Health Tips: ਡੇਂਗੂ ਜਾਂ ਟਾਈਫਾਇਡ ਦੇ ਬੁਖ਼ਾਰ ਨਾਲ ਘਟੇ ਸੈੱਲ ਪੂਰੇ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ਾ

09/02/2021 1:59:27 PM

ਜਲੰਧਰ (ਬਿਊਰੋ) - ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਟਾਈਫਾਈਡ ਦੀ ਸਮੱਸਿਆ ਹੋ ਰਹੀ ਹੈ। ਇਸ ਸਮੱਸਿਆ ਨਾਲ ਬਹੁਤ ਸਾਰੇ ਲੋਕਾਂ ਦੇ ਸਰੀਰ ਵਿੱਚ ਸੈੱਲ ਘੱਟ ਜਾਂਦੇ ਹਨ, ਜਿਸ ਨਾਲ ਤੇਜ਼ ਬੁਖ਼ਾਰ ਰਹਿਣ ਲੱਗਦਾ ਹੈ। ਸੈੱਲ ਘੱਟ ਜਾਣ ਕਾਰਨ ਸਰੀਰ ਵਿੱਚ ਥਕਾਵਟ, ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਹੋਣ ਲੱਗਦੀ ਹੈ ਅਤੇ ਕੁਝ ਵੀ ਖਾਣ-ਪੀਣ ਨੂੰ ਦਿਲ ਨਹੀਂ ਕਰਦਾ। ਇਸੇ ਲਈ ਜੇਕਰ ਡੇਂਗੂ, ਮਲੇਰੀਆ ਦੀ ਸਮੱਸਿਆ ਹੋਣ ’ਤੇ ਤੁਹਾਡੇ ਸੈੱਲ ਘੱਟ ਜਾਣ ਤਾਂ ਅਸੀਂ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨਾਲ ਇਨ੍ਹਾਂ ਨੂੰ ਪੂਰਾ ਕਰ ਸਕਦੇ ਹਾਂ, ਜਿਸ ਨਾਲ ਸਰੀਰ ਮੁੜ ਤੋਂ ਤੰਦਰੁਸਤ ਹੋ ਸਕਦਾ ਹੈ। ਇਹ ਚੀਜ਼ਾਂ ਤੁਹਾਨੂੰ ਸੌਖੇ ਤਰੀਕੇ ਨਾਲ ਘਰ ਵਿੱਚ ਮਿਲ ਜਾਣਗੀਆਂ ਪਰ ਇਨ੍ਹਾਂ ਚੀਜ਼ਾਂ ਨੂੰ ਲੈਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅਜਿਹਾ ਘਰੇਲੂ ਨੁਸਖ਼ਾ ਦੱਸਾਂਗੇ, ਜਿਸ ਨਾਲ ਘੱਟੇ ਹੋਏ ਸੈੱਲ ਪੂਰੇ ਕੀਤੇ ਜਾ ਸਕਦੇ ਹਨ ਅਤੇ ਇਹ ਨੁਸਖ਼ਾ ਕਿੰਨਾ ਲੋਕਾਂ ਲਈ ਸਹੀ ਨਹੀਂ ਹੈ।

ਨੌਕਰੀ ਲਈ ਫੋਨ 'ਤੇ ਇੰਟਰਵਿਊ ਦੇਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ 

ਜ਼ਰੂਰੀ ਸਾਮਾਨ

1 ਚਮਚਾ ਅਜਵਾਇਨ
1 ਗ੍ਰਾਮ ਅਦਰਕ ਪਾਊਡਰ
5 ਛੋਟੀਆਂ ਡੰਡੀਆਂ ਗਲੋਅ ਵੈਲ ਦਿਆਂ
1 ਪੱਤਾ ਪਿੱਪਲ ਦਾ
5-6 ਪੱਤੇ ਨਿੰਮ ਦੇ
1 ਪੱਤਾ ਅਸ਼ਵਗੰਧਾ ਦਾ
1 ਗ੍ਰਾਮ ਕਾਲੀ ਮਿਰਚ

ਪੜ੍ਹੋ ਇਹ ਵੀ ਖ਼ਬਰ- Health Tips: ਜਾਣੋ ਕਿਉਂ ਹੁੰਦੀ ਹੈ ਪੈਰਾਂ ’ਚ ਸੋਜ ਦੀ ਸਮੱਸਿਆ, ਲੂਣ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਰਾਹਤ

ਬਣਾਉਣ ਅਤੇ ਲੈਣ ਦੀ ਵਿਧੀ

ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ 1 ਪੈਨ ਵਿੱਚ 2 ਗਿਲਾਸ ਪਾਣੀ ਲੈਣਾ ਹੈ। ਫਿਰ ਇਸ ਪਾਣੀ ਵਿੱਚ 1 ਚਮਚ ਅਜਵਾਇਣ ਅਤੇ 1 ਚਮਚ ਅਦਰਕ ਦਾ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਪਕਾ ਲਓ। ਜਦੋਂ ਪਾਣੀ ਉਬਲਣ ਲੱਗ ਜਾਵੇ, ਤਾਂ ਉਸ ਸਮੇਂ ਇਸ ਵਿੱਚ 5 ਛੋਟੀਆਂ ਡੰਡੀਆਂ ਗਲੋ ਵੇਲ ਦੀਆਂ ਮਿਲਾ ਲਓ। ਫਿਰ ਇਸ ਵਿੱਚ 1 ਪੱਤਾ ਪਿੱਪਲ ਦਾ ਅਤੇ 5-6 ਪੱਤੇ ਨਿੰਮ ਦੇ ਪਾ ਦਿਓ। ਇਸ ਤੋਂ ਬਾਅਦ 1 ਪੱਤਾ ਅਸਵਗੰਧਾ ਦਾ ਅਤੇ 1 ਗ੍ਰਾਮ ਕਾਲੀ ਮਿਰਚ ਮਿਲਾ ਕੇ ਪਾਣੀ ਉਦੋਂ ਤੱਕ ਉਬਾਲੋ, ਜਦੋਂ ਤਕ ਅੱਧਾ ਰਹਿ ਜਾਵੇ। ਇਸ ਪਾਣੀ ਨੂੰ ਛਾਣ ਕੇ 1 ਕਲਾਸ ਵਿਚ ਭਰ ਲਓ। ਧਿਆਨ ਵਿੱਚ ਰੱਖੋ ਜਦੋਂ ਕਾੜ੍ਹ ਬਣਾਉਣਾ ਹੈ, ਉਸ ਸਮੇਂ ਇਸ ਨੂੰ ਢੱਕਣਾ ਨਹੀਂ। ਇਸ ਕਾੜ੍ਹੇ ਨੂੰ ਰੋਜ਼ਾਨਾ ਸਵੇਰੇ ਅਤੇ ਸ਼ਾਮ ਖਾਣਾ ਖਾਣ ਤੋਂ 1 ਘੰਟਾ ਬਾਅਦ ਪੀ ਸਕਦੇ ਹੋ। ਲਗਾਤਾਰ 3 ਦਿਨ ਇਸ ਕਾੜੇ ਨੂੰ ਜ਼ਰੂਰ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ- Health Tips: ਦੰਦਾਂ ਦੀ ਹਰੇਕ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ‘ਲਸਣ’ ਸਣੇ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ
ਜਿਹੜੇ ਲੋਕਾਂ ਨੂੰ ਪੀਲੀਆ ਹੈ ਜਾਂ ਫਿਰ ਪਿੱਤ ਦਾ ਕੋਈ ਵੀ ਰੋਗ ਹੈ ਤਾਂ ਉਹ ਲੋਕ ਇਸ ਕਾੜ੍ਹੇ ਦਾ ਇਸਤੇਮਾਲ ਨਾ ਕਰਨ। ਜੋ ਲੋਕ ਇਸ ਕਾੜ੍ਹੇ ਨੂੰ ਪੀਂਦੇ ਹਨ, ਉਹ ਲੋਕ ਇਸ ਕਾੜੇ ਦਾ 20 ਐੱਮ.ਐੱਲ. ਤੋਂ ਜ਼ਿਆਦਾ ਸੇਵਨ ਨਾ ਕਰਨ ।


rajwinder kaur

Content Editor

Related News