Health Tips: ਜੇਕਰ ਤੁਹਾਡੇ ‘ਢਿੱਡ’ ’ਚ ਵੀ ਇਨ੍ਹਾਂ ਕਾਰਨਾਂ ਕਰਕੇ ਹੁੰਦੀ ਹੈ ‘ਗਰਮੀ ਤੇ ਜਲਣ’, ਤਾਂ ਇੰਝ ਪਾਓ ਰਾਹਤ
Friday, Jun 11, 2021 - 12:26 PM (IST)
ਜਲੰਧਰ (ਬਿਊਰੋ) - ਕਈ ਵਾਰ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰ ਲੈਂਣੇ ਹਾਂ, ਜੋ ਸਾਡੇ ਢਿੱਡ ਵਿੱਚ ਗਰਮੀ ਅਤੇ ਜਲਣ ਦੀ ਸਮੱਸਿਆ ਪੈਦਾ ਕਰ ਦਿੰਦੀਆਂ ਹਨ। ਕਈ ਲੋਕਾਂ ਨੂੰ ਇਹ ਸਮੱਸਿਆ ਇਕ ਆਮ ਸਮੱਸਿਆ ਲੱਗਦੀ ਹੈ। ਜੇਕਰ ਢਿੱਡ ਦੀ ਗਰਮੀ ਨੂੰ ਦੂਰ ਨਾ ਕੀਤਾ ਜਾਵੇ, ਤਾਂ ਇਹ ਕਈ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਜ਼ਿਆਦਾਤਰ ਢਿੱਡ ਵਿੱਚ ਹੋਣ ਵਾਲੀ ਜਲਣ ਅਤੇ ਐਸਿਡ ਦਾ ਜ਼ਰੂਰਤ ਤੋਂ ਜ਼ਿਆਦਾ ਬਣਨਾ ਹੀ ਮੁੱਖ ਕਾਰਨ ਹੁੰਦਾ ਹੈ, ਜਿਸ ਨਾਲ ਢਿੱਡ ਵਿੱਚ ਗੈਸ, ਦਰਦ ਅਤੇ ਜਲਨ ਜਿਹੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨਾਲ ਐਸੀਡਿਟੀ ਜਿਹੀ ਸਮੱਸਿਆ ਹੋ ਜਾਂਦੀ ਹੈ ਅਤੇ ਢਿੱਡ ਵਿੱਚ ਜਲਣ ਹੁੰਦੀ ਹੈ।
ਢਿੱਡ ਵਿੱਚ ਜਲਣ ਅਤੇ ਗਰਮੀ ਹੋਣ ਦੇ ਮੁੱਖ ਕਾਰਨ
ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਖਾਣਾ
ਜ਼ਿਆਦਾ ਮਾਸਾਹਾਰ ਦਾ ਸੇਵਨ ਕਰਨਾ
ਪੇਨ ਕਿਲਰ ਅਤੇ ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ
ਸਹੀ ਸਮੇਂ ਖਾਣਾ ਨਾ ਖਾਣਾ
ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਕਰਨਾ
ਫਿਜ਼ੀਕਲ ਐਕਟੀਵਿਟੀ ਘੱਟ ਕਰਨਾ
ਢਿੱਡ ਵਿੱਚ ਗਰਮੀ ਹੋਣ ਦੇ ਮੁੱਖ ਲਛਣ
ਸੀਨੇ ਵਿੱਚ ਵਾਰ ਵਾਰ ਜਲਣ ਮਹਿਸੂਸ ਹੋਣਾ
ਸਾਹ ਲੈਣ ਵਿੱਚ ਪ੍ਰੇਸ਼ਾਨੀ
ਮੂੰਹ ਵਿਚ ਖੱਟਾ ਪਾਣੀ ਆਉਣਾ
ਖੱਟੀ ਡਕਾਰ ਆਉਣਾ
ਘਬਰਾਹਟ ਅਤੇ ਉਲਟੀ ਜਿਹਾ ਮਹਿਸੂਸ ਹੋਣਾ
ਢਿੱਡ ਵਿੱਚ ਦਰਦ
ਢਿੱਡ ਫੁੱਲਣਾ
ਕਬਜ਼ ਰਹਿਣਾ
ਸਿਰਦਰਦ ਹੋਣਾ
ਢਿੱਡ ਦੀ ਗਰਮੀ ਦੂਰ ਕਰਨ ਲਈ ਘਰੇਲੂ ਨੁਸਖੇ
ਤੁਲਸੀ ਦੇ ਪੱਤੇ
ਆਯੁਰਵੇਦ ਅਨੁਸਾਰ ਰੋਜ਼ਾਨਾ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਢਿੱਡ ਵਿੱਚ ਪਾਣੀ ਦੀ ਮਾਤਰਾ ਅਤੇ ਤਰਲਤਾ ਵਧ ਜਾਂਦੀ ਹੈ, ਜਿਸ ਨਾਲ ਢਿੱਡ ਵਿੱਚ ਜ਼ਿਆਦਾ ਐਸਿਡ ਨਹੀਂ ਬਣ ਪਾਉਂਦਾ। ਤੁਲਸੀ ਦੇ ਪੱਤਿਆਂ ਦਾ ਰੋਜ਼ਾਨਾ ਸੇਵਨ ਕਰਨ ਵਾਲੇ ਲੋਕ ਜ਼ਿਆਦਾ ਤੇਜ਼ ਮਸਾਲੇ ਵੀ ਆਸਾਨੀ ਨਾਲ ਪਚਾ ਲੈਂਦੇ ਹਨ। ਇਸ ਲਈ ਰੋਜ਼ਾਨਾ ਤੁਲਸੀ ਦੇ ਪੱਤਿਆਂ ਦਾ ਸੇਵਨ ਜ਼ਰੂਰ ਕਰੋ ।
ਸੌਂਫ ਦਾ ਸੇਵਨ
ਜੇਕਰ ਖਾਣਾ ਖਾਣ ਤੋਂ ਬਾਅਦ ਸੌਂਫ਼ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੇ ਢਿੱਡ ਨੂੰ ਠੰਡਾ ਰੱਖਣ ਦਾ ਕੰਮ ਕਰਦੀ ਹੈ। ਇਸ ਲਈ ਸੌਂਫ ਨੂੰ ਖਾਣਾ ਖਾਣ ਤੋਂ ਬਾਅਦ ਖਾਣਾ ਚੰਗਾ ਮੰਨਿਆ ਜਾਂਦਾ ਹੈ। ਇਸ ਦੀ ਤਸੀਰ ਠੰਢੀ ਹੁੰਦੀ ਹੈ, ਜੋ ਢਿੱਡ ਦੀ ਜਲਨ ਅਤੇ ਗਰਮੀ ਨੂੰ ਦੂਰ ਕਰਦੀ ਹੈ। ਐਸੀਡਿਟੀ ਦੀ ਸਮੱਸਿਆ ਹੋਣ ਤੇ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਓ। ਇਸ ਨਾਲ ਢਿੱਡ ਦੀ ਗਰਮੀ ਦੂਰ ਹੋ ਜਾਂਦੀ ਹੈ ।
ਇਲਾਇਚੀ
ਜੇਕਰ ਤੁਹਾਡੇ ਢਿੱਡ ਵਿੱਚ ਵੀ ਜ਼ਿਆਦਾ ਐਸਿਡ ਬਣਦਾ ਹੈ ਅਤੇ ਹਮੇਸ਼ਾ ਢਿੱਡ ਵਿੱਚ ਜਲਨ ਰਹਿੰਦੀ ਹੈ। ਰੋਜ਼ਾਨਾ ਇਲਾਇਚੀ ਦਾ ਸੇਵਨ ਜ਼ਰੂਰ ਕਰੋ। ਇਹ ਢਿੱਡ ਵਿੱਚ ਜ਼ਿਆਦਾ ਐਸਿਡ ਨਹੀਂ ਬਣਨ ਦਿੰਦੀ ਅਤੇ ਢਿੱਡ ਨੂੰ ਠੰਡਾ ਰੱਖਦੀ ਹੈ ।
ਪੁਦੀਨੇ ਦੇ ਪੱਤੇ
ਆਯੁਰਵੇਦ ਅਨੁਸਾਰ ਪਦੀਨੇ ਦੇ ਪੱਤੇ ਢਿੱਡ ਵਿਚ ਐਸਿਡ ਨੂੰ ਘੱਟ ਕਰਕੇ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ । ਇਸ ਦੇ ਲਈ ਤੁਸੀਂ ਪਦੀਨੇ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ, ਜਾਂ ਫਿਰ ਇਸ ਨੂੰ ਪਾਣੀ ਵਿੱਚ ਉਬਾਲ ਕੇ ਪੀ ਸਕਦੇ ਹੋ ।
ਆਂਵਲਾ
ਆਂਵਲਾ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਆਂਵਲੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਢਿੱਡ ਵਿਚ ਗਰਮੀ ਦੂਰ ਹੁੰਦੀ ਹੈ ਅਤੇ ਢਿੱਡ ਠੰਡਾ ਰਹਿੰਦਾ ਹੈ ।