ਜੇਕਰ ਤੁਸੀਂ ਵੀ ਖਾਂਦੇ ਹੋ ਗਰਮਾ-ਗਰਮ ਖਾਣਾ ਤਾਂ ਹੋ ਜਾਓ ਸਾਵਧਾਨ

Friday, Sep 06, 2024 - 01:26 PM (IST)

ਜੇਕਰ ਤੁਸੀਂ ਵੀ ਖਾਂਦੇ ਹੋ ਗਰਮਾ-ਗਰਮ ਖਾਣਾ ਤਾਂ ਹੋ ਜਾਓ ਸਾਵਧਾਨ

ਨਵੀਂ ਦਿੱਲੀ (ਬਿਊਰੋ) : ਜੇਕਰ ਤੁਹਾਨੂੰ ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਗਰਮ ਭੋਜਨ ਖਾਣ ਲਈ ਮਿਲ ਜਾਵੇ ਜਾਂ ਮੀਂਹ 'ਚ ਭਿੱਜਣ ਤੋਂ ਬਾਅਦ ਕੋਈ ਤੁਹਾਡੇ ਸਾਹਮਣੇ ਗਰਮ ਸੂਪ ਜਾਂ ਖਿਚੜੀ ਲਿਆ ਕੇ ਰੱਖ ਦੇਵੇ ਤਾਂ ਇਹ ਤੁਹਾਡੇ ਮੂਡ ਨੂੰ ਬਿਹਤਰ ਬਣਾਉਂਦਾ ਹੈ। ਇਸ ਨਾਲ ਨਾ ਸਿਰਫ ਦਿਨ ਭਰ ਦੀ ਥਕਾਵਟ ਤੁਰੰਤ ਦੂਰ ਹੁੰਦੀ ਹੈ ਸਗੋਂ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਹਮੇਸ਼ਾ ਹਲਕੀ ਅਤੇ ਗਰਮ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਬਹੁਤ ਗਰਮ ਭੋਜਨ ਖਾਂਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਜੇਕਰ ਤੁਸੀਂ ਨਮੀ ਵਾਲੇ ਜਾਂ ਗਰਮ ਮੌਸਮ 'ਚ ਗਰਮ ਖਾਣਾ ਖਾਂਦੇ ਹੋ ਤਾਂ ਇਹ ਤੁਹਾਡੀਆਂ ਅੰਤੜੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਅੰਤੜੀਆਂ 'ਚ ਜਲਣ ਅਤੇ ਗਰਮੀ ਵੱਧ ਸਕਦੀ ਹੈ। ਬਹੁਤ ਗਰਮ ਭੋਜਨ ਖਾਣ ਨਾਲ ਤੁਹਾਡੀ ਜੀਭ ਸੜ ਸਕਦੀ ਹੈ। ਇਸ ਨਾਲ ਜੀਭ 'ਤੇ ਛਾਲੇ ਪੈ ਸਕਦੇ ਹਨ, ਜਿਸ ਕਾਰਨ ਤੁਹਾਨੂੰ ਲੰਬੇ ਸਮੇਂ ਤੱਕ ਦਰਦ ਅਤੇ ਤਕਲੀਫ਼ ਹੋ ਸਕਦੀ ਹੈ।

ਜ਼ਿਆਦਾ ਗਰਮ ਭੋਜਨ ਖਾਣ ਨਾਲ ਤੁਹਾਡੇ ਦੰਦਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਨਾਲ ਦੰਦਾਂ ਦੀ ਉਪਰਲੀ ਪਰਤ ਜਾਂ ਇਨੇਮਲ ਡੈਮੇਜ ਨੂੰ ਨੁਕਸਾਨ ਹੋ ਸਕਦਾ ਹੈ। ਦੰਦਾਂ ਦਾ ਰੰਗ ਖ਼ਰਾਬ ਹੋ ਸਕਦਾ ਹੈ ਅਤੇ ਸੈਂਸੀਟਿਵਿਟੀ ਵੱਧ ਸਕਦੀ ਹੈ। ਬਹੁਤ ਗਰਮ ਭੋਜਨ ਖਾਣ ਵਾਲੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗਰਮ ਭੋਜਨ ਖਾਣ ਨਾਲ ਉਨ੍ਹਾਂ ਦੇ ਗਲੇ 'ਚ ਸੋਜ ਹੋ ਸਕਦੀ ਹੈ। ਇਸ ਨਾਲ ਉਨ੍ਹਾਂ ਦੀ ਫੂਡ ਪਾਈਪ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - Mobile & Cancer: ਜ਼ਿਆਦਾ ਮੋਬਾਈਲ ਵਰਤਣ ਵਾਲੇ ਹੋ ਰਹੇ ਦਿਮਾਗ ਦੇ ਕੈਂਸਰ ਦਾ ਸ਼ਿਕਾਰ?

ਗਰਮ ਭੋਜਨ ਖਾਣ ਨਾਲ ਢਿੱਡ ਖ਼ਰਾਬ ਹੋ ਸਕਦਾ ਹੈ। ਇਸ ਕਾਰਨ ਢਿੱਡ ਦੀ ਚਮੜੀ ਸੜ ਜਾਂਦੀ ਹੈ ਅਤੇ ਢਿੱਡ 'ਚ ਛਾਲੇ ਹੋ ਜਾਂਦੇ ਹਨ। ਗਰਮ ਭੋਜਨ ਖਾਣ ਨਾਲ ਢਿੱਡ ਦੀ ਜਲਣ ਵਧਣ ਦਾ ਡਰ ਵੀ ਵੱਧ ਸਕਦਾ ਹੈ, ਜਿਸ ਕਾਰਨ ਐਸੀਡਿਟੀ, ਉਲਟੀ ਅਤੇ ਢਿੱਡ 'ਚ ਜਲਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News