Health Tips: ਸਰੀਰ ਨੂੰ ਫਿੱਟ ਤੇ ਭਾਰ ਘਟਾਉਣ ਲਈ ਰੋਜ਼ਾਨਾ 30 ਮਿੰਟ ਚਲਾਓ ਸਾਈਕਲ, ਹੋਣਗੇ ਕਈ ਫ਼ਾਇਦੇ

Wednesday, Oct 06, 2021 - 01:28 PM (IST)

Health Tips: ਸਰੀਰ ਨੂੰ ਫਿੱਟ ਤੇ ਭਾਰ ਘਟਾਉਣ ਲਈ ਰੋਜ਼ਾਨਾ 30 ਮਿੰਟ ਚਲਾਓ ਸਾਈਕਲ, ਹੋਣਗੇ ਕਈ ਫ਼ਾਇਦੇ

ਜਲੰਧਰ (ਬਿਊਰੋ) - ਸਿਹਤ ਨੂੰ ਠੀਕ ਅਤੇ ਤੰਦਰੁਸਤ ਰੱਖਣ ਲਈ ਤੁਰਨਾ, ਸਾਈਕਲਿੰਗ ਚਲਾਉਣਾ, ਖੇਡਣਾ, ਕਸਰਤ, ਸੈਰ ਅਤੇ ਯੋਗਾ ਆਦਿ ਕਰਨਾ ਸਰੀਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਨਾਲ ਸਰੀਰ ਸਹੀ ਤਰ੍ਹਾਂ ਕੰਮ ਕਰਦਾ ਹੈ ਅਤੇ ਊਰਜਾ ਬਣੀ ਰਹਿੰਦੀ ਹੈ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਜਿੰਮ ਜਾਂਦੇ ਹਨ ਅਤੇ ਉਥੇ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ। ਅਜੋਕੇ ਸਮੇਂ ਵਿਚ ਸਾਈਕਲ ਚਲਾਉਣ ਵਾਲੇ ਅਤੇ ਪੈਦਲ ਚੱਲਣ ਵਾਲੇ ਲੋਕ ਘੱਟ ਵੇਖਣ ਨੂੰ ਮਿਲਦੇ ਹਨ। ਹੁਣ ਜ਼ਿਆਦਾਤਰ ਲੋਕ ਕਿਤੇ ਵੀ ਜਾਣ ਲਈ ਬਾਈਕ ਜਾਂ ਕਾਰ ਦੀ ਵਰਤੋਂ ਕਰਦੇ ਹਨ। ਸਰੀਰ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਤੁਹਾਨੂੰ ਸਾਈਕਲ ਚਲਾਉਣਾ ਚਾਹੀਦਾ ਹੈ। ਰੋਜ਼ਾਨਾ 30 ਮਿੰਟ ਸਾਈਕਲ ਚਲਾਉਣ ਨਾਲ ਤੁਸੀਂ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰ ਸਕਦੇ ਹੋ। ਇਸ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

1. ਦਿਲ ਸਬੰਧੀ ਰੋਗ
ਸਾਈਕਲਿੰਗ ਇਕ ਐਰੋਬਿਕ ਕਸਰਤ ਹੈ, ਜਿਸ ਨਾਲ ਦਿਲ ਦੇ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ। ਇਸ ਨਾਲ ਦਿਮਾਗ 'ਚ ਸਿਰੋਟੋਨਿਨ, ਡੋਪਾਮਾਈਨ ਵਰਗੇ ਰਸਾਈਨ ਵਧਦੇ ਹਨ, ਜਿਸ ਨਾਲ ਤੁਸੀਂ ਸਾਰੇ ਦੁੱਖ ਭੁੱਲ ਜਾਓਗੇ ਅਤੇ ਹਰ ਸਮੇਂ ਖੁਸ਼ੀ ਮਹਿਸੂਸ ਕਰੋਗੇ।

2. ਲੰਬੇ ਸਮੇਂ ਤਕ ਦਿਖੋਗੇ ਜਵਾਨ
ਸਾਈਕਲਿੰਗ ਕਰਦੇ ਸਮੇਂ ਤੁਸੀਂ ਤੇਜ਼ੀ ਨਾਲ ਸਾਹ ਲੈਂਦੇ ਹੋ, ਜਿਸ ਕਾਰਨ ਚਮੜੀ ਨੂੰ ਭਰਪੂਰ ਆਕਸੀਜ਼ਨ ਮਿਲਦੀ ਹੈ, ਜਿਸ ਨਾਲ ਚਮੜੀ ਲੰਬੇ ਸਮੇਂ ਤਕ ਜਵਾਨ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਰੀਰ ਦੀ ਕਸਰਤ ਵੀ ਹੋ ਜਾਂਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਜੇਕਰ ਤੁਹਾਡੀ ਜਨਾਨੀ ਝੂਠੇ ਭਾਂਡੇ ਰੱਖਣ ਸਣੇ ਕਰਦੀ ਹੈ ਇਹ ਕੰਮ, ਤਾਂ ਤੁਸੀਂ ਹੋ ਜਾਵੋਗੇ ‘ਕੰਗਾਲ’

3. ਭਾਰ ਘਟਾਉਣ 'ਚ ਮਦਦ ਕਰੇ
ਮੋਟਾਪੇ ਤੋਂ ਪ੍ਰੇਸ਼ਾਨ ਲੋਕ ਘੰਟਿਆਂ ਤੱਕ ਜਿੰਮ ਜਾ ਕੇ ਕਸਰਤ ਕਰਦੇ ਹਨ, ਜਿਸ ਦਾ ਫ਼ਾਇਦਾ ਥੋੜ੍ਹੀ ਦੇਰ ਹੁੰਦਾ ਹੈ। ਜਿੰਮ ਛੱਡਣ ’ਤੇ ਮੋਟਾਪਾ ਫਿਰ ਵਧਣ ਲੱਗਦਾ ਹੈ। ਜੇ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ 30 ਮਿੰਟ ਸਾਈਕਲਿੰਗ ਕਰੋ। ਇਸ ਨਾਲ ਕੈਲੋਰੀ ਬਰਨ ਹੋਵੇਗੀ ਅਤੇ ਤੁਹਾਡਾ ਪੈਸਾ ਵੀ ਬਚੇਗਾ।

4. ਸ਼ੂਗਰ
ਸ਼ੂਗਰ ਦੇ ਰੋਗੀਆਂ ਨੂੰ ਸਾਈਕਲਿੰਗ ਨਾਲ ਕਾਫੀ ਫ਼ਾਇਦਾ ਮਿਲਦਾ ਹੈ ਪਰ ਸਾਈਕਲ ਚਲਾਉਣ ਤੋਂ ਪਹਿਲਾਂ ਖੂਬ ਸਾਰਾ ਪਾਣੀ ਪੀਓ। ਟਾਈਪ-1 ਸ਼ੂਗਰ ਦੇ ਰੋਗੀ ਜੇ 1 ਘੰਟੇ ਤੋਂ ਜ਼ਿਆਦਾ ਸਾਈਕਲ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਡਾਈਟ 'ਚ ਕਾਰਬੋਹਾਈਡ੍ਰੇਟ ਵਾਲੇ ਆਹਾਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ -  Health Tips : ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਲਈ ਮੇਥੀ ਦੇ ਪਾਣੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

5. ਤਣਾਅ ਤੋਂ ਮਿਲੇ ਛੁਟਕਾਰਾ
ਅੱਜਕਲ ਲੋਕਾਂ 'ਚ ਤਣਾਅ ਅਤੇ ਅਵਸਾਦ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਕਈ ਰੋਗ ਘੇਰ ਲੈਂਦੇ ਹਨ। ਸਾਈਕਲ ਚਲਾਉਣ ਨਾਲ ਤਣਾਅ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ।

6. ਚੰਗੀ ਨੀਂਦ: 
ਸਵੇਰੇ ਤਾਜ਼ੀ ਹਵਾ ਵਿਚ ਲਗਭਗ 30 ਮਿੰਟ ਨਿਯਮਤ ਤੌਰ ‘ਤੇ ਸਾਈਕਲ ਚਲਾਉਣਾ ਇਨਸੌਮਨੀਆ ਨੂੰ ਦੂਰ ਕਰਦਾ ਹੈ। ਵਿਅਕਤੀ ਨੂੰ ਚੰਗੀ ਅਤੇ ਡੂੰਘੀ ਨੀਂਦ ਆਉਂਦੀ ਹੈ। ਹਾਲਾਂਕਿ ਸਵੇਰੇ ਸਾਈਕਲ ਚਲਾਉਣਾ ਥਕਾਵਟ ਦਾ ਕਾਰਨ ਬਣ ਸਕਦਾ ਹੈ ਪਰ ਇਹ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। ਸਾਈਕਲਿੰਗ ਸਰੀਰ ਦੇ ਇਮਿਊਨ ਸੈੱਲਾਂ ਨੂੰ ਜ਼ਿਆਦਾ ਕਿਰਿਆਸ਼ੀਲ ਬਣਾਉਂਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਸਥਿਤੀ ਵਿੱਚ ਬੀਮਾਰੀਆਂ ਹੋਣ ਦਾ ਜੋਖਮ ਦੂਜਿਆਂ ਨਾਲੋਂ 50% ਘੱਟ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਗਰਭਪਾਤ ਤੋਂ ਬਾਅਦ ਮਾਨਸਿਕ ਤਣਾਅ 'ਚੋਂ ਪਰੇਸ਼ਾਨ ਜਨਾਨੀਆਂ ਇੰਝ ਰੱਖਣ ਆਪਣਾ ਖ਼ਾਸ ਧਿਆਨ

7. ਜਵਾਨ ਵਿਖਾਈ ਦਿੰਦੇ ਹੋ 
ਰੋਜ਼ਾਨਾ 30 ਮਿੰਟ ਸਾਈਕਲ ਚਲਾਉਣਾ ਖੂਨ ਦੇ ਸੈੱਲਾਂ ਅਤੇ ਚਮੜੀ ਵਿਚ ਸਹੀ ਮਾਤਰਾ ਵਿਚ ਆਕਸੀਜਨ ਪ੍ਰਦਾਨ ਕਰਦਾ ਹੈ। ਇਸ ਨਾਲ ਚਿਹਰਾ ਸੁੰਦਰ, ਚਮਕਦਾਰ ਅਤੇ ਜਵਾਨ ਦਿਖਦਾ ਹੈ। ਸਾਈਕਲ ਚਲਾਉਣ ਵਾਲੇ ਲੋਕ ਆਪਣੀ ਉਮਰ ਦੇ ਲੋਕਾਂ ਨਾਲੋਂ ਵਧੇਰੇ ਤੰਦਰੁਸਤ ਅਤੇ ਸੁੰਦਰ ਦਿਖਾਈ ਦਿੰਦੇ ਹਨ।


author

rajwinder kaur

Content Editor

Related News