Health Tips: ਗਰਮੀਆਂ ਦੇ ਮੌਸਮ ''ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ

Thursday, Aug 08, 2024 - 11:38 AM (IST)

Health Tips: ਗਰਮੀਆਂ ਦੇ ਮੌਸਮ ''ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ

ਜਲੰਧਰ- ਗ਼ਰਮੀ ਦੇ ਮੌਸਮ 'ਚ ਗਰਮੀ ਹੋਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਨ੍ਹਾਂ 'ਚੋਂ ਇਕ ਸਮੱਸਿਆਵਾਂ ਹੱਥਾਂ-ਪੈਰਾਂ ਅਤੇ ਸਰੀਰ ’ਤੇ ਛੋਟੇ-ਛੋਟੇ ਦਾਣੇ (ਪਿੱਤ) ਹੋਣ ਦੀ ਹੈ। ਇਨ੍ਹਾਂ ਨੂੰ ਹੀਟ ਰੈਸ਼ੇਜ਼ ਵੀ ਕਿਹਾ ਜਾਂਦਾ ਹੈ। ਗਰਮੀਆਂ ਵਿੱਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ, ਜਿਸ ਕਾਰਨ ਸਾਡੇ ਸਰੀਰ ਦੀ ਚਮੜੀ ’ਤੇ ਮੌਜੂਦ ਛੋਟੇ-ਛੋਟੇ ਛੇਦ ਬੰਦ ਹੋ ਜਾਂਦੇ ਹਨ। ਛੇਦ ਬੰਦ ਹੋਣ ਕਰਕੇ ਸਰੀਰ ’ਤੇ ਪਿੱਤ ਹੋ ਜਾਂਦੀ ਹੈ। ਵੈਸੇ ਤਾਂ ਇਹ ਇੱਕ ਆਮ ਸਮੱਸਿਆ ਹੈ ਪਰ ਇਸ ਵਿੱਚ ਹੋਣ ਵਾਲੀ ਖੁਜ਼ਲੀ ਅਤੇ ਜਲਨ ਕਾਫ਼ੀ ਪ੍ਰੇਸ਼ਾਨ ਕਰਦੀ ਹੈ, ਜਿਸ ਨਾਲ ਪਸੀਨਾ ਤੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਪਿੱਤ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ....

ਖੀਰਾ
ਗਰਮੀਆਂ ਵਿੱਚ ਸਰੀਰ 'ਤੇ ਹੋਣ ਵਾਲੀ ਪਿੱਤ ਦੀ ਸਮੱਸਿਆ ਨੂੰ ਖੀਰੇ ਨਾਲ ਠੀਕ ਕੀਤਾ ਜਾ ਸਕਦਾ ਹੈ। ਦਾਣੇ ਵਾਲੀ ਥਾਂ 'ਤੇ ਖੀਰਾ ਲਗਾਉਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਨਾਲ ਹੀ ਚਮੜੀ 'ਚ ਵੀ ਨਿਖ਼ਾਰ ਆਉਂਦਾ ਹੈ। ਇਸ ਦੇ ਲਈ ਖੀਰੇ ਨੂੰ ਛਿੱਲ ਕੇ ਫਰਿੱਜ 'ਚ ਰੱਖੋ ਅਤੇ ਫਿਰ ਇਸ ਨੂੰ ਸਰੀਰ 'ਤੇ ਲਗਾਓ। 

PunjabKesari

ਮੁਲਤਾਨੀ ਮਿੱਟੀ
ਗਰਮੀਆਂ ਵਿੱਚ ਪਿੱਤ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਮੁਲਤਾਨੀ ਮਿੱਟੀ ਸਭ ਤੋਂ ਵਧੀਆ ਹੈ। ਇਹ ਬੰਦ ਪੋਰਸ ਨੂੰ ਖੋਲ ਦਿੰਦੀ ਹੈ ਅਤੇ ਚਮੜੀ ਨੂੰ ਤਰੋਤਾਜ਼ਾ ਕਰਦੀ ਹੈ। ਇਸ ਨੂੰ ਗੁਲਾਬ ਜਲ 'ਚ ਮਿਲਾ ਕੇ ਲਗਾਉਣ ਨਾਲ ਸਰੀਰ ਨੂੰ ਫ਼ਾਇਦਾ ਹੁੰਦਾ ਹੈ।

ਨਿੰਮ ਅਤੇ ਕਪੂਰ
ਨਿੰਮ ਅਤੇ ਕਪੂਰ ਦੋਵੇਂ ਐਂਟੀ ਇੰਫਲੇਮੇਟਰੀ ਐਂਟੀ ਬੈਕਟੀਰੀਅਲ ਹੁੰਦੇ ਹਨ। ਇਹ ਚਮੜੀ ਨੂੰ ਠੰਡਕ ਦੇ ਕੇ ਖੁਜਲੀ ਤੋਂ ਰਾਹਤ ਦਿਲਾਉਂਦੇ ਹਨ। ਕੁਝ ਸੁੱਕੇ ਪੱਤੇ ਨਿੰਮ ਦੇ ਲੈ ਕੇ ਉਸ ਦੀ ਪੇਸਟ ਬਣਾ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਕਪੂਰ ਵੀ ਮਿਲਾ ਲਓ। ਇਸ ਪੇਸਟ ਨੂੰ ਅੱਧੇ ਘੰਟੇ ਲਈ ਪਿੱਤ ’ਤੇ ਲਗਾਓ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਨਹਾ ਲਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।

PunjabKesari

ਬਰਫ਼ ਦਾ ਇਸਤੇਮਾਲ
ਗਰਮੀ ਦੇ ਮੌਸਮ ਵਿੱਚ ਸਰੀਰ ’ਤੇ ਪਿੱਤ ਹੋਣ ਨਾਲ ਜਲਨ ਮਹਿਸੂਸ ਹੁੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਬਰਫ਼ ਦਾ ਇਸਤੇਮਾਲ ਕਰ ਸਕਦੇ ਹੋ। ਧਿਆਨ ਰੱਖੋ ਬਰਫ਼ ਨੂੰ ਸਿੱਧਾ ਚਮੜੀ ’ਤੇ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਕਿਸੇ ਪਲਾਸਟਿਕ ਦੀ ਥੈਲੀ ਜਾਂ ਫਿਰ ਕੱਪੜੇ ਵਿੱਚ ਲਪੇਟ ਕੇ ਲਗਾਓ। ਇਸ ਨਾਲ ਪਿੱਤ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ। 

ਬੇਕਿੰਗ ਸੋਡਾ
ਸਰੀਰ ’ਤੇ ਹੋਣ ਵਾਲੀ ਪਿੱਤ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਬੇਕਿੰਗ ਸੋਡਾ ਬਹੁਤ ਫ਼ਾਇਦੇਮੰਦ ਹੈ। ਇਸ ਲਈ ਦੋ ਚਮਚ ਬੇਕਿੰਗ ਸੋਡਾ ਇਕ ਕੱਪ ਠੰਢੇ ਪਾਣੀ ਵਿੱਚ ਮਿਲਾਓ। ਫਿਰ ਇੱਕ ਸੂਤੀ ਕੱਪੜੇ ਨੂੰ ਭਿਉਂ ਕੇ ਸਰੀਰ ਦੇ ਪ੍ਰਭਾਵਿਤ ਅੰਗਾਂ ’ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀਆਂ ਅਸ਼ੁੱਧੀਆਂ ਦੂਰ ਹੋਣਗੀਆਂ ਅਤੇ ਬੰਦ ਰੋਮ ਵੀ ਖੁੱਲ੍ਹ ਜਾਣਗੇ।

PunjabKesari

ਬੇਸਨ ਦਾ ਪੇਸਟ
ਸਰੀਰ ’ਤੇ ਗਰਮੀ ਕਾਰਨ ਹੋਣ ਵਾਲੀ ਪਿੱਤ ਦੀ ਸਮੱਸਿਆ ਨੂੰ ਠੀਕ ਕਰਨ ਲਈ ਪਾਣੀ ਜਾਂ ਫਿਰ ਗੁਲਾਬ ਜਲ ਵਿੱਚ ਵੇਸਣ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਸਰੀਰ ’ਤੇ ਲਗਾਓ । ਇਸ ਨਾਲ ਪਿੱਤ ਬਿਲਕੁਲ ਠੀਕ ਹੋ ਜਾਵੇਗੀ।


author

Tarsem Singh

Content Editor

Related News