Health Tips: ਬੇਚੈਨੀ ਤੇ ਘਬਰਾਹਟ ਹੋਣ ’ਤੇ 'ਪੁਦੀਨੇ ਵਾਲੇ ਪਾਣੀ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲੇਗਾ ਆਰਾਮ
Wednesday, Sep 01, 2021 - 12:49 PM (IST)
ਜਲੰਧਰ (ਬਿਊਰੋ) - ਬੇਚੈਨੀ ਅਤੇ ਘਬਰਾਹਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਬਲੱਡ ਪ੍ਰੈਸ਼ਰ ਘੱਟ ਜਾਂ ਫਿਰ ਜ਼ਿਆਦਾ, ਥਕਾਵਟ ਹੋਣਾ ਆਦਿ ਕਾਰਨ ਵੀ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਕਈ ਵਾਰ ਮਾਨਸਿਕ ਤਣਾਅ ਲੈਣ ’ਤੇ ਵੀ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ। ਢਿੱਡ ਵਿੱਚ ਗੈਸ, ਐਸੀਡਿਟੀ ਅਤੇ ਸ਼ੂਗਰ ਲੈਵਲ ਵਧਣ ਦੇ ਕਾਰਨ ਵੀ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ, ਜਿਸ ਦਾ ਅਸੀਂ ਅਸੀਂ ਘਰ ਬੈਠੇ ਘਰੇਲੂ ਤਰੀਕੇ ਨਾਲ ਇਲਾਜ ਕਰ ਸਕਦੇ ਹਾਂ। ਜੇਕਰ ਇਹ ਸਮੱਸਿਆ ਤੁਹਾਨੂੰ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਤੁਸੀਂ ਡਾਕਟਰ ਤੋਂ ਜ਼ਰੂਰ ਜਾਓ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ....
ਲੂਣ ਅਤੇ ਖੰਡ ਦਾ ਘੋਲ
ਕਈ ਵਾਰ ਲੋਅ ਬਲੱਡ ਪ੍ਰੈਸ਼ਰ ਕਾਰਨ ਵੀ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ। ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਲੂਣ ਤੇ ਖੰਡ ਦਾ ਘੋਲ ਮਿਲਾ ਕੇ ਪੀ ਲਓ, ਜਿਸ ਨਾਲ ਆਰਾਮ ਮਿਲਦਾ ਹੈ। ਇਸ ਨੂੰ ਹੋਮਮੇਡ ਓ.ਆਰ.ਐੱਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜ਼ਿਆਦਾਤਰ ਡਾਕਟਰ ਬੇਚੈਨੀ ਹੋਣ ’ਤੇ ਓ.ਆਰ.ਐੱਸ. ਘੋਲ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ ਅਤੇ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਠੀਕ ਹੋਣ ਲੱਗਦੀ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਦੰਦਾਂ ਦੀ ਹਰੇਕ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ‘ਲਸਣ’ ਸਣੇ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ
ਸੌਂਫ ਅਤੇ ਮਿਸ਼ਰੀ ਦਾ ਸੇਵਨ
ਕਈ ਵਾਰ ਢਿੱਡ ਵਿੱਚ ਗੈਸ ਅਤੇ ਐਸੀਡਿਟੀ ਦੀ ਵਜ੍ਹਾ ਨਾਲ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਢਿੱਡ ਵਿੱਚ ਗੈਸ ਦੀ ਸਮੱਸਿਆ ਠੀਕ ਰਹਿੰਦੀ ਹੈ। ਇਸ ਦਿਨ ਨਾਲ ਸੌਂਫ ਅਤੇ ਮਿਸ਼ਰੀ ਦਿਮਾਗ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ ।
ਠੰਢਾ ਦੁੱਧ ਪੀਓ
ਠੰਢਾ ਦੁੱਧ ਪੀਣਾ ਬੇਚੈਨੀ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਬੇਚੈਨੀ ਮਹਿਸੂਸ ਹੁੰਦੀ ਹੈ, ਤਾਂ ਫਰਿੱਜ ਵਿਚ ਰੱਖਿਆ ਹੋਇਆ ਠੰਡਾ ਦੁੱਧ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਵਿੱਚ ਰੂਹਅਫਜ਼ਾ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਅਤੇ ਥਕਾਨ ਦੂਰ ਹੋ ਜਾਵੇਗੀ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਕੰਮ ਕਰਨ ਤੇ ਪੌੜੀਆਂ ਚੜ੍ਹਨ ’ਤੇ ਚੜ੍ਹਦਾ ਹੈ ‘ਸਾਹ’ ਤਾਂ ਅਦਰਕ ਦੀ ਚਾਹ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
ਪੁਦੀਨੇ ਦਾ ਪਾਣੀ
ਕਈ ਵਾਰ ਜ਼ਿਆਦਾ ਗਰਮੀ ਕਾਰਨ ਵੀ ਬੇਚੈਨੀ ਅਤੇ ਕਪਾਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਸਰੀਰ ਨੂੰ ਠੰਢਾ ਰੱਖਣ ਲਈ ਤੁਸੀਂ ਪੁਦੀਨੇ ਦਾ ਪਾਣੀ ਪੀ ਸਕਦੇ ਹੋ। ਪੁਦੀਨੇ ਦੀ ਤਸੀਰ ਠੰਢੀ ਹੁੰਦੀ ਹੈ, ਜੋ ਢਿੱਡ ਨੂੰ ਠੰਢਾ ਰੱਖਦੀ ਹੈ, ਨਾਲ ਹੀ ਬਲੱਡ ਪ੍ਰੈਸ਼ਰ ਘੱਟ ਹੋਣ ’ਤੇ ਵੀ ਇਸ ਪਾਣੀ ਨੂੰ ਪੀ ਸਕਦੇ ਹੋ। ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇਸ ਪਾਣੀ ਨੂੰ ਬਣਾਉਣ ਲਈ ਪਾਣੀ ਵਿੱਚ ਪੁਦੀਨੇ ਦੀਆਂ ਕੁਝ ਪੱਤੀਆਂ ਮਿਲਾ ਕੇ ਉਬਾਲ ਲਓ ਅਤੇ ਠੰਡਾ ਹੋਣ ’ਤੇ ਪੀ ਲਓ। ਤੁਸੀਂ ਚਾਹੋ ਤਾਂ ਇਸ ’ਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ।
ਪਾਣੀ ਪੀਓ
ਕਈ ਵਾਰ ਹਾਈਪਰਟੈਂਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਤੁਰੰਤ 1 ਗਿਲਾਸ ਪਾਣੀ ਪੀ ਲਓ। ਇਸ ਨਾਲ ਸਰੀਰ ਹਾਈਡ੍ਰੇਟ ਰਹੇਗਾ ਅਤਿ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਤੁਰੰਤ ਠੀਕ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ- Health Tips: ਰਾਤ ਦੇ ਸਮੇਂ ਕਦੇ ਵੀ ਭੁੱਲ ਕੇ ਨਾ ਕਰੋ ‘ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ
ਅਰਜੁਨ ਦੀ ਛਾਲ ਦਾ ਪਾਊਡਰ
ਬੇਚੈਨੀ ਅਤੇ ਘਬਰਾਹਟ ਹੋਣ ਤੇ ਅਰਜੁਨ ਦੀ ਛਾਲ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਬਾਜ਼ਾਰ ਵਿੱਚ ਅਰਜੁਨ ਦੀ ਛਾਲ ਦਾ ਪਾਊਡਰ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪਾਊਡਰ ਨੂੰ ਚਾਹ ਵਿੱਚ ਜਾਂ ਫਿਰ ਦੁੱਧ ਵਿਚ ਮਿਲਾ ਕੇ ਲੈ ਸਕਦੇ ਹੋ। ਆਯੁਰਵੇਦ ਵਿੱਚ ਇਸਦਾ ਇਸਤੇਮਾਲ ਦਵਾਈ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਨਾਲ ਢਿੱਡ ਦੀ ਗੈਸ ਨੂੰ ਸ਼ਾਂਤੀ ਮਿਲਦੀ ਹੈ ਅਤੇ ਸ਼ੂਗਰ ਕੰਟਰੋਲ ਰਹਿੰਦੀ ਹੈ ।
ਨੱਕ ਵਿੱਚ ਘਿਓ ਪਾਓ
ਕਈ ਵਾਰ ਥਕਾਨ ਦੀ ਵਜ੍ਹਾ ਨਾਲ ਬੇਚੈਨੀ ਹੋਣ ਲੱਗਦੀ ਹੈ। ਇਸ ਲਈ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਗਾਂ ਦਾ ਘਿਓ ਨੱਕ ਵਿੱਚ ਪਾਓ। ਇਸ ਨਾਲ ਮਨ ਅਤੇ ਦਿਮਾਗ ਸ਼ਾਂਤ ਹੁੰਦੇ ਹਨ ਅਤੇ ਘਬਰਾਹਟ ਤੋਂ ਆਰਾਮ ਮਿਲਦਾ ਹੈ।
ਥੋੜ੍ਹਾ ਸਮਾਂ ਪਰਿਵਾਰ ਨਾਲ ਜ਼ਰੂਰ ਬੈਠੋ
ਜੇ ਤੁਹਾਨੂੰ ਤਣਾਅ ਦੀ ਸਮੱਸਿਆ ਹੈ, ਜਿਸ ਨਾਲ ਬੇਚੈਨੀ ਅਤੇ ਘਬਰਾਹਟ ਹੁੰਦੀ ਹੈ, ਤਾਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਆਪਣੇ ਪਰਿਵਾਰ ਨਾਲ ਕੁਝ ਸਮਾਂ ਜ਼ਰੂਰ ਬੈਠੋ। ਪਰਿਵਾਰ ਨਾਲ ਗੱਲਾਂ ਕਰਕੇ ਅਤੇ ਕੁਝ ਸਮਾਂ ਹੱਸਣ ਨਾਲ ਤਣਾਅ ਦੀ ਸਮੱਸਿਆ ਘੱਟ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ।
ਪੜ੍ਹੋ ਇਹ ਵੀ ਖ਼ਬਰ- ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਨਾੜਾਂ ਸੁਗੜਨ ਸਣੇ ਹੋ ਸਕਦੇ ਨੇ ਇਹ ਰੋਗ