Health tips : ਹੋਮਿਓਪੈਥਿਕ ਦਵਾਈਆਂ ਲੈਣ ਵਾਲੇ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ
Tuesday, Feb 09, 2021 - 01:47 PM (IST)
ਜਲੰਧਰ (ਬਿਊਰੋ) - ਮੈਡੀਕਲ ਸਾਇੰਸ ਦੀ ਮਦਦ ਨਾਲ ਇਨਸਾਨ ਨੇ ਦੁਨੀਆਂ ਭਰ ’ਚ ਬਹੁਤ ਤਰੱਕੀ ਕਰ ਲਈ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਦਵਾਈਆਂ ਦੇ ਸਦਕਾ ਹੀ ਕਈ ਬੀਮਾਰੀਆਂ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਲਾਜ ਲਈ ਐਲੋਪੈਥੀ, ਆਯੁਰਵੈਦਿਕ, ਹੋਮਿਓਪੈਥੀ ਅਤੇ ਯੂਨਾਨੀ ਦੀ ਵਰਤੋਂ ਕਰਦੇ ਹਨ। ਐਲੋਪੈਥੀ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਇਲਾਜ ਹੈ। ਇਸ ’ਚ ਕੈਮੀਕਲ ਵਾਲੀਆਂ ਗੋਲੀਆਂ ਹੁੰਦੀਆਂ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਪੈਦਾ ਕਰਦੀਆਂ ਹਨ। ਹੋਮਿਓਪੈਥਿਕ ਨੂੰ ਲੋਕ ਜ਼ਿਆਦਾ ਨਹੀਂ ਮੰਨਦੇ, ਕਿਉਂਕਿ ਇਸ ਵਿੱਚ ਇਲਾਜ ਬਹੁਤ ਹੌਲੀ ਹੁੰਦਾ ਹੈ ਪਰ ਇਸ ਦੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਨਾ ਹੀ ਹੋਮਿਓਪੈਥਿਕ ਦਵਾਈਆਂ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ, ਜਿਸ ਕਾਰਨ ਲੋਕ ਇਸ ਦੀ ਵਰਤੋਂ ਕਰਦੇ ਹਨ। ਹੋਮਿਓਪੈਥਿਕ ਲੈਣ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਪੈਦਾ ਹੈ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ....
ਇਨ੍ਹਾਂ ਬੀਮਾਰੀਆਂ ਲਈ ਫ਼ਾਇਦੇਮੰਦ ਹੈ ਹੋਮਿਓਪੈਥਿਕ ਦਵਾਈ
ਵਾਇਰਲ ਬੁਖ਼ਾਰ, ਫਲੂ ਅਤੇ ਜੁਕਾਮ, ਗਲੇ ਦੀ ਖਰਾਸ਼, ਪੱਥਰੀ, ਮਾਸਿਕ ਚੱਕਰ ਵਿੱਚ ਗੜਬੜੀ, ਹਾਰਮੋਨ ਸਮੱਸਿਆ, ਬਾਂਝਪਨ, ਬਵਾਸੀਰ, ਅਸਥਮਾ ਜਿਹੀਆਂ ਕਈ ਸਿਹਤ ਦੀਆਂ ਸਮੱਸਿਆਵਾਂ ਹਨ, ਜਿਨ੍ਹਾਂ ਲਈ ਹੋਮਿਓਪੈਥਿਕ ਦਵਾਈ ਬਹੁਤ ਫ਼ਾਇਦੇਮੰਦ ਹੁੰਦੀ ਹੈ ।
ਡਾਕਟਰ ਦੀ ਸਲਾਹ ’ਤੇ ਲਓ ਹੋਮਿਓਪੈਥਿਕ ਦਵਾਈ
ਹੋਮਿਓਪੈਥਿਕ ਦਵਾਈ ਦਾ ਰੱਖ-ਰਖਾਵ ਅਤੇ ਲੈਣ ਦਾ ਗਲਤ ਤਰੀਕਾ ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ। ਇਸ ਲਈ ਹਮੇਸ਼ਾ ਡਾਕਟਰ ਦੀ ਸਲਾਹ ਲੈ ਕੇ ਇਨ੍ਹਾਂ ਦਵਾਈਆਂ ਦਾ ਸੇਵਨ ਕਰੋ ਨਾ ਕਿ ਖੁਦ ਹਕੀਮ ਬਣ ਜਾਓ।
ਹੋਮਿਓਪੈਥਿਕ ਦਵਾਈਆਂ ਬਾਰੇ ਕੁਝ ਜ਼ਰੂਰੀ ਗੱਲਾਂ
ਦਵਾਈ ਲੈਣ ਦਾ ਸਹੀ ਸਮਾਂ
ਹੋਮਿਓਪੈਥਿਕ ਦਵਾਈ ਲੈਣ ਦਾ ਸਹੀ ਸਮਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਵਿੱਚ ਹੈ। ਕੁਝ ਪੀਣ ਵਾਲੀਆਂ ਚੀਜ਼ਾਂ ਲੈ ਸਕਦੇ ਹਾਂ ਪਰ ਉਹ ਵੀ ਡਾਕਟਰ ਦੀ ਸਲਾਹ ਤੋਂ ਹੀ ਲਓ।
ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਇਹ ਚੀਜ਼ਾਂ ਨਾਂ ਲਓ
ਹੋਮਿਓਪੈਥਿਕ ਦਵਾਈ ਨਾਲ ਕਦੇ ਵੀ ਅਦਰਕ, ਲਸਣ ਅਤੇ ਪਿਆਜ਼ ਦਾ ਸੇਵਨ ਨਾ ਕਰੋ ।
ਖੱਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ
ਜੇਕਰ ਤੁਸੀਂ ਹੋਮਿਓਪੈਥਿਕ ਦੀ ਦਵਾਈ ਲੈ ਰਹੇ ਹੋ ਤਾਂ ਖੱਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਇਸ ਨਾਲ ਦਵਾਈ ਦਾ ਅਸਰ ਨਹੀਂ ਹੁੰਦਾ, ਜਿਸ ਨਾਲ ਇਲਾਜ ਨਹੀਂ ਹੋ ਪਾਉਂਦਾ।
ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੂਰਜ ਦੀ ਰੌਸ਼ਨੀ ’ਚ ਖੁੱਲ੍ਹਾ ਨਾ ਰੱਖੋ
ਹੋਮਿਓਪੈਥਿਕ ਦਵਾਈਆਂ ਨੂੰ ਸੂਰਜ ਦੀ ਸਿੱਧੀ ਰੌਸ਼ਨੀ ਜਾਂ ਫਿਰ ਖੁੱਲ੍ਹੀ ਜਗ੍ਹਾ ’ਤੇ ਕਦੇ ਵੀ ਨਾ ਰੱਖੋ। ਇਸ ਨਾਲ ਇਨ੍ਹਾਂ ਦਾ ਅਸਰ ਘੱਟ ਹੋ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ਹਮੇਸ਼ਾ ਠੰਡੀ ਜਗ੍ਹਾ ’ਤੇ ਰੱਖੋ।
ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਦਵਾਈਆਂ ਨੂੰ ਹੱਥ ਨਾ ਲਗਾਓ
ਹੋਮਿਓਪੈਥਿਕ ਦਵਾਈਆਂ ਨੂੰ ਹਮੇਸ਼ਾ ਗਿਣ ਕੇ ਢੱਕਣ ਵਿੱਚ ਪਾ ਕੇ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਦਵਾਈਆਂ ਨੂੰ ਹੱਥ ਲਗਾਉਣ ਨਾਲ ਇਨ੍ਹਾਂ ਦੀ ਪੋਟੇਂਸੀ ਘੱਟ ਹੋ ਜਾਂਦੀ ਹੈ ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ
ਆਯੁਰਵੈਦਿਕ ਅਤੇ ਐਲੋਪੈਥਿਕ ਦਵਾਈ ਨਾ ਲਓ
ਜੇਕਰ ਤੁਸੀਂ ਹੋਮਿਓਪੈਥਿਕ ਦਵਾਈਆਂ ਲੈ ਰਹੇ ਹੋ ਤਾਂ ਉਸ ਨਾਲ ਕਦੇ ਵੀ ਆਯੁਰਵੈਦਿਕ ਅਤੇ ਐਲੋਪੈਥਿਕ ਦਵਾਈ ਦਾ ਸੇਵਨ ਨਾ ਕਰੋ, ਕਿਉਂਕਿ ਇਹ ਦਵਾਈਆਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਹਮੇਸ਼ਾਂ ਇੱਕ ਸਮੇਂ ਇੱਕ ਹੀ ਦਵਾਈ ਖਾਓ। ਹਾਰਟ ਅਟੈਕ, ਬਲੱਡ ਪ੍ਰੈਸ਼ਰ, ਸ਼ੂਗਰ ਦੇ ਮਰੀਜ਼ ਦਵਾਈ ਛੱਡਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ।
ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ