Health Tips : ਬਰੱਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਕਦੇ ਖ਼ਰਾਬ ਨਹੀਂ ਹੋਣਗੇ ਤੁਹਾਡੇ ਦੰਦ
Friday, Jan 22, 2021 - 12:55 PM (IST)
ਜਲੰਧਰ (ਬਿਊਰੋ) - ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ। ਸਰੀਰ ਦੇ ਬਾਕੀ ਅੰਗਾਂ ਵਾਂਗ ਇਹ ਵੀ ਆਪਣਾ ਕੰਮ ਸਹੀ ਤਰੀਕੇ ਨਾਲ ਕਰਦੇ ਹਨ। ਦਿਨ ਵਿਚ ਤਿੰਨ ਵਾਰ ਦਾ ਖਾਣਾ, ਕਦੇ ਕੁਝ ਠੰਡਾ ਤੇ ਕਦੇ ਕੁਝ ਗਰਮ ਖਾਣ ਵਾਲੀਆਂ ਚੀਜ਼ਾਂ ਆਦਿ ਸਾਡੇ ਦੰਦ ਸਭ ਕੁਝ ਸਹਿਣ ਕਰਦੇ ਹਨ। ਠੋਸ ਖਾਣੇ ਨੂੰ ਵੀ ਸਾਡੇ ਦੰਦ ਪਚਾਉਣ ਲਾਇਕ ਬਣਾਉਂਦੇ ਹਨ ਤੇ ਸਰੀਰ ਤੱਕ ਪੋਸ਼ਣ ਪਹੁੰਚਾਉਂਦੇ ਹਨ। ਇਸੇ ਕਰਕੇ ਦੰਦਾਂ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਦੰਦ ਸਾਫ ਨਾ ਕਰਨ ’ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਦੰਦਾਂ ਨੂੰ ਕੀੜੇ ਲੱਗ ਜਾਂਦੇ ਹਨ, ਜਿਸ ਕਾਰਨ ਦੰਦ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਇਸੇ ਲਈ ਦੰਦਾਂ ਨੂੰ ਸਾਫ਼ ਕਰਨ ਲਈ ਸਹੀ ਅਤੇ ਵਧੀਆਂ ਬਰੱਸ਼ ਦੀ ਚੋਣ ਕਰੋ, ਨਹੀਂ ਤਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੋ ਸਕਦੀਆਂ ਹਨ।
ਬਰੱਸ਼ ਨਾ ਕਰਨ ’ਤੇ ਹੁੰਦੇ ਨੇ ਦੰਦ ਖ਼ਰਾਬ
ਸਹੀ ਤਰੀਕੇ ਨਾਲ ਬਰੱਸ਼ ਕਰਨਾ ਨਾ ਸਿਰਫ਼ ਬਾਲਗਾਂ ਨੂੰ ਖ਼ਤਰਾ ਹੁੰਦਾ ਸਗੋਂ ਇਸ ਦਾ ਛੋਟੇ ਬੱਚਿਆਂ ਲਈ ਵੀ ਖ਼ਤਰਾ ਹੁੰਦਾ ਹੈ। ਇਕ ਰਿਪੋਰਟ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦੰਦ ਖ਼ਰਾਬ ਹੋਣ ਦੀ ਸਮੱਸਿਆ ਜ਼ਿਆਦਾ ਹੋ ਰਹੀ ਹੈ। ਦਿਨ ਵਿਚ ਦੋ ਵਾਰ ਬਰੱਸ਼ ਕਰਨ ਨਾਲ ਤੁਹਾਡੇ ਦੰਦਾਂ ਵਿਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਤੁਹਾਡਾ ਇਮਿਊਨ ਸਿਸਟਮ ਵੀ ਸਹੀ ਤਰ੍ਹਾਂ ਕੰਮ ਕਰੇਗਾ।
ਜੇ ਬੱਚੇ ਬਰੱਸ਼ ਨਹੀਂ ਕਰਦੇ ਤਾਂ ਅਪਣਾਓ ਇਹ ਤਰੀਕੇ
ਦੇਖਿਆ ਜਾਂਦਾ ਹੈ ਕਿ ਬੱਚੇ ਬਰੱਸ਼ ਨਹੀਂ ਕਰਦੇ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਹੁੰਦੀਆਂ ਹਨ। ਜੇਕਰ ਤੁਹਾਡਾ ਬੱਚਾ ਵੀ ਬਰੱਸ਼ ਨਹੀਂ ਕਰਦਾ ਤਾਂ ਬੱਚਿਆਂ ਨੂੰ ਖੇਡਦੇ ਹੋਏ ਬਰੱਸ਼ ਕਰਾਉਣ ਦੀ ਕੋਸ਼ਿਸ਼ ਕਰੋ। ਹੌਲੀ-ਹੌਲੀ ਬਰੱਸ਼ ਕਰਨਾ ਉਨ੍ਹਾਂ ਦੀ ਆਦਤ ਬਣ ਜਾਵੇਗੀ। ਬਹੁਤ ਸਾਰੇ ਮਾਪੇ ਬੱਚਿਆਂ ਨੂੰ ਦੋ ਵਾਰ ਬਰੱਸ਼ ਕਰਨ ਲਈ ਕਹਿੰਦੇ ਹਨ ਪਰ ਖ਼ੁਦ ਅਜਿਹਾ ਨਹੀਂ ਕਰਦੇ। ਜੇਕਰ ਤੁਸੀਂ ਦਿਨ ’ਚ 2 ਵਾਰ ਬਰੱਸ਼ ਕਰੋਗੇ ਤਾਂ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਬਰੱਸ਼ ਕਰਨਾ ਸ਼ੁਰੂ ਕਰ ਦੇਣਗੇ।
ਪੜ੍ਹੋ ਇਹ ਵੀ ਖ਼ਬਰ - Health Tips: ਠੰਡ ਤੋਂ ਬਚਣ ਲਈ ਕੀ ਤੁਸੀਂ ਵੀ ਜੁਰਾਬਾਂ ਪਾ ਕੇ ਸੋਂਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜਾਣੋ ਹੋਰ ਵੀ ਜ਼ਰੂਰੀ ਗੱਲਾਂ
1. ਸਖ਼ਤ ਦੰਦੇ ਵਾਲੇ ਬਰੱਸ਼ ਦੀ ਨਾ ਕਰੋ ਚੋਣ
ਦੰਦਾਂ ਨੂੰ ਸਾਫ਼ ਕਰਨ ਲਈ ਕਦੇ ਵੀ ਸਖ਼ਤ ਅਤੇ ਸਖ਼ਤ ਦੰਦੇ ਵਾਲੇ ਬਰੱਸ਼ ਦੀ ਵਰਤੋਂ ਨਾ ਕਰੋ। ਇਹ ਬਰੱਸ਼ ਸਾਡੇ ਦੰਦਾਂ ਨੂੰ ਸਾਫ਼ ਕਰਨ ਦੀ ਜਗ੍ਹਾਂ ਨੁਕਸਾਨ ਪੁੰਹਚਾਉਂਦਾ ਹੈ। ਇਸੇ ਲਈ ਸਾਨੂੰ ਹਮੇਸ਼ਾ ਸਹੀ ਬਰੱਸ਼ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਮਸੂੜਿਆਂ ’ਤੇ ਸੱਟ ਲੱਗ ਜਾਂਦੀ ਹੈ
ਕਈ ਵਾਰ ਜਲਦੀ-ਜਲਦੀ ਬਰੱਸ਼ ਕਰਨ ਨਾਲ ਸਾਡੇ ਮਸੂੜਿਆਂ ’ਤੇ ਸੱਟ ਲੱਗ ਜਾਂਦੀ ਹੈ। ਲਾਪਰਵਾਹੀ ਨਾਲ ਬਰੱਸ਼ ਕਰਨ ਨਾਲ ਸਾਡੇ ਦੰਦਾਂ ਨੂੰ ਨੁਕਸਾਨ ਪੁੰਹਚਦਾ ਹੈ। ਇਸ ਲਈ ਸਾਨੂੰ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਬਰੱਸ਼ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਗਾਂ ਅਤੇ ਮੱਝ ’ਚੋਂ ਜਾਣੋ ਸਿਹਤ ਲਈ ਕਿਸ ਦਾ ਦੁੱਧ ਸਭ ਤੋਂ ਵੱਧ ਫ਼ਾਇਦੇਮੰਦ ਹੁੰਦਾ
3. ਕੁਝ ਵੀ ਖਾਣ ਤੋਂ ਬਾਅਦ ਬਰਸ਼ ਜ਼ਰੂਰ ਕਰੋ
ਕੁਝ ਵੀ ਖੱਟਾ ਖਾਣ ਜਾਂ ਜੂਸ ਪੀਣ ਨਾਲ ਸਾਡੇ ਦੰਦਾਂ ਦੀ ਪਰਤ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਸਾਨੂੰ ਕੁਝ ਵੀ ਖਾਣ ਤੋਂ ਬਾਅਦ ਬਰੱਸ਼ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਜੋ ਸਾਡੇ ਦੰਦਾਂ ਨੂੰ ਕੋਈ ਨੁਕਸਾਨ ਨਾ ਪੁੰਹਚ ਸਕੇ। ਬਰੱਸ਼ ਕਰਦੇ ਸਮੇਂ ਸਮੇਂ ਬਰੱਸ਼ ਨੂੰ ਜਲਦੀ ਜਲਦੀ ’ਚ ਨਾ ਕਰੋ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
5. ਪਾਣੀ ਦੰਦਾਂ ਵਿਚੋਂ ਸ਼ੂਗਰ ਅਤੇ ਐਸਿਡ ਨੂੰ ਬਾਹਰ ਕੱਢਦਾ
ਦਿਨ ’ਚ 8-10 ਗਿਲਾਸ ਪਾਣੀ ਜ਼ਰੂਰ ਪੀਓ। ਪਾਣੀ ਦੰਦਾਂ ਵਿਚੋਂ ਸ਼ੂਗਰ ਅਤੇ ਐਸਿਡ ਨੂੰ ਬਾਹਰ ਕੱਢਦਾ ਹੈ,ਜਿਸ ਨਾਲ ਸਾਡੇ ਦੰਦ ਠੀਕ ਰਹਿੰਦੇ ਹਨ। ਇਸ ਲਈ ਪਾਣੀ ਸਾਨੂੰ ਜ਼ਿਆਦਾ ਮਾਤਰਾ ਵਿਚ ਪੀਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ
6. ਸਿਗਰਟ ਪੀਣ ਨਾਲ ਖ਼ਰਾਬ ਹੁੰਦੇ ਨੇ ਦੰਦ
ਸਿਗਰਟ ਪੀਣ ਨਾਲ ਵੀ ਸਾਡੇ ਦੰਦ ਖ਼ਰਾਬ ਹੋ ਜਾਂਦੇ ਹਨ ਅਤੇ ਦੰਦ ਪੀਲੇ ਪੈ ਜਾਂਦੇ ਹਨ, ਜਿਸ ਨਾਲ ਸਾਨੂੰ ਮਸੂੜਿਆਂ ਦੀ ਬੀਮਾਰੀ ਹੋ ਜਾਂਦੀ ਹੈ। ਸਿਗਰਟ ਵਿਚ ਮੌਜੂਦ ਨਿਕੋਟਿਨ ਕਾਰਨ ਸਾਡੇ ਸਰੀਰ ਵਿਚ ਇੰਨਫੈਕਸ਼ਨ ਹੋ ਜਾਂਦੀ ਹੈ, ਜਿਸ ਨਾਲ ਸਾਡੇ ਸਰੀਰ ਦੀ ਤਾਕਤ ਘੱਟ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਬਾਥਰੂਮ ਦੇ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਨਹਾ ਰਹੀ ਕੁੜੀ ਦੀ ਮੌਤ