Health Tips: ਮਿੱਠੇ ਨਾਲ ਹੀ ਨਹੀਂ ਸਗੋਂ ਇਨ੍ਹਾਂ ਚੀਜ਼ਾਂ ਨਾਲ ਵੀ ਹੋ ਸਕਦੀ ਹੈ ਸ਼ੂਗਰ

Tuesday, Jul 02, 2024 - 03:37 PM (IST)

Health Tips: ਮਿੱਠੇ ਨਾਲ ਹੀ ਨਹੀਂ ਸਗੋਂ ਇਨ੍ਹਾਂ ਚੀਜ਼ਾਂ ਨਾਲ ਵੀ ਹੋ ਸਕਦੀ ਹੈ ਸ਼ੂਗਰ

ਜਲੰਧਰ- ਅਜੌਕੇ ਸਮੇਂ 'ਚ ਸ਼ੂਗਰ ਆਮ ਬੀਮਾਰੀ ਬਣ ਗਈ ਹੈ, ਜੋ ਕਿਸੇ ਨੂੰ ਵੀ ਹੋ ਸਕਦੀ ਹੈ।  ਇਸ ਨੂੰ ਹਲਕੇ 'ਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਅਣ-ਕੰਟਰੋਲ ਹੋਈ ਸ਼ੂਗਰ ਅੱਖਾਂ ਦੀ ਰੋਸ਼ਨੀ ਖੋਹ ਸਕਦੀ ਹੈ। ਇਸ ਦੇ ਇਲਾਵਾ ਸ਼ੂਗਰ ਕਿਡਨੀ, ਸਰੀਰ ਦੇ ਮਹਤੱਵਪੂਰਨ ਅੰਗਾਂ ਤੇ ਦਿਲ 'ਤੇ ਵੀ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਸ਼ੂਗਰ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ, ਜਦੋਂਕਿ ਅਜਿਹਾ ਕੁਝ ਨਹੀਂ। ਸ਼ੂਗਰ ਹੋਣ ਦਾ ਮੁੱਖ ਕਾਰਨ ਤਣਾਅ ਤੇ ਚਿੰਤਾ ਹੈ। ਦੂਜੇ ਪਾਸੇ ਕਿਤੇ ਨਾ ਕਿਤੇ ਵਿਗੜ ਰਹੀ ਸਾੜੀ ਜੀਵਨ ਸ਼ੈਲੀ ਵੀ ਇਸ ਬੀਮਾਰੀ ਦਾ ਮੁੱਖ ਕਾਰਨ ਹੈ। ਜਦੋਂ ਵੀ ਕੋਈ ਜ਼ਿਆਦਾ ਮਿੱਠਾ ਖਾਂਦਾ ਹੈ, ਤਾਂ ਉਸ ਨੂੰ ਇਹ ਕਹਿ ਕੇ ਰੋਕਿਆ ਜਾਂਦਾ ਹੈ, ਕਿ ਇਨ੍ਹਾਂ ਮਿੱਠਾ ਨਾ ਖਾਓ, ਸ਼ੂਗਰ ਹੋ ਜਾਵੇਗੀ। ਸ਼ੂਗਰ ਜ਼ਿਆਦਾਤਰ ਬਚਪਨ ਵਿੱਚ ਹੁੰਦੀ ਹੈ। ਇਸ ਕੰਡੀਸ਼ਨ ’ਚ ਗੁਲੂਕੋਜ਼ ਨੂੰ ਕਾਬੂ ਕਰਨ ਲਈ ਸਰੀਰ ਨੂੰ ਇੰਸੂਲਿਨ ਦੇਣਾ ਪੈਂਦਾ ਹੈ। ਸ਼ੂਗਰ ਸਿਰਫ਼ ਖੰਡ ਖਾਣ ਨਾਲ ਨਹੀਂ ਸਗੋਂ ਹੋਰ ਕਈ ਚੀਜ਼ਾਂ ਕਾਰਨ ਹੁੰਦੀ ਹੈ, ਜਿਵੇਂ....

ਮੋਟਾਪਾ
ਸ਼ੂਗਰ ਦੀ ਬੀਮਾਰੀ ਮੋਟਾਪੇ ਦੇ ਕਾਰਨ ਹੋ ਸਕਦੀ ਹੈ। ਗਲਤ ਖਾਣ ਪੀਣ ਦੇ ਕਾਰਨ ਸਰੀਰ ਦਾ ਭਾਰ ਵਧ ਜਾਂਦਾ ਹੈ, ਜਿਸ ਨਾਲ ਸ਼ੂਗਰ ਹੋ ਸਕਦੀ ਹੈ। ਸ਼ੂਗਰ ਦੀ ਸਮੱਸਿਆ ਤੋਂ ਬਚਣ ਲਈ ਜਿੰਨਾ ਹੋ ਸਕੇ ਆਪਣਾ ਭਾਰ ਕਾਬੂ ’ਚ ਕਰਕੇ ਰੱਖੋ। 

ਨੀਂਦ ਘੱਟ ਲੈਣਾ
ਨੀਂਦ ਘੱਟ ਲੈਣ ਵਾਲੇ ਲੋਕਾਂ ਵਿੱਚ ਸ਼ੂਗਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।  ਕਦੇ-ਕਦੇ ਘੱਟ ਸੌਣਾ ਠੀਕ ਹੈ ਪਰ ਜੇਕਰ ਤੁਸੀਂ ਲਗਾਤਾਰ ਨੀਂਦ ਪੂਰੀ ਨਹੀਂ ਕਰਦੇ ਤਾਂ, ਸ਼ੂਗਰ ਦੀ ਬੀਮਾਰੀ ਬਹੁਤ ਜਲਦੀ ਹੋ ਸਕਦੀ ਹੈ।

ਜ਼ਿਆਦਾ ਤਣਾਅ ਲੈਣਾ
ਜੇ ਕੋਈ ਇਨਸਾਨ ਜ਼ਿਆਦਾ ਤਣਾਅ ਵਿੱਚ ਰਹਿੰਦਾ ਹੈ, ਤਾਂ ਉਸ ਦੇ ਸਰੀਰ ਦਾ ਸ਼ੂਗਰ ਲੇਵਲ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਜ਼ਿਆਦਾ ਤਣਾਅ ਲੈਂਦੇ ਹੋ ਤਾਂ ਤੁਹਾਨੂੰ ਸ਼ੂਗਰ ਹੋਣ ਦੀ ਸੰਭਾਵਨਾ ਵਧ ਜਾਵੇਗੀ।

ਘੱਟ ਪਾਣੀ ਪੀਣ ਨਾਲ ਹੁੰਦੀ ਹੈ ਸ਼ੂਗਰ
ਦਿਨ 'ਚ ਘੱਟੋ ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ। ਪਾਣੀ ਦੀ ਘਾਟ ਨਾਲ ਸਰੀਰ ਹਾਈਡ੍ਰੇਟ ਨਹੀਂ ਹੋ ਪਾਉਂਦਾ ਤੇ ਬਲੱਡ 'ਚ ਸ਼ੂਗਰ ਦੀ ਮਾਤਰਾ ਵੀ ਵਧ ਜਾਂਦੀ ਹੈ।

ਜ਼ਿਆਦਾ ਸਮਾਂ ਬੈਠੇ ਰਹਿਣਾ
ਜਿਹੜੇ ਲੋਕ ਜ਼ਿਆਦਾ ਸਮਾਂ ਦਿਨ ਭਰ ਆਫਿਸ ਵਿਚ ਬੈਠ ਕੇ ਕੰਮ ਕਰਦੇ ਹਨ । ਉਨ੍ਹਾਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ । ਉਨ੍ਹਾਂ ਵਿੱਚ ਡਾਇਬਟੀਜ਼ ਹੋਣ ਦੀ ਸੰਭਾਵਨਾ 80% ਤੱਕ ਵੱਧ ਜਾਂਦੀ ਹੈ ।


ਸੈਰ ਨਾ ਕਰਨਾ 
ਰੋਜ਼ਾਨਾ ਘੱਟ ਤੋਂ ਘੱਟ 30 ਮਿੰਟ ਤੱਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਕਸਰਤ ਨਾ ਕਰਨ ਕਰਕੇ ਸਰੀਰ 'ਚ ਇੰਸੁਲਿਨ ਲੇਵਲ ਵਧ ਜਾਂਦਾ ਹੈ, ਜਿਸ ਨਾਲ ਸ਼ੂਗਰ ਹੋਣ ਦਾ ਖ਼ਤਰਾ ਰਹਿੰਦਾ ਹੈ।

ਜੰਕ ਫੂਡ ਖਾਣਾ
ਜੰਕ ਫੂਡ ਵਿੱਚ ਕਾਫ਼ੀ ਮਾਤਰਾ ਵਿੱਚ ਫੈਟ ਅਤੇ ਆਇਲ ਹੁੰਦਾ ਹੈ, ਜੋ ਤੁਹਾਨੂੰ ਸ਼ੂਗਰ ਦਾ ਮਰੀਜ਼ ਬਣਾ ਸਕਦਾ ਹੈ। ਇਸ ਲਈ ਕਦੇ ਵੀ ਜ਼ਿਆਦਾ ਜੰਕ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ ।


ਇਹ ਫਲ ਘੱਟ ਖਾਓ
ਸ਼ੂਗਰ ਦੇ ਮਰੀਜ਼ਾਂ ਨੂੰ ਕੇਲਾ, ਅੰਗੂਰ, ਅੰਬ, ਲੀਚੀ, ਤਰਬੂਜ਼ ਅਤੇ ਜ਼ਿਆਦਾ ਮਿੱਠੇ ਵਾਲੇ ਫਲ ਨਹੀਂ ਖਾਣੇ ਚਾਹੀਦੇ। ਇਸ ਨਾਲ ਸ਼ੂਗਰ ਦੇ ਰੋਗੀ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਇਹ ਖਾਣੇ ਵੀ ਹਨ ਤਾਂ ਘੱਟ ਮਾਤਰਾ ’ਚ ਖਾਓ।

ਇਨ੍ਹਾਂ ਕਰਕੇ ਵੀ ਹੁੰਦੀ ਹੈ ਸ਼ੂਗ
ਇਸ ਦੇ ਇਲਾਵਾ ਫਰੂਟ, ਜੂਸ, ਕੋਲਡ ਡਰਿੰਕ, ਕਿਸ਼ਮਿਸ਼, ਪ੍ਰੋਸੈੱਸਡ ਫੂਡਸ, ਮਸਾਲੇਦਾਰ ਭੋਜਨ, ਚੀਨੀ, ਫੈਟ ਮੀਟ, ਵ੍ਹਾਈਟ ਪਾਸਤਾ, ਸਫੇਦ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸਫੈਟ ਅਤੇ ਡਿੱਬਾਬੰਦ ਭੋਜਨ ਤੋਂ ਵੀ ਪਰਹੇਜ਼ ਕਰੋ।

ਸ਼ੂਗਰ ਨੂੰ ਕਿੰਝ ਕਰੀਏ ਕੰਟਰੋਲ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਹਨ ਪਰ ਖਾਣੇ ਦਾ ਪਰਹੇਜ਼ ਨਹੀਂ ਕਰਦੇ। ਇਸ 'ਚ ਖਾਣ-ਪੀਣ ਦਾ ਪਰਹੇਜ਼ ਰੱਖਣਾ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਦੇ ਬਾਅਦ ਮਿੱਠਾ ਅਤੇ ਹੋਰ ਚੀਜ਼ਾਂ 'ਤੇ ਕੰਟਰੋਲ ਕਰਨਾ ਪੈਂਦਾ ਹੈ, ਕਿਉਂਕਿ ਇਹ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ।


author

Priyanka

Content Editor

Related News