Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਅੰਬ ਸਣੇ ਇਹ ਫ਼ਲ ਹੋਣਗੇ ਫ਼ਾਇਦੇਮੰਦ
Sunday, Jul 04, 2021 - 12:51 PM (IST)

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਬਹੁਤ ਸਾਰੇ ਲੋਕ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹਨ, ਜਿਸ ਨੂੰ ਘਟਾਉਣ ਲਈ ਉਹ ਕਈ ਤਰ੍ਹਾਂ ਦੇ ਢੰਗ ਅਪਣਾ ਰਹੇ ਹਨ। ਗਰਮੀਆਂ ’ਚ ਭਾਵੇਂ ਲੋਕਾਂ ਦਾ ਪਸੀਨੇ ਨਾਲ ਬੁਰਾ ਹਾਲ ਹੋਇਆ ਹੁੰਦਾ ਹੈ ਪਰ ਭਾਰ ਘਟਾਉਣ ਲਈ ਇਹ ਸਭ ਤੋਂ ਸਹੀ ਮੌਸਮ ਹੈ। ਇਸ ਮੌਸਮ ‘ਚ ਆਉਣ ਵਾਲੇ ਜ਼ਿਆਦਾਤਰ ਫਲ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਹਾਈਡ੍ਰੈਟ ਕਰਦੇ ਹਨ ਅਤੇ ਤਹਾਡੇ ਭਾਰ ਨੂੰ ਕਾਬੂ ’ਚ ਕਰਨ ਦਾ ਕੰਮ ਕਰਦੇ ਹਨ। ਗਰਮੀ ਦੇ ਮੌਸਮ ’ਚ ਤੁਸੀਂ ਫਲਾਂ ਰਾਹੀਂ ਆਪਣੇ ਵਧੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਨਾਲ ਘਟਾ ਸਕਦੇ ਹੋ। ਇਹ ਫ਼ਲ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਤੁਹਾਨੂੰ ਬੀਮਾਰੀਆਂ ਤੋਂ ਵੀ ਦੂਰ ਰੱਖਣਗੇ। ਭਾਰ ਘੱਟ ਕਰਨ ਲਈ ਤੁਸੀਂ ਆਪਣੀ ਖ਼ੁਰਾਕ ‘ਚ ਘੱਟ ਕੈਲੋਰੀ ਵਾਲੇ ਖਾਣੇ ਨੂੰ ਸ਼ਾਮਲ ਕਰੋ।
ਅੰਬ:
ਗਰਮੀਆਂ ਦੇ ਮੌਸਮ ‘ਚ ਅੰਬ ਦੀ ਭਰਮਾਰ ਹੁੰਦੀ ਹੈ। ਅੰਬ ਫਲਾਂ ਦਾ ਰਾਜਾ ਹੈ, ਜਿਸ ਨੂੰ ਸਿਰਫ਼ ਸਵਾਦ ਲਈ ਹੀ ਨਹੀ, ਸਗੋਂ ਭਾਰ ਘੱਟ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਅੰਬ ‘ਚ ਮੌਜੂਦ ਪੋਸ਼ਣ ਤੱਤ ਭੁੱਖ ਨੂੰ ਕੰਟ੍ਰੋਲ ਕਰਨ ਦਾ ਕੰਮ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips : ਜੋੜਾਂ ’ਚ ਦਰਦ ਹੋਣ ’ਤੇ ਭੁੱਲ ਕੇ ਵੀ ਨਾ ਖਾਓ ‘ਪਾਲਕ’ ਸਣੇ ਇਹ ਚੀਜ਼ਾਂ, ਜਾਣੋ ਰਾਹਤ ਪਾਉਣ ਦੇ ਤਰੀਕੇ
ਤਰਬੂਜ਼
ਗਰਮੀਆਂ ‘ਚ ਤਰਬੂਜ਼ ਖਾਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਸਰੀਰ ‘ਚ ਪਾਣੀ ਦੀ ਘਾਟ ਨਹੀਂ ਹੁੰਦੀ। ਇਸ ‘ਚ ਮੌਜੂਦ ਐਂਟੀਆਕਸੀਡੇਂਟ ਲਾਈਕੋਪਿਨ ਐਕਸਟ੍ਰਾ ਫੈਟ ਨੂੰ ਬਰਨ ਕਰਦਾ ਹੈ। ਤਰਬੂਜ਼ ਨੂੰ ਤੁਸੀ ਆਪਣੀ ਖੁਰਾਕ ‘ਚ ਸਲਾਦ ਦੇ ਤੌਰ ‘ਤੇ ਵੀ ਖਾ ਸਕਦੇ ਹੋ।
ਆਲੂ ਬੁਖਾਰਾ
ਘੱਟ ਕੈਲੋਰੀ ਅਤੇ ਖੰਡ ਤੋਂ ਇਲਾਵਾ, ਆਲੂ ਬਾਖਾਰਾ ਵਿੱਚ ਸੋਰਬਿਟੋਲ, ਖੁਰਾਕ ਫਾਈਬਰ, ਈਸਟਾਈਨ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਪਾਚਕ ਕਿਰਿਆ ਨੂੰ ਵਧਾਉਂਦਾ ਹੈ। ਇਹ ਭਾਰ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਕਿਡਨੀ ਇਨਫੈਕਸ਼ਨ ਹੋਣ ਦੇ ਜਾਣੋ ਮੁੱਖ ਲੱਛਣ, ਦਹੀਂ ਸਣੇ ਇਹ ਘਰੇਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ
ਦਹੀਂ ਅਤੇ ਅੰਬ ਦਾ ਮਿਸ਼ਰਣ
ਦਹੀਂ ਅਤੇ ਅੰਬ ਦਾ ਮਿਸ਼ਰਣ ਇੱਕ ਤਰ੍ਹਾਂ ਦੀ ਮੋਨੋ ਡਾਈਟ ਮੰਨਿਆ ਜਾਂਦਾ ਹੈ, ਜੋ ਭਾਰ ਘਟਾਉਣ ਵਾਲੇ ਲੋਕਾਂ ਲਈ ਖ਼ਾਸ ਹੁੰਦੀ ਹੈ। ਦਹੀਂ ਤੇ ਅੰਬ ਦਾ ਮਿਸ਼ਰਣ ਸਿਰਫ਼ ਮੋਟਾਪਾ ਹੀ ਘੱਟ ਨਹੀਂ ਕਰਦਾ ਸਗੋਂ ਇਹ ਦਿਮਾਗ ਨੂੰ ਵੀ ਤੇਜ਼ ਕਰਦਾ ਹੈ। ਗਰਮੀ ਦੇ ਮੌਸਮ ਵਿੱਚ ਸਿਰਫ਼ 11 ਦਿਨ ਲਗਾਤਾਰ ਅੰਬ-ਦਹੀਂ ਦਾ ਮਿਸ਼ਰਨ ਖਾਓ, ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਵੇਗਾ। ਵਜ਼ਨ ਘਟਾਉਣ ਤੋਂ ਇਲਾਵਾ ਅੰਬ ਅਤੇ ਦਹੀਂ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।
ਖਰਬੂਜ਼
ਵਿਟਾਮਿਨ-ਸੀ ਨਾਲ ਭਰਪੂਰ ਮਿੱਠੇ ਖਰਬੂਜ਼ੇ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ। ਇਸ ਵਿੱਚ ਕੁਦਰਤੀ ਖੰਡ ਦੇ ਨਾਲ ਘੱਟ ਕੈਲੋਰੀ ਦੀ ਮਾਤਰਾ ਵੀ ਹੁੰਦੀ ਹੈ। ਜਦੋਂ ਵੀ ਤੁਹਾਨੂੰ ਖਾਣ ਦੀ ਲਾਲਸਾ ਹੋਵੇ ਤਾਂ ਖਰਬੂਜ਼ੇ ਨੂੰ ਖਾਓ। ਇਹ ਭੁੱਖ ਨੂੰ ਕੰਟਰੋਲ ਕਰੇਗਾ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰੇਗਾ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਤੋਂ ਵੱਧ ਖ਼ਤਰਨਾਕ ਸਿੱਧ ਹੋ ਰਿਹੈ ਨਵਾਂ ‘ਡੈਲਟਾ ਪਲੱਸ ਵੇਰੀਐਂਟ’, ਜਾਣੋ ਇਸ ਦੇ ਲੱਛਣ ਅਤੇ ਇੰਝ ਕਰੋ ਬਚਾਅ
ਅਨਾਨਾਸ
ਅਨਾਨਾਸ ਪਾਚਕਵਾਦ ਨੂੰ ਵਧਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਵੀ ਕਾਇਮ ਰੱਖਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਹੌਲੀ-ਹੌਲੀ ਭਾਰ ਘੱਟ ਜਾਂਦਾ ਹੈ। ਜੇ ਤੁਸੀਂ ਚਾਹੋ ਤਾਂ ਇਸ ਦਾ ਜੂਸ ਨਾਸ਼ਤੇ ਵਿੱਚ ਵੀ ਪੀ ਸਕਦੇ ਹੋ।
ਬੀਂਸ:
ਹਰੀ ਸਬਜ਼ੀਆਂ ‘ਚ ਸ਼ਾਮਲ ਬੀਂਸ ਇੱਕ ਅਜਿਹੀ ਸਬਜ਼ੀ ਹੈ, ਜੋ ਤੁਹਾਡਾ ਭਾਰ ਘੱਟ ਕਰਨ ‘ਚ ਮਦਦ ਕਰਦੀ ਹੈ। ਬੀਂਸ ‘ਚ ਘੱਟ ਕੈਲੋਰੀ ਅਤੇ ਆਈਰਨ-ਫਾਈਬਰ ਜ਼ਿਆਦਾ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ: ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਸਾਰੇ ਰਸਤੇ ਅਤੇ ਨਹੀਂ ਹੋਵੇਗੀ ‘ਪੈਸੇ ਦੀ ਘਾਟ’