Health Tips: ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਦਿਖਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼

Friday, Feb 05, 2021 - 12:52 PM (IST)

ਨਵੀਂ ਦਿੱਲੀ: ਕੈਂਸਰ ਗੰਭੀਰ ਬਿਮਾਰੀਆਂ ’ਚੋਂ ਇਕ ਹੈ। ਅੱਜ ਵੀ ਭਾਰੀ ਗਿਣਤੀ ’ਚ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ। ਸਰੀਰ ਦਾ ਜੋ ਹਿੱਸਾ ਇਸ ਦੀ ਲਪੇਟ ’ਚ ਆਉਂਦਾ ਹੈ ਉਹ ਇਸ ਨਾਂ ਨਾਲ ਜਾਣਿਆ ਜਾਂਦਾ ਹੈ। ਉਦਹਾਰਣ ਦੇ ਤੌਰ ’ਤੇ ਮੂੰਹ ਦਾ ਕੈਂਸਰ, ਬ੍ਰੈਸਟ ਕੈਂਸਰ, ਸਕਿਨ ਕੈਂਸਰ ਆਦਿ। ਇਸ ਬਿਮਾਰੀ ਤੋਂ ਬਚਣ ਲਈ ਹਾਲੇ ਤੱਕ ਪੂਰੀ ਤਰ੍ਹਾਂ ਨਾਲ ਕੋਈ ਸਹੀ ਇਲਾਜ ਨਹੀਂ ਮਿਲ ਪਾਇਆ ਹੈ ਪਰ ਫਿਰ ਵੀ ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਕੇ ਉਸ ’ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ’ਚ ਕੈਂਸਰ ਦੇ ਕੁਝ ਸੰਕੇਤਾਂ ਦੇ ਬਾਰੇ ’ਚ ਦੱਸਦੇ ਹਾਂ ਤਾਂ ਜੋ ਇਨ੍ਹਾਂ ਨੂੰ ਪਛਾਣ ਕੇ ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਇਸ ਗੰਭੀਰ ਬਿਮਾਰੀ ਦੀ ਲਪੇਟ ’ਚ ਆਉਣ ਤੋਂ ਬਚਿਆ ਜਾ ਸਕੇ। 

PunjabKesari
ਵਾਰ-ਵਾਰ ਸਾਹ ਚੜ੍ਹਣਾ
ਲਗਾਤਾਰ ਕੰਮ ਕਰਨ ਅਤੇ ਤੇਜ਼ ਦੌੜਣ ਨਾਲ ਸਾਹ ਚੜ੍ਹਣ ਦੀ ਪ੍ਰੇਸ਼ਾਨੀ ਹੁੰਦੀ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਬਿਨ੍ਹਾਂ ਕਾਰਨ ਹੀ ਸਾਹ ਚੜ੍ਹਣ ਲੱਗਦਾ ਹੈ। ਅਜਿਹੇ ’ਚ ਇਹ ਕੈਂਸਰ ਹੋਣ ਵੱਲ ਇਸ਼ਾਰਾ ਕਰਦਾ ਹੈ। ਇਸ ਲਈ ਸਾਹ ਚੜ੍ਹਣ ਅਤੇ ਠੀਕ ਤਰ੍ਹਾਂ ਨਾਲ ਸਾਹ ਲੈਣ ’ਚ ਪ੍ਰੇਸ਼ਾਨੀ ਆਉਣ ’ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

PunjabKesari
ਘੱਟ ਜਾਂ ਨਾ ਦੇ ਬਰਾਬਰ ਭੁੱਖ ਲੱਗਣਾ
ਹਮੇਸ਼ਾ ਹਰ ਕਿਸੇ ਨੂੰ ਪਾਚਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਨਾਲ ਹੀ ਸਾਡੀ ਭੁੱਖ ਪਾਚਨ ਤੰਤਰ ਨਾਲ ਸਬੰਧ ਰੱਖਦੀ ਹੈ। ਅਜਿਹੇ ’ਚ ਪਾਚਨ ਕਿਰਿਆ ਖਰਾਬ ਹੋਣ ਨਾਲ ਭੁੱਖ ਵੀ ਘੱਟ ਲੱਗਣ ਲੱਗਦੀ ਹੈ ਪਰ ਇਹ ਸਮੱਸਿਆ ਲਗਾਤਾਰ ਕਈ ਦਿਨਾਂ ਤੱਕ ਰਹਿਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਮੰਨੀ ਜਾ ਸਕਦੀ। ਅਜਿਹੇ ’ਚ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨ ’ਚ ਹੀ ਭਲਾਈ ਹੈ। ਅਸਲ ’ਚ ਭੁੱਖ ਦਾ ਘੱਟ ਲੱਗਣਾ ਕੈਂਸਰ ਦਾ ਸ਼ੁਰੂਆਤੀ ਲੱਛਣ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਲਗਾਤਾਰ ਖੂਨ ਵੱਗਣ ਦੀ ਸਮੱਸਿਆ ਹੋਣਾ
ਯੂਰਿਨ, ਪੇਸ਼ਾਬ, ਥੁੱਕਣ ’ਤੇ ਖ਼ੂਨ ਆਉਣਾ ਵੀ ਕੈਂਸਰ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਇਸ ਲਈ ਅਜਿਹੀ ਕੋਈ ਵੀ ਪ੍ਰੇਸ਼ਾਨੀ ਹੋਣ ’ਤੇ ਅਲਰਟ ਹੋਣ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਡਾਕਟਰ ਨਾਲ ਸੰਪਰਕ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਓ। 

PunjabKesari
ਲੰਬੇ ਸਮੇਂ ਤੱਕ ਸਰਦੀ-ਖਾਂਸੀ ਠੀਕ ਨਾ ਹੋਣਾ
ਬਦਲਦੇ ਮੌਸਮ ’ਚ ਸਰਦੀ, ਖਾਂਸੀ ਅਤੇ ਜ਼ੁਕਾਮ ਹੋਣਾ ਆਮ ਗੱਲ ਹੈ ਪਰ ਦਵਾਈ ਲੈਣ ਦੇ ਬਾਵਜੂਦ ਜਾਂ 3-4 ਵਾਰ ਦਿਨਾਂ ’ਚ ਜੇਕਰ ਠੀਕ ਨਾ ਹੋਵੇ ਤਾਂ ਸਾਵਧਾਨ ਹੋਣ ਦੀ ਲੋੜ ਹੈ। ਅਸਲ ’ਚ ਇਸ ਤਰ੍ਹਾਂ ਲੰਬੇ ਸਮੇਂ ਤੱਕ ਸਰਦੀ, ਖਾਂਸੀ ਦੀ ਸਮੱਸਿਆ ਰਹਿਣਾ ਕੈਂਸਰ ਦਾ ਸ਼ੁਰੂਆਤੀ ਲੱਛਣ ਮੰਨਿਆ ਜਾਂਦਾ ਹੈ। ਇਸ ਲਈ ਬਿਨਾਂ ਦੇਰ ਕੀਤੇ ਡਾਕਟਰ ਦੀ ਸਲਾਹ ਜ਼ਰੂਰ ਲਓ। 

PunjabKesari
ਜ਼ਖਮ ਜਲਦੀ ਨਾ ਭਰਨਾ
ਆਮ ਤੌਰ ’ਤੇ ਸਰੀਰ ’ਤੇ ਸੱਟ ਲੱਗਣ ਨਾਲ ਉਸ ਦੇ ਜ਼ਖਮ 2-3 ਦਿਨਾਂ ’ਚ ਭਰ ਜਾਂਦੇ ਹਨ ਪਰ ਕਈ ਵਾਰ ਸੱਟ ਨੂੰ ਠੀਕ ਹੋਣ ’ਚ ਸਮਾਂ ਲੱਗਦਾ ਹੈ। ਅਜਿਹੇ ’ਚ ਬਹੁਤ ਸਾਰੇ ਲੋਕ ਇਸ ’ਤੇ ਧਿਆਨ ਨਹੀਂ ਦਿੰਦੇ ਹਨ ਪਰ ਅਸਲ ’ਚ ਇਹ ਕੈਂਸਰ ਦਾ ਸ਼ੁਰੂਆਤੀ ਸੰਕੇਤ ਹੋਣ ਨਾਲ ਚਿੰਤਾ ਦਾ ਵਿਸ਼ਾ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ ’ਤੇ ਡਾਕਟਰ ਦੀ ਸਲਾਹ ਲਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News