Health Tips:ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ‘ਹਲਦੀ’ ਸਣੇ ਇਹ ਚੀਜ਼ਾਂ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
Monday, Oct 25, 2021 - 12:24 PM (IST)
ਜਲੰਧਰ (ਬਿਊਰੋ) - ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੰਕ ਫੂਡ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਇਸ ਦੀ ਵਰਤੋਂ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਜੰਕ ਫੂਡ ਖਾਣ ਨਾਲ ਸਰੀਰ ਨੂੰ ਲੋੜੀਂਦਾ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਨਹੀਂ ਮਿਲਦਾ, ਜਿਸ ਕਾਰਨ ਬਹੁਤ ਵਾਰ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। myUpchar ਨਾਲ ਜੁੜੇ ਏਮਜ਼ ਦੇ ਡਾ. ਨਬੀ ਵਲੀ ਦਾ ਕਹਿਣਾ ਹੈ ਕਿ ਜਦੋਂ ਫੇਫੜਿਆਂ ਨੂੰ ਪਰੇਸ਼ਾਨੀ ਹੁੰਦੀ ਹੈ, ਤਾਂ ਉਹ ਕਾਰਬਨ ਡਾਈਆਕਸਾਈਡ ਕੱਢਣ ਅਤੇ ਲੋੜੀਂਦੀ ਆਕਸੀਜਨ ਲੈਣ ਦਾ ਕੰਮ ਨਹੀਂ ਕਰ ਪਾਉਂਦੇ। ਜਿਸ ਕਾਰਨ ਕਈ ਬੀਮਾਰੀਆਂ ਹੋ ਜਾਂਦੀਆਂ ਹਨ।
ਫ਼ੇਫੜਿਆਂ ਦੀ ਬੀਮਾਰੀ ਦੇ ਲੱਛਣ
ਅਜਿਹੀ ਸਥਿਤੀ ਵਿਚ ਫ਼ੇਫੜਿਆਂ ਦੀ ਬੀਮਾਰੀ ਦੇ ਬਹੁਤ ਸਾਰੇ ਲੱਛਣ ਪੈਦਾ ਹੁੰਦੇ ਹਨ, ਜਿਵੇਂ ਗੰਭੀਰ ਖੰਘ, ਸਾਹ ਫ਼ੁਲਣਾ, ਬਹੁਤ ਜ਼ਿਆਦਾ ਬਲਗਮ, ਛਾਤੀ ਵਿੱਚ ਦਰਦ ਵਰਗੀਆਂ ਸਮੱਸਿਆਵਾਂ। myUpchar ਨਾਲ ਜੁੜੇ ਡਾ. ਲਕਸ਼ਮੀਦੱਤ ਸ਼ੁਕਲਾ ਦਾ ਕਹਿਣਾ ਹੈ ਕਿ ਦਮਾ, ਬ੍ਰੌਂਕਾਈਟਸ, ਫ਼ੇਫੜਿਆਂ ਦਾ ਕੈਂਸਰ, ਸਿਸਟੀਕ ਫਾਈਬਰੋਸਿਸ, ਐਲਰਜੀ, ਸੋਓਪਿਡੀ ਵਰਗੀਆਂ ਬੀਮਾਰੀਆਂ ਫ਼ੇਫੜਿਆਂ ਨਾਲ ਸਬੰਧਤ ਹਨ। ਫ਼ੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਭੋਜਨ ਜ਼ਰੂਰੀ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਖੁਰਾਕ ਤੁਹਾਡੇ ਫ਼ੇਫੜਿਆਂ ਨੂੰ ਤੰਦਰੁਸਤ ਰੱਖੇਗਾ।
ਪੜ੍ਹੋ ਇਹ ਵੀ ਖ਼ਬਰ - Health Tips : ਤੇਜ਼ੀ ਨਾਲ ਫ਼ੈਲ ਰਹੇ ਡੇਂਗੂ ਦੇ ‘ਸਿਰ ਦਰਦ’ ਸਣੇ ਜਾਣੋ ਮੁੱਖ ਲੱਛਣ, ਬਚਣ ਲਈ ਅਪਣਾਓ ਇਹ ਤਰੀਕੇ
ਲਸਣ
ਲਸਣ ਫ਼ੇਫੜੇ ਨੂੰ ਘਾਤਕ ਲਾਗ ਤੋਂ ਬਚਾ ਸਕਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟਸ ਇਨਫੈਕਸ਼ਨ ਨਾਲ ਲੜਨ ਵਿਚ ਮਦਦਗਾਰ ਹੁੰਦੇ ਹਨ। ਇਸ ਦਾ ਸੇਵਨ ਬਲਗਮ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਜੇ ਲਸਣ ਨੂੰ ਖ਼ਾਣ ਤੋਂ ਬਾਅਦ ਖ਼ਾਧਾ ਜਾਵੇ ਤਾਂ ਇਹ ਛਾਤੀ ਨੂੰ ਸਾਫ਼ ਰੱਖਦਾ ਹੈ। ਇਹ ਸਰੀਰ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦਾ ਹੈ।
ਗਾਜਰ
ਗਾਜਰ ਵਿੱਚ ਕਈ ਕਿਸਮਾਂ ਦੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਫ਼ੇਫੜਿਆਂ ਲਈ ਸਿਹਤਮੰਦ ਹੁੰਦੇ ਹਨ। ਗਾਜਰ ਨੂੰ ਕੈਰੋਟਿਨੋਇਡਜ਼ ਦਾ ਸਰਬੋਤਮ ਸਰੋਤ ਮੰਨਿਆ ਜਾਂਦਾ ਹੈ। ਬਹੁਤ ਸਾਰੀਆਂ ਖ਼ੋਜਾਂ ਵਿਚ ਖ਼ੁਲਾਸਾ ਹੋਇਆ ਹੈ ਕਿ ਕੈਰੋਟਿਨੋਇਡ ਫ਼ੇਫੜੇ ਦੇ ਕੈਂਸਰ ਦੇ ਘੱਟ ਹੋਣ ਦੇ ਕਾਰਨਾਂ ਨਾਲ ਜੁੜੇ ਹੋਇਆ ਹੈ। ਗਾਜਰ ਨੂੰ ਕੱਚਾ ਜਾਂ ਉਬਾਲੇ ਜਾਂ ਪਕਾ ਕੇ ਖ਼ਾਧਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਦਵਾਈ ਦੇ ਰੂਪ ’ਚ ਕਰੋ ‘ਇਸਬਗੋਲ’ ਦੀ ਵਰਤੋਂ, ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ
ਅਮਰੂਦ
ਅਮਰੂਦ ਦਾ ਰਸ ਫ਼ੇਫੜਿਆਂ ਵਿਚ ਬਲਗਮ ਨੂੰ ਬਣਨ ਤੋਂ ਰੋਕਦਾ ਹੈ। ਇਹ ਸਾਹ ਦੀ ਨਾਲੀ ਦੇ ਸੰਕਰਮਣ ਨੂੰ ਘਟਾਉਂਦਾ ਹੈ। ਇਸ ਦਾ ਐਂਟੀਵਾਇਰਸ ਗੁਣ ਫ਼ੇਫੜਿਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਅਮਰੂਦ ਵਿਚ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਹੁੰਦੀ ਹੈ।
ਅਲਸੀ
ਅਲਸੀ ਦੇ ਬੀਜ ਲੰਗ ਟਿਸ਼ੂਆਂ ਦੀ ਰੱਖਿਆ ਵਿੱਚ ਸਹਾਇਤਾ ਕਰਦੇ ਹਨ। ਅਜਿਹੀ ਸਥਿਤੀ ਵਿੱਚ ਫ਼ੇਫੜਿਆਂ ਦੀ ਬਿਹਤਰੀ ਲਈ ਅਲਸੀ ਦੇ ਬੀਜਾਂ ਦਾ ਸੇਵਨ ਇੱਕ ਚੰਗਾ ਵਿਕਲਪ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਖੂਨ ਦੀ ਘਾਟ ਹੋਣ ’ਤੇ ਵਿਖਾਈ ਦਿੰਦੇ ਨੇ ਇਹ ‘ਲੱਛਣ’, ਕਿਸ਼ਮਿਸ਼ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
ਹਲਦੀ
1 ਗਿਲਾਸ ਪਾਣੀ ਵਿਚ ਅੱਧਾ ਚਮਚ ਹਲਦੀ ਪਾਊਡਰ ਪਾਕੇ ਪੀਣ ਨਾਲ ਫ਼ੇਫੜੇ ਤੰਦਰੁਸਤ ਰਹਿੰਦੇ ਹਨ। ਹਲਦੀ ਵਿਚ ਕਰਕੁਮਿਨ ਨਾਂ ਦਾ ਪਦਾਰਥ ਹੁੰਦਾ ਹੈ, ਜੋ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੇ ਫ਼ੇਫੜਿਆਂ ਨੂੰ ਹੋਣ ਵਾਲੇ ਘਾਤਕ ਨੁਕਸਾਨ ਤੋਂ ਬਚਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips:ਚਾਹ ’ਚ ਖੰਡ ਦੀ ਥਾਂ ਕਰੋ ਗੁੜ ਦੀ ਵਰਤੋ,‘ਮਾਈਗ੍ਰੇਨ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਹੋਵੇਗਾ ਤੁਹਾਡਾ ਬਚਾਅ
ਸੇਬ
ਸਾਰੇ ਫ਼ੱਲਾਂ ਵਿਚ ਵਿਟਾਮਿਨ-ਸੀ ਨਾਲ ਭਰਪੂਰ ਮਾਤਰਾ ਵਿਚ ਹੋਣ ਕਰਕੇ ਫ਼ੇਫੜਿਆਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਸੇਬ ਹੈ। ਇਸ ਵਿਚ ਐਂਟੀਆਕਸੀਡੈਂਟਾਂ ਅਕੇ ਭਰਪੂਰ ਫ਼ਾਈਬਰ ਵੀ ਹੁੰਦੇ ਹਨ।
ਕੱਦੂ
ਮੌਸਮੀ ਖਾਧ ਪਦਾਰਥਾਂ ਵਿਚ ਫ਼ੇਫੜਿਆਂ ਲਈ ਸੱਭ ਤੋਂ ਵਧੀਆ ਹੈ ਕੱਦੂ ਹੈ। ਇਹ ਪੋਟਾਸ਼ੀਅਮ, ਵਿਟਾਮਿਨ-ਸੀ, ਮੈਗਨੀਸ਼ੀਅਮ ਅਤੇ ਵੱਖ-ਵੱਖ ਕੈਰੋਟੀਨੋਇਡਾਂ ਦੇ ਸਰਬੋਤਮ ਸਰੋਤਾਂ ਵਿਚੋਂ ਇਕ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ
ਅਦਰਕ
ਅਦਰਕ ਦਾ ਸੇਵਨ ਫ਼ੇਫੜਿਆਂ ਵਿਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਰਕੇ ਮਨੁੱਖ ਨੂੰ ਨਿਰੋਗੀ ਬਣਾਉਂਦਾ ਹੈ। ਖ਼ਾਸ ਗੱਲ ਇਹ ਹੈ ਕਿ ਐਂਟੀ-ਇਨਫਲਾਮੇਟਰੀ ਅਤੇ ਕੈਂਸਰ ਰੋਕੂ ਗੁਣ ਫ਼ੇਫੜਿਆਂ ਨੂੰ ਸੁਰੱਖਿਅਤ ਰੱਖਦੇ ਹਨ।