Health Tips : ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਹੋਣਗੇ ਕਈ ਫ਼ਾਇਦੇ

Friday, Oct 08, 2021 - 04:39 PM (IST)

Health Tips : ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਹੋਣਗੇ ਕਈ ਫ਼ਾਇਦੇ

ਜਲੰਧਰ (ਬਿਊਰੋ) : ਦੁਨੀਆ ਭਰ 'ਚ ਲੱਖਾਂ ਲੋਕ ਸ਼ੂਗਰ ਤੇ ਬਲੱਡ ਪ੍ਰੈਸ਼ਰ ਨਾਮਕ ਬੀਮਾਰੀ ਤੋਂ ਪੀੜਤ ਹਨ। ਇਹ ਦੋ ਅਜਿਹੀਆਂ ਬੀਮਾਰੀਆਂ ਹਨ, ਜਿਹੜੀਆਂ ਸਰੀਰ ਦੀਆਂ ਕਈ ਹੋਰ ਬੀਮਾਰੀਆਂ ਨੂੰ ਜਨਮ ਦਿੰਦੀਆਂ ਹਨ, ਇਸ ਲਈ ਇਨ੍ਹਾਂ ਬੀਮਾਰੀਆਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਜੀਵਨਸ਼ੈਲੀ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਹਨ, ਜਿਨ੍ਹਾਂ ਨੇ ਹਰ ਉਮਰ ਦੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਬੀਮਾਰੀ ਨੂੰ ਕਾਬੂ 'ਚ ਰੱਖਣਾ ਹੈ ਤਾਂ ਤੁਹਾਨੂੰ ਦਵਾਈ ਤੇ ਪਰਹੇਜ਼ ਰੱਖਣਾ ਪਵੇਗਾ। ਤੁਸੀਂ ਜਾਣਦੇ ਹੋ ਕਿ ਦਵਾਈ ਤੋਂ ਇਲਾਵਾ ਤੁਸੀਂ ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ, ਨਿੰਮ ਤੇ ਕੜੀ ਪੱਤਿਆਂ ਦਾ ਸੇਵਨ ਕਰਕੇ ਵੀ ਆਪਣਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਵੇਂ ਇਹ ਪੱਤੀਆਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ 'ਚ ਅਸਰਦਾਰ ਹਨ।

ਤੁਲਸੀ ਦਾ ਸੇਵਨ 
ਤੁਲਸੀ ਨੂੰ ਜੜ੍ਹੀ-ਬੂਟੀਆਂ ਦੀ ਰਾਣੀ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਮਹਿਫੂਜ਼ ਰੱਖਦੀ ਹੈ। ਖ਼ਾਲੀ ਢਿੱਡ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਟਾਈਪ-2 ਸ਼ੂਗਰ ਤੋਂ ਪੀੜਤ ਲੋਕਾਂ ਦੇ ਬਲੱਡ 'ਚ ਸ਼ੂਗਰ ਦਾ ਪੱਧਰ ਘੱਟ ਹੁੰਦਾ ਹੈ। ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਬਲੱਡ ਸ਼ੂਗਰ ਘੱਟ ਕਰਨ ’ਤੇ ਦਿਲ ਦੇ ਰੋਗਾਂ ਤੋਂ ਬਚਣ ਲਈ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਤੰਦਰੁਸਤ ਰਹਿਣ ਲਈ 6 ਤੋਂ 60 ਸਾਲ ਤਕ ਦੀ ਉਮਰ ਦੇ ਲੋਕਾਂ ਲਈ ਕਿੰਨੇ ਕਦਮ ਤੁਰਨਾ ਹੈ ਜ਼ਰੂਰੀ

ਕੜੀ ਪੱਤੇ ਦਾ ਕਰੋ ਸੇਵਨ
ਕੜੀ ਪੱਤਾ ਨੂੰ ਮਿੱਠੀ ਨਿੰਮ ਵੀ ਕਿਹਾ ਜਾਂਦਾ ਹੈ। ਇਸ ਦਾ ਇਸਤੇਮਾਲ ਇੰਡੀਅਨ ਫੂਡ 'ਚ ਜ਼ਿਆਦਾ ਕੀਤਾ ਜਾਂਦਾ ਹੈ। ਕੜੀ ਪੱਤਾ ਨਾ ਸਿਰਫ਼ ਤੁਹਾਡੇ ਖਾਣੇ 'ਚ ਖ਼ੁਸ਼ਬੂ ਪੈਦਾ ਕਰਦਾ ਹੈ ਸਗੋਂ ਇਹ ਵੱਖ-ਵੱਖ ਸਿਹਤ ਸਬੰਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਕੜੀ ਪੱਤੇ ਦੇ ਨਿਯਮਤ ਇਸਤੇਮਾਲ 'ਚ ਇੰਸੁਲਿਨ ਬਣਾਉਣ ਵਾਲੀਆਂ ਕੋਸ਼ਿਕਾਵਾਂ ਨੂੰ ਸਟੀਮਿਊਲੇਟ ਕਰਨ 'ਚ ਮਦਦ ਮਿਲ ਸਕਦੀ ਹੈ। ਇਹ ਕੋਸ਼ਿਕਾਵਾਂ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀਆਂ ਹਨ।

ਨਿੰਮ ਦੇ ਪੱਤਿਆਂ ਦਾ ਕਰੋ ਸੇਵਨ
ਨਿੰਮ ਦੇ ਪੱਤਿਆਂ ਦੇ ਸਿਹਤ ਸਬੰਧੀ ਕਾਫ਼ੀ ਫ਼ਾਇਦੇ ਹਨ। ਅਜਿਹੇ ਕਈ ਸਬੂਤ ਹਨ ਜਿਹੜੇ ਦੱਸਦੇ ਹਨ ਕਿ ਨਿੰਮ ਦੇ ਪੱਤਿਆਂ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਬਲੱਡ ਸ਼ੂਗਰ ਦਾ ਲੈਵਲ ਘਟ ਸਕਦਾ ਹੈ। ਨਿੰਮ ਦੇ ਪੱਤਿਆਂ ਦਾ ਐਂਟੀਹਿਸਟਾਮਾਈਨ ਅਸਰ ਨਾੜਾਂ ਨੂੰ ਪਤਲਾ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਪੱਤੇ ਬਲੱਡ ਪ੍ਰੈਸ਼ਰ ਘਟਾਉਣ 'ਚ ਮਦਦ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਵਾਇਰਲ ਬੁਖ਼ਾਰ ਹੋਣ ’ਤੇ ਲੋਕ ਖਾਣ ‘ਡ੍ਰਾਈ ਫਰੂਟਸ’ ਸਣੇ ਇਹ ਚੀਜ਼ਾਂ ਅਤੇ ਇਨ੍ਹਾਂ ਤੋਂ ਬਣਾ ਕੇ ਰੱਖਣ ਦੂਰੀ 

ਨਿੰਮ ਦਾ ਕੈਪਸੂਲ
ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਨਿਯਮਤ ਰੂਪ 'ਚ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੋ, ਕਿਉਂਕਿ ਨਿੰਮ ਦੇ ਇਸਤੇਮਾਲ ਨਾਲ ਤੁਹਾਡੀ ਸ਼ੂਗਰ ਦਾ ਲੈਵਲ ਕਾਫ਼ੀ ਘੱਟ ਸਕਦਾ ਹੈ। ਇਸ ਮਾਮਲੇ 'ਚ ਤੁਹਾਨੂੰ ਸ਼ੂਗਰ ਦੀ ਦਵਾਈ ਘਟਾਉਣ ਦੀ ਜ਼ਰੂਰਤ ਪਵੇਗੀ। ਇਕ ਮਹੀਨੇ ਤਕ ਨਿੰਮ ਦਾ ਅਰਕ ਜਾਂ ਕੈਪਸੂਲ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਲੈਵਲ ਵੀ ਘਟ ਸਕਦਾ ਹੈ।

ਡਾਰਕ ਚਾਕਲੇਟ
ਜੇ ਤੁਸੀਂ ਚਾਕਲੇਟ ਖਾਣ ਦੇ ਸ਼ੌਕੀਨ ਹੋ ਤਾਂ ਡਾਰਕ ਚਾਕਲੇਟ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ 'ਚ ਮਦਦ ਕਰਦੀ ਹੈ। ਜ਼ਿਆਦਾ ਮੈਗਨੀਸ਼ੀਅਮ ਵਾਲੀ ਚਾਕਲੇਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਰੋਜ਼ਾਨਾ ਸਵੇਰੇ ਕਰੋ ਯੋਗ, ਥਾਇਰਾਇਡ ਅਤੇ ਪਿੱਠ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ

ਪਾਲਕ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤੁਸੀਂ ਆਪਣੀ ਖ਼ੁਰਾਕ 'ਚ ਹਰੀਆਂ ਸਬਜ਼ੀਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਹ ਆਇਰਨ ਅਤੇ ਕੈਲਸ਼ੀਅਮ ਦਾ ਵੀ ਪ੍ਰਮੁੱਖ ਸਰੋਤ ਹੁੰਦੀ ਹੈ, ਜਿਸ ਦੀ ਵਰਤੋਂ ਕਰਨ ਨਾਲ ਬੀ.ਪੀ ਨਾਰਮਲ ਰਹਿੰਦਾ ਹੈ।

ਜਾਮੁਨ
ਸ਼ੂਗਰ ਦੇ ਮਰੀਜ਼ਾਂ ਲਈ ਜਾਮੁਨ ਬਹੁਤ ਹੀ ਲਾਭਕਾਰੀ ਹੈ। ਜਾਮੁਨ ਦੇ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਭੋਜਨ ‘ਚ ਲੂਣ ਦੀ ਮਾਤਰਾ ਜ਼ਿਆਦਾ ਹੋਣ ਨਾਲ ਵੱਧ ਸਕਦੇ ਹਾਈ ਬਲਡ ਪ੍ਰੈਸ਼ਰ ਸਣੇ ਇਨ੍ਹਾਂ ਰੋਗਾਂ ਦਾ ਖ਼ਤਰਾ


author

rajwinder kaur

Content Editor

Related News