Health Tips: ਨਹਾਉਣ ਤੋਂ ਪਹਿਲਾਂ ਪਾਣੀ ’ਚ ਮਿਲਾਓ ‘ਲੂਣ’, ਜੋੜਾਂ ਦੇ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ
Monday, Aug 23, 2021 - 02:19 PM (IST)
ਜਲੰਧਰ (ਬਿਊਰੋ) - ਜਦੋਂ ਵੀ ਅਸੀਂ ਕੰਮ ਜਾਂ ਫਿਰ ਕੀਤੇ ਬਾਹਰ ਜਾ ਕੇ ਘਰ ਵਾਪਸ ਆਉਂਦੇ ਹੋ ਤਾਂ ਤੁਸੀਂ ਨਹਾਉਂਦੇ ਜ਼ਰੂਰ ਹੋ। ਤਾਂਕਿ ਤੁਸੀਂ ਸਾਫ ਅਤੇ ਕੀਟਾਣੂਆਂ ਰਹਿਤ ਹੋ ਜਾਵੋ। ਕਈ ਵਾਰ ਲੋਕ ਕੰਮ ਕਰਨ ਤੋਂ ਬਾਅਕ ਥੱਕ ਜਾਂਦੇ ਹਨ। ਥਕਾਵਟ ਦੂਰ ਕਰਨ ਲਈ ਵੀ ਲੋਕ ਜ਼ਰੂਰ ਨਹਾਉਂਦੇ ਹਾਂ। ਨਹਾਉਣ ਨਾਲ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਜੇਕਰ ਲੂਣ ਵਾਲੇ ਪਾਣੀ ਨਾਲ ਨਹਾਇਆ ਜਾਵੇ ਤਾਂ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਸ ਪਾਣੀ ਨਾਲ ਨਹਾਉਣ ਨਾਲ ਕਈ ਰੋਗ ਦੂਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਲੂਣ ਵਾਲੇ ਪਾਣੀ ਨਾਲ ਨਹਾਉਣ ਦੇ ਫ਼ਾਇਦਿਆਂ ਬਾਰੇ ਦੱਸਾਂਗੇ....
ਨਮਕ ਵਾਲੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ
ਇਨਫੈਕਸ਼ਨ ਦੂਰ ਕਰੇ
ਜੇਕਰ ਤੁਹਾਡੇ ਸਰੀਰ ’ਤੇ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਗਈ ਹੈ, ਤਾਂ ਰੋਜ਼ਾਨਾ ਲੂਣ ਵਾਲੇ ਪਾਣੀ ਨਾਲ ਨਹਾਓ। ਇਸ ਨਾਲ ਹਰ ਤਰ੍ਹਾਂ ਦੀ ਇਨਫੈਕਸ਼ਨ ਠੀਕ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ- ‘ਗੁੱਸੇਖੋਰ’ ਹੋਣ ਦੇ ਨਾਲ-ਨਾਲ ‘ਐਸ਼ੋ ਆਰਾਮ’ ਵਾਲੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਇਸ ਅੱਖਰ ਦੇ ਲੋਕ
ਕੈਲਸ਼ੀਅਮ ਦੀ ਘਾਟ
ਜੇਕਰ ਤੁਹਾਨੂੰ ਕੈਲਸ਼ੀਅਮ ਦੀ ਘਾਟ ਰਹਿੰਦੀ ਹੈ, ਤਾਂ ਤੁਸੀਂ ਰੋਜ਼ਾਨਾ ਲੂਣ ਵਾਲੇ ਪਾਣੀ ਨਾਲ ਨਹਾਓ। ਇਸ ਪਾਣੀ ਨਾਲ ਨਹਾਉਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕੈਲਸ਼ੀਅਮ ਦੀ ਘਾਟ ਦੂਰ ਹੁੰਦੀ ਹੈ ।
ਰੋਗ ਪ੍ਰਤੀਰੋਧਕ ਸ਼ਮਤਾ
ਲੂਣ ਵਾਲੇ ਪਾਣੀ ਨਾਲ ਨਹਾਉਣ ਨਾਲ ਰੋਗ ਪ੍ਰਤੀਰੋਧਕ ਸ਼ਮਤਾ ਵਧਦੀ ਹੈ। ਇਸ ਨਾਲ ਸਰੀਰ ਨੂੰ ਕਈ ਬੀਮਾਰੀਆਂ ਨਹੀਂ ਹੁੰਦੀਆਂ।
ਪੜ੍ਹੋ ਇਹ ਵੀ ਖ਼ਬਰ- ਸਾਵਧਾਨ ! ‘ਪਤੀ-ਪਤਨੀ’ ਦੇ ਪਵਿੱਤਰ ਰਿਸ਼ਤੇ ’ਚ ਜਾਣੋ ਕਿਹੜੀਆਂ ਗੱਲਾਂ ਕਰਕੇ ਆ ਸਕਦੀ ਹੈ ‘ਦਰਾੜ’
ਖੁਜਲੀ ਦੀ ਸਮੱਸਿਆ
ਕਈ ਲੋਕਾਂ ਨੂੰ ਸਰਦੀ ਵਿੱਚ ਖੁਜਲੀ ਦੀ ਸਮੱਸਿਆ ਰਹਿੰਦੀ ਹੈ ਅਤੇ ਸਰੀਰ ਅਤੇ ਲਾਲ ਨਿਸ਼ਾਨ ਪੈ ਜਾਂਦੇ ਹਨ। ਉਨ੍ਹਾਂ ਨੂੰ ਗਰਮ ਪਾਣੀ ਵਿੱਚ ਲੂਣ ਮਿਲਾ ਕੇ ਨਹਾਉਣਾ ਚਾਹੀਦਾ ਹੈ।
ਜੋੜਾਂ ਦਾ ਦਰਦ
ਇਸ ਪਾਣੀ ਨਾਲ ਨਹਾਉਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਸਰੀਰ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਦਰਦ ਦੂਰ ਕਰਨ ਲਈ ਲੂਣ ਵਾਲੇ ਪਾਣੀ ਨਾਲ ਨਹਾਓ ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
ਜ਼ਹਿਰੀਲੇ ਕੀੜਾ ਕੱਟਣਾ
ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਸਰੀਰ ’ਤੇ ਕਈ ਵਾਰ ਅਲਰਜੀ ਹੋ ਜਾਂਦੀ ਹੈ। ਲੂਣ ਵਾਲੇ ਪਾਣੀ ਨਾਲ ਨਹਾਉਣ ਨਾਲ ਜ਼ਹਿਰ ਦਾ ਅਸਰ ਖ਼ਤਮ ਹੋ ਜਾਂਦਾ ਹੈ ।
ਜ਼ਿਆਦਾ ਥਕਾਵਟ ਹੋਣਾ
ਜਦੋਂ ਸਰੀਰ ਨੂੰ ਜ਼ਿਆਦਾ ਥਕਾਵਟ ਹੋਵੇ ਤਾਂ ਉਸ ਸਮੇਂ ਤੁਸੀਂ ਲੂਣ ਵਾਲੇ ਪਾਣੀ ਨਾਲ ਜ਼ਰੂਰ ਨਹਾਓ। ਅਜਿਹਾ ਕਰਨ ਨਾਲ ਥਕਾਵਟ ਦੂਰ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ- Health Tips: ਜਲਦੀ ਮੋਟਾਪਾ ਘਟਾਉਣ ਦੇ ਚਾਹਵਾਨ ਲੋਕ ਪਪੀਤਾ ਸਣੇ ਖਾਣ ਇਹ ਚੀਜ਼ਾਂ, ਹੋਵੇਗਾ ਫ਼ਾਇਦਾ