Health Tips : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ‘ਫਲੈਟ ਟਮੀ’ ਤਾਂ ਆਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ
Tuesday, May 18, 2021 - 06:45 PM (IST)
ਜਲੰਧਰ (ਬਿਊਰੋ) - ਸਰੀਰ ਦੀ ਵਧੇਰੇ ਚਰਬੀ ਤੁਹਾਡੀ ਸਿਹਤ ਲਈ ਕਦੇ ਚੰਗੀ ਨਹੀਂ ਹੁੰਦੀ। ਤੁਹਾਡੇ ਢਿੱਡ ਦੇ ਆਲੇ-ਦੁਆਲੇ ਇਕੱਠੀ ਹੋਈ ਚਰਬੀ ਬਹੁਤ ਹਾਨੀਕਾਰਕ ਸਿੱਧ ਹੋ ਸਕਦੀ ਹੈ, ਜੋ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਬੇਲੀ ਫੈਟ ਦਿਲ ਦੀਆਂ ਬੀਮਾਰੀਆਂ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਜੋਖਮ ਨੂੰ ਵਧਾ ਸਕਦੀ ਹੈ। ਤੁਹਾਨੂੰ ਜਾਣ ਲੈਣਾ ਚਾਹੀਦਾ ਹੈ ਕਿ ਕਿਹੜੀਆਂ ਵਿਸ਼ੇਸ਼ ਸਬਜ਼ੀਆਂ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਟਮੀ ਫੈਟ ਨੂੰ ਤੇਜ਼ੀ ਨਾਲ ਪਿਘਲਣ ਵਿੱਚ ਤੁਹਾਡੀ ਮਦਦ ਮਿਲੇਗੀ।
ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
ਪਾਲਕ
ਪਾਲਕ ਵਧੇਰੇ ਪੌਸ਼ਟਿਕ ਹਰੀ ਸਬਜ਼ੀ ਹੈ। ਖੋਜ ਨੇ ਸਾਬਤ ਕੀਤਾ ਹੈ ਕਿ ਇਸ 'ਚ ਚਰਬੀ ਹਟਾਉਣ ਵਾਲੀਆਂ ਵਿਸ਼ੇਸ਼ਤਾਵਾਂ ਹਨ। ਇਹ ਤੁਹਾਡੇ ਪੇਟ ਦੀ ਚਰਬੀ ਨੂੰ ਸਾੜਨ ਲਈ ਇਕ ਦਮ ਸਹੀ ਹੈ। ਤੁਸੀਂ ਪਾਲਕ ਨੂੰ ਉਬਾਲ ਕੇ ਜਾਂ ਪਕਾ ਕੇ ਖਾ ਸਕਦੇ ਹੋ। ਦੋਵੇਂ ਢੰਗ ਤੁਹਾਡੀ ਫਾਲਤੂ ਚਰਬੀ ਨੂੰ ਘਟਾਉਣ ਅਤੇ ਸਿਹਤਮੰਦ ਰਹਿਣ 'ਚ ਸਹਾਇਤਾ ਕਰਨਗੇ।
ਬ੍ਰੋਕਲੀ
ਬ੍ਰੋਕਲੀ ਇੱਕ ਉੱਚ ਗੁਣਵੱਤਾ ਵਾਲਾ ਫਾਈਬਰ ਹੈ। ਇਹ ਵਿਟਾਮਿਨ ਅਤੇ ਮਿਨਰਲ ਨਾਲ ਭਰਪੂਰ ਹੁੰਦੀ ਹੈ। ਬ੍ਰੋਕਲੀ 'ਚ ਫਾਈਟੋ ਕੈਮੀਕਲ ਵੀ ਹੁੰਦੇ ਹਨ ਜੋ ਸਰੀਰ ਦੀ ਚਰਬੀ ਨਾਲ ਲੜਦਾ ਹੈ। ਬ੍ਰੋਕਲੀ 'ਚ ਮੌਜੂਦ ਫੋਲੇਟ ਤੁਹਾਡੇ ਸਰੀਰ ਦੇ ਅੰਗਾਂ ਦੇ ਦੁਆਲੇ ਬਲੋਟਿੰਗ ਨੂੰ ਘਟਾਉਣ 'ਚ ਸਹਾਇਤਾ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’
ਗਾਜਰ
ਕੈਲੋਰੀ ਘਟਾਉਣ ਲਈ ਗਾਜਰ ਪ੍ਰਸਿੱਧ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਰੂਰ ਇਸ ਸਬਜ਼ੀ ਨੂੰ ਆਪਣੀ ਰੋਜ਼ ਦੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜਿਸਦਾ ਅਰਥ ਹੈ ਕਿ ਇਹ ਭਾਰ ਘਟਾਉਣ ਲਈ ਹੈ।
ਖੀਰਾ
ਖੀਰਾ ਤੁਹਾਡੇ ਸਰੀਰ ਲਈ ਇਕ ਡੀਟੌਕਸ ਦਾ ਕੰਮ ਕਰਦਾ ਹੈ। ਇਹ ਤੁਹਾਨੂੰ ਹਾਈਡਰੇਟਿਡ ਰੱਖਦਾ ਹੈ ਅਤੇ ਵਾਧੂ ਭੋਜਨ ਦੀ ਤੁਹਾਡੀ ਇੱਛਾ ਨੂੰ ਰੋਕਦਾ ਹੈ। ਇਸ 'ਚ ਉਹ ਰਸ ਹੁੰਦੇ ਹਨ ਜੋ ਚਰਬੀ ਨੂੰ ਸਾੜਦੇ ਹਨ ਅਤੇ ਦੇਰ ਰਾਤ ਦੀ ਭੁੱਖ ਦਾ ਵੀ ਖ਼ਾਤਮਾ ਕਰਦੇ ਹਨ। ਇਸ 'ਚ ਕੈਲੋਰੀ ਘੱਟ ਹੁੰਦੀ ਹੈ। ਇਸ ਦੀ ਵਰਤੋਂ ਰੋਜ਼ਾਨਾ ਤੇਜ਼ੀ ਨਾਲ ਭਾਰ ਘਟਾਉਣ ਲਈ ਕੀਤੀ ਜਾਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ‘ਗਲਤੀਆਂ’, ਸਰੀਰ ਬਣ ਸਕਦੈ ਬੀਮਾਰੀਆਂ ਦਾ ਘਰ