਦੋ ਗਲਾਸ ਪਾਣੀ ਵਿੱਚ ਰਾਤ ਭਰ ਭਿਓ ਕੇ ਰੱਖੋ। ਫਿਰ ਸਵੇਰ ਸਮੇਂ ਇਸ ਪਾਣੀ ਨੂੰ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਇਸ ਨੂੰ ਠੰਡਾ ਕਰ ਕੇ ਥੋੜ੍ਹੀ ਖੰਡ ਮਿਲਾ ਕੇ ਪੀ ਲਓ।

ਪੜ੍ਹੋ ਇਹ ਵੀ ਖ਼ਬਰ-  Health Tips: ‘ਤਣਾਅ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕਸਰਤ ਸਣੇ ਅਪਣਾਓ ਇਹ ਤਰੀਕੇ

 


author

rajwinder kaur

Content Editor

Related News