Health Tips: ‘ਕੰਨ’ ’ਚ ਹੋਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ
Saturday, Mar 27, 2021 - 11:18 AM (IST)
ਜਲਧੰਰ (ਬਿਊਰੋ) - ਕੰਨ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੇ ਹਨ। ਸਾਡੇ ਸਰੀਰ ਵਿੱਚ ਇਸ ਤਰ੍ਹਾਂ ਦੇ ਕਈ ਅੰਗ ਹਨ, ਜਿਨ੍ਹਾਂ ਨੂੰ ਸਾਫ਼ ਕਰਨ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਜਿਵੇਂ ਅੱਖਾਂ ਵਿੱਚ ਧੂਲ-ਮਿੱਟੀ ਜਾਣਾ, ਕੰਨਾਂ ਦੀ ਗੰਦਗੀ, ਧੁੰਨੀ ਦੀ ਗੰਦਗੀ ਆਦਿ। ਸਰੀਰ ਦੀਆਂ ਇਹ ਉਹ ਥਾਵਾਂ ਹਨ, ਜਿਨ੍ਹਾਂ ਦੀ ਸਫ਼ਾਈ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ। ਕੰਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਇਸ ਦੀ ਸਫ਼ਾਈ ਨਹੀਂ ਕਰਦੇ ਤਾਂ ਸਾਨੂੰ ਕੰਨਾਂ ਨਾਲ ਸਬੰਧਿਤ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਨਾਲ ਕੰਨ ਵਿੱਚ ਖੁਜਲੀ, ਜਲਨ ਜਾਂ ਫਿਰ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਕੰਨਾਂ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ....
ਕੰਨ ਦੀ ਗੰਦਗੀ
ਜੇ ਤੁਹਾਡੇ ਕੰਨਾਂ ਵਿੱਚ ਗੰਦਗੀ ਬਹੁਤ ਜ਼ਿਆਦਾ ਹੈ ਅਤੇ ਸੁੱਕ ਗਈ ਹੈ, ਤਾਂ ਇਸ ਨੂੰ ਸਾਫ ਕਰਨ ਲਈ ਕੰਨ ਵਿੱਚ ਤੇਲ ਦਾ ਇਸਤੇਮਾਲ ਕਰੋ। ਤੇਲ ਨਾਲ ਕੰਨਾਂ ਦੀ ਗੰਦਗੀ ਸੌਖੇ ਤਰੀਕੇ ਨਾਲ ਬਾਹਰ ਨਿਕਲ ਜਾਂਦੀ ਹੈ। ਤੁਸੀਂ ਸਰੋਂ ਦਾ ਤੇਲ, ਮੂੰਗਫਲੀ ਦਾ ਤੇਲ ਜਾਂ ਫਿਰ ਜੈਤੂਨ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ।
ਪਰ ਕੰਨਾਂ ਲਈ ਬਾਦਾਮ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਲਈ ਮਹੀਨੇ ਵਿੱਚ ਇੱਕ ਵਾਰ ਕੰਨਾਂ ਵਿੱਚ ਬਦਾਮ ਦਾ ਤੇਲ ਜਾਂ ਫਿਰ ਸਰ੍ਹੋਂ ਦਾ ਤੇਲ ਜ਼ਰੂਰ ਪਾਉਣਾ ਚਾਹੀਦਾ ਹੈ ।
ਕੰਨ ਡੁੱਲ੍ਹਣ ਦੀ ਸਮੱਸਿਆ
ਜਿਨ੍ਹਾਂ ਲੋਕਾਂ ਦਾ ਕੰਨ ਡੁੱਲਦਾ ਹੈ । ਉਨ੍ਹਾਂ ਨੂੰ ਸਰ੍ਹੋਂ ਦਾ ਤੇਲ ਜਾਂ ਫਿਰ ਤਿਲ ਦੇ ਤੇਲ ਵਿੱਚ ਲਸਣ ਦੀਆਂ ਕਲੀਆਂ ਨੂੰ ਪਕਾ ਕੇ ਦੋ ਤਿੰਨ ਬੂੰਦਾਂ ਤੇਲ ਦੀਆਂ ਸਵੇਰੇ ਸ਼ਾਮ ਕੰਨ ਵਿੱਚ ਪਾਉਣੀਆਂ ਚਾਹੀਦੀਆਂ ਹਨ । ਇਸ ਨਾਲ ਕੰਨ ਡੁੱਲ੍ਹਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।
ਕੰਨ ਦਾ ਬਹਿਰਾਪਣ
ਕਰੇਲੇ ਦੇ ਬੀਜ ਅਤੇ ਕਾਲੇ ਜੀਰੇ ਨੂੰ ਮਿਲਾ ਕੇ ਪਾਣੀ ਵਿੱਚ ਪੀਸ ਲਓ ਅਤੇ ਇਸ ਰਸ ਦੀਆਂ ਦੋ ਤਿੰਨ ਬੂੰਦਾਂ ਦਿਨ ਵਿੱਚ ਦੋ ਵਾਰ ਕੰਨ ਵਿੱਚ ਪਾਉਣ ਨਾਲ ਬਹਿਰਾਪਣ ਦੂਰ ਹੋ ਜਾਂਦਾ ਹੈ । ਦਸਮੁੱਲ , ਅਖਰੋਟ ਅਤੇ ਬਾਦਾਮ ਦੇ ਤੇਲ ਦੀਆਂ ਬੂੰਦਾਂ ਕੰਨ ਵਿੱਚ ਪਾਉਣ ਨਾਲ ਵੀ ਕੰਨ ਤੋਂ ਘੱਟ ਸੁਣਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।
ਕੰਨ ਦਾ ਦਰਦ
ਕੰਨ ਵਿੱਚ ਅਦਰਕ ਦਾ ਰਸ ਪਾਉਣ ਨਾਲ ਕੰਨ ਦਾ ਦਰਦ , ਕੰਨਾਂ ਤੋਂ ਘੱਟ ਸੁਣਨਾ ਅਤੇ ਕੰਨ ਬੰਦ ਰਹਿਣ ਤੋਂ ਲਾਭ ਮਿਲਦਾ ਹੈ । ਇਸ ਲਈ ਕੰਨ ਦਰਦ ਹੋਣ ’ਤੇ ਅਦਰਕ ਦਾ ਰਸ ਕੰਨ ਵਿੱਚ ਪਾਓ ਦਰਦ ਤੁਰੰਤ ਠੀਕ ਹੋ ਜਾਵੇਗਾ ।
ਕੰਨਾਂ ਵਿੱਚੋਂ ਸਿਟੀ ਦੀ ਆਵਾਜ਼ ਆਉਣਾ
ਲਸਣ ਅਤੇ ਕੱਚੀ ਹਲਦੀ ਦੇ ਰਸ ਨੂੰ ਮਿਲਾ ਕੇ ਕੰਨ ਵਿੱਚ ਪਾਉਣ ਨਾਲ ਕੰਨਾਂ ਵਿੱਚੋਂ ਸੀਟੀ ਦੀ ਆਵਾਜ਼ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।
ਕੰਨ ਵਿੱਚ ਕੀੜਾ ਜਾਣ ਤੇ
ਜੇਕਰ ਕੰਨ ਵਿੱਚ ਕੀੜਾ ਚਲਿਆ ਗਿਆ ਹੈ, ਤਾਂ ਇਸ ਨੂੰ ਬਾਹਰ ਕੱਢਣ ਦੇ ਲਈ ਸ਼ਹਿਦ ਜਾਂ ਫਿਰ ਅਰੰਡੀ ਦਾ ਤੇਲ ਜਾਂ ਫਿਰ ਪਿਆਜ਼ ਦਾ ਰਸ ਕੰਨ ਵਿੱਚ ਪਾਓ । ਕੀੜਾ ਬਾਹਰ ਨਿਕਲ ਆਵੇਗਾ ।
ਕੰਨ ਦੀ ਇਨਫੈਕਸ਼ਨ
ਸਰ੍ਹੋਂ ਜਾਂ ਫਿਰ ਤਿਲ ਦੇ ਤੇਲ ਵਿੱਚ ਤੁਲਸੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਪਕਾਓ ਅਤੇ ਇਸ ਤੇਲ ਨੂੰ ਛਾਣ ਕੇ ਇਕ ਕੱਚ ਦੀ ਸ਼ੀਸ਼ੇ ਵਿੱਚ ਰੱਖ ਲਓ । ਇਸ ਤੇਲ ਦੀਆਂ ਦੋ ਚਾਰ ਬੂੰਦਾਂ ਕੰਨ ਵਿਚ ਪਾਉਣ ਨਾਲ ਕੰਨ ਦੇ ਸਾਰੇ ਰੋਗ ਠੀਕ ਹੋ ਜਾਂਦੀ ਹੈ । ਕੰਨ ਦੀ ਇਨਫੈਕਸ਼ਨ ਵੀ ਠੀਕ ਹੋ ਜਾਂਦੀ ਹੈ।