Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
Sunday, Oct 04, 2020 - 06:50 PM (IST)
ਜਲੰਧਰ (ਬਿਊਰੋ) - ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਅਤੇ ਬਿਹਤਰੀਨ ਬਣਾਉਣ ਲਈ ਸਾਨੂੰ ਜੀਵਨ 'ਚ ਛੋਟੀਆਂ-ਛੋਟੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲ੍ਹਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਨਾ ਕੇ ਤੁਸੀਂ ਆਪਣੇ ਜੀਵਨ 'ਚ ਬਦਲਾਅ ਲਿਆ ਸਕੋਗੇ।
ਸਾਡੀ ਜੀਵਨ ਸ਼ੈਲੀ 'ਚ ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਖਾਣਾ ਖਾਂਦੇ ਹਾਂ। ਬਹੁਤ ਸਾਰੇ ਲੋਕ ਘਰਾਂ ਡਾਈਨਿੰਗ ਟੇਬਲ 'ਤੇ ਬੈਠ ਕੇ ਖਾਣਾ ਖਾਂਦੇ ਹਨ ਅਤੇ ਕਈ ਟੀ.ਵੀ ਦੇ ਸਾਹਮਣੇ ਖਾਣਾ ਖਾਂਦੇ ਹਨ। ਬਹੁਤ ਸਾਰੇ ਬੱਚੇ ਬਿਨ੍ਹਾਂ ਮੋਬਾਈਲ ਦੇ ਖਾਣਾ ਖਾਣ ਦੇ ਅਯੋਗ ਹੁੰਦੇ ਹਨ। ਅੱਜ ਤੋਂ 20 ਸਾਲ ਪਹਿਲਾਂ, ਲੋਕ ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਸਨ। ਕੁਝ ਲੋਕ ਹਾਲੇ ਵੀ ਇਸੇ ਤਰ੍ਹਾਂ ਭੋਜਣ ਖਾਣਾ ਪਸੰਦ ਕਰਦੇ ਹਨ। ਭੋਜਣ ਖਾਣ ਸਮੇਂ ਉਹ ਕਿਸੇ ਨਾਲ ਗੱਲ ਨਹੀਂ ਕਰਦੇ ਸਨ। ਇਸ ਦੇ ਨਾਲ ਹੀ, ਜੇਕਰ ਅਸੀਂ ਜੋਤਸ਼ੀ ਵਿਗਿਆਨ ਦੀ ਗੱਲ ਕਰੀਏ, ਤਾਂ ਸਾਡੀ ਖਾਣ-ਪੀਣ ਦੀਆਂ ਆਦਤਾਂ ਨਾਲ ਸਾਡੇ ਗ੍ਰਹਿ ਪ੍ਰਭਾਵਿਤ ਹੁੰਦੇ ਹਨ। ਇਸ ਲਈ ਭੋਜਨ ਕਰਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ—
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
. ਘਰ 'ਚ ਕਦੇ ਵੀ ਖਾਣਾ ਬਿਸਤਰੇ 'ਤੇ ਬੈਠ ਕੇ ਨਾ ਖਾਓ, ਇਸ ਤਰ੍ਹਾਂ ਭੋਜਨ ਦਾ ਅਪਮਾਨ ਹੁੰਦਾ ਹੈ।
. ਟੀਵੀ ਵੇਖਣ ਜਾਂ ਕਿਤਾਬਾਂ ਪੜ੍ਹਦੇ ਸਮੇਂ ਕਦੇ ਵੀ ਖਾਣਾ ਨਾ ਖਾਓ ਕਿਉਂਕਿ ਇਸ ਕਾਰਨ ਸਾਡੀ ਸਾਹ ਨਲੀ 'ਚ ਭੋਜਨ ਦੇ ਕਣ ਫਸਣ ਦਾ ਡਰ ਰਹਿੰਦਾ ਹੈ।
. ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਅਤੇ ਪੈਰ ਧੋ ਚੰਗੀ ਤਰ੍ਹਾਂ ਧੋ ਲਓ। ਇਸ ਤਰ੍ਹਾਂ ਨੁਕਸਾਨਦੇਹ ਬੈਕਟੀਰੀਆ ਭੋਜਨ ਦੁਆਰਾ ਸਾਡੇ ਪੇਟ ਤੱਕ ਨਹੀਂ ਪਹੁੰਚ ਪਾਉਂਦੇ।
. ਭੋਜਨ ਹਮੇਸ਼ਾ ਚਬਾ ਕੇ ਖਾਓ ਅਤੇ ਭੋਜਨ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ। ਤੁਸੀਂ ਖਾਣ ਦੇ 40 ਮਿੰਟ ਬਾਅਦ ਪਾਣੀ ਪੀ ਸਕਦੇ ਹੋ।
ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
. ਹਮੇਸ਼ਾ ਖਾਣਾ ਬੈਠ ਕੇ ਖਾਓ। ਕਦੇ ਵੀ ਖੜ੍ਹੇ ਹੋ ਕੇ ਭੋਜਨ ਨਾ ਖਾਓ।
. ਖਾਣਾ ਖਾਣ ਤੋਂ ਬਾਅਦ ਕੁਝ ਲੋਕ ਪਲੇਟ 'ਚ ਹੀ ਆਪਣੇ ਹੱਥ ਧੋ ਲੈਂਦੇ ਹਨ। ਇਹ ਅੰਨਪੂਰਨਾ ਨੂੰ ਨਾਰਾਜ਼ ਕਰਦਾ ਹੈ, ਜਿਸ ਕਾਰਨ ਬਰਕਤ ਅਜਿਹੇ ਘਰ ਤੋਂ ਚਲੀ ਜਾਂਦੀ ਹੈ।
. ਪਲੇਟ 'ਚ ਜੂਠ ਛੱਡਣਾ ਭੋਜਨ ਦਾ ਅਪਮਾਨ ਹੈ। ਇਹ ਮਾਤਾ ਅੰਨਪੂਰਨਾ ਦੇ ਸਰਾਪ ਦਾ ਕਾਰਨ ਬਣਦੀ ਹੈ।
ਪੜ੍ਹੋ ਇਹ ਵੀ ਖਬਰ - ਮਨੁੱਖੀ ਜ਼ਿੰਦਗੀ ਲਈ ਸਭ ਤੋਂ ਵੱਧ ਖ਼ਤਰੇ ਦੀ ਘੰਟੀ ਹੈ ‘ਇਲੈਕਟ੍ਰਾਨਿਕ ਕਚਰਾ’, ਜਾਣੋ ਕਿਉਂ (ਵੀਡੀਓ)