Health Tips: ਸਰਦੀਆਂ ''ਚ ਵੀ ਪੀ ਸਕਦੇ ਹੋ ''ਨਿੰਬੂ ਪਾਣੀ'', ਜਾਣੋ ਵਿਧੀ ਅਤੇ ਇਸ ਦੇ ਫ਼ਾਇਦੇ

Friday, Dec 08, 2023 - 01:49 PM (IST)

Health Tips: ਸਰਦੀਆਂ ''ਚ ਵੀ ਪੀ ਸਕਦੇ ਹੋ ''ਨਿੰਬੂ ਪਾਣੀ'', ਜਾਣੋ ਵਿਧੀ ਅਤੇ ਇਸ ਦੇ ਫ਼ਾਇਦੇ

ਨਵੀਂ ਦਿੱਲੀ- ਨਿੰਬੂ ਪਾਣੀ ਨੂੰ ਲੈ ਕੇ ਇੱਕ ਧਾਰਨਾ ਹੈ ਕਿ ਇਸ ਦਾ ਸੇਵਨ ਸਰਦੀਆਂ 'ਚ ਨਹੀਂ ਕਰਨਾ ਚਾਹੀਦਾ ਹੈ। ਕੀ ਇਹ ਗੱਲ ਸਹੀ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਦੀਆਂ 'ਚ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ? ਤੁਹਾਨੂੰ ਦੱਸ ਦਈਏ ਕਿ ਨਿੰਬੂ ਪਾਣੀ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ 'ਚ ਫ਼ਾਇਦਾ ਪਹੁੰਚਾਉਣ ਦਾ ਕੰਮ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਲਈ ਵੀ ਇਹ ਕਾਫ਼ੀ ਬਿਹਤਰ ਪੀਣ ਵਾਲਾ ਪਦਾਰਥ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਲੈਸਟ੍ਰੋਲ ਦੇ ਮਰੀਜ਼ ਵੀ ਇਸ ਦਾ ਸੇਵਨ ਕਰ ਸਕਦੇ ਹਨ। ਤਾਂ ਆਓ ਜਾਣਦੇ ਹਾਂ ਨਿੰਬੂ ਪਾਣੀ ਦੇ ਫਾਇਦੇ...
ਕੀ ਸਰਦੀਆਂ 'ਚ ਪੀ ਸਕਦੇ ਹਾਂ ਨਿੰਬੂ ਪਾਣੀ?

ਸਰਦੀਆਂ 'ਚ ਮਾਹਿਰ ਅਕਸਰ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਕਿਹਾ ਜਾਂਦਾ ਹੈ ਕਿ ਸਰਦੀਆਂ 'ਚ ਨਿੰਬੂ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਜ਼ੁਕਾਮ, ਫਲੂ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) ਨੂੰ ਵੀ ਵਧਾਉਂਦਾ ਹੈ।

PunjabKesari
 ਨਿੰਬੂ ਪਾਣੀ ਪੀਣ ਦੇ ਫ਼ਾਇਦੇ

ਸ਼ੂਗਰ 'ਚ ਫ਼ਾਇਦੇਮੰਦ ਹੁੰਦਾ ਹੈ ਨਿੰਬੂ ਪਾਣੀ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਿੰਬੂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇੱਕ ਰਿਸਰਚ 'ਚ ਦੇਖਿਆ ਗਿਆ ਹੈ ਕਿ ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਫਾਸਟਿੰਗ ਸ਼ੂਗਰ ਲੈਵਲ ਬਰਕਰਾਰ ਰਹਿੰਦਾ ਹੈ।

ਪੱਥਰੀ ਬਣਨ ਤੋਂ ਰੋਕਦਾ ਹੈ ਨਿੰਬੂ
ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਨਿੰਬੂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ 'ਚ ਪਾਇਆ ਜਾਣ ਵਾਲਾ ਸਿਟਰਿਕ ਐਸਿਡ ਪੱਥਰੀ ਬਣਨ ਤੋਂ ਰੋਕਦਾ ਹੈ। ਇਸ ਦਾਅਵੇ ਨੂੰ ਲੈ ਕੇ ਕਈ ਖੋਜਾਂ ਹੋ ਚੁੱਕੀਆਂ ਹਨ। ਜਿਸ 'ਚ ਸਪੱਸ਼ਟ ਹੋਇਆ ਹੈ ਕਿ ਨਿੰਬੂ ਪੇਸ਼ਾਬ ਦਾ ਪੀ.ਐੱਚ ਵਧਾਉਂਦਾ ਹੈ ਜਿਸ ਕਾਰਨ ਪੱਥਰੀ ਬਣਨ ਦਾ ਖਤਰਾ ਘੱਟ ਜਾਂਦਾ ਹੈ।

PunjabKesari

ਚਿਹਰੇ ਲਈ ਬਿਹਤਰ ਹੈ ਨਿੰਬੂ 
ਨਿੰਬੂ 'ਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੋ ਸਰੀਰ 'ਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ, ਜਿਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਚਮੜੀ ਚਮਕਦਾਰ ਬਣਦੀ ਹੈ। ਕੋਲੇਜਨ ਦੀ ਸਹੀ ਮਾਤਰਾ ਹੋਣ ਕਾਰਨ ਝੁਰੜੀਆਂ ਵੀ ਨਹੀਂ ਹੁੰਦੀਆਂ।

ਨਿੰਬੂ ਪਾਣੀ ਪੀਣ ਦਾ ਸਹੀ ਸਮਾਂ

ਨਿੰਬੂ ਪਾਣੀ ਦਾ ਸੇਵਨ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ। ਪਰ ਇਸ ਨੂੰ ਰਾਤ ਨੂੰ ਪੀਣ ਤੋਂ ਪਰਹੇਜ਼ ਕਰੋ, ਕਈ ਵਾਰ ਇਹ ਗਲੇ 'ਚ ਕੜਵੱਲ ਦਾ ਕਾਰਨ ਬਣਦਾ ਹੈ। ਠੰਡ 'ਚ ਨਿੰਬੂ ਪਾਣੀ ਪੀਣ ਲਈ ਸਿਰਫ਼ ਗਰਮ ਪਾਣੀ ਦੀ ਹੀ ਵਰਤੋਂ ਕਰੋ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

sunita

Content Editor

Related News