Health Tips : ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਕਮਜ਼ੋਰ ਹੋ ਸਕਦਾ ਹੈ ਤੁਹਾਡਾ ‘ਇਮਿਊਨਿਟੀ ਸਿਸਟਮ’
Tuesday, Jun 08, 2021 - 12:44 PM (IST)
ਜਲੰਧਰ (ਬਿਊਰੋ) - ਕਿਸੇ ਵੀ ਬੀਮਾਰੀ ਨਾਲ ਲੜਨ ਲਈ ਜ਼ਰੂਰੀ ਹੁੰਦਾ ਹੈ, ਕਿ ਸਾਡਾ ਇਮਿਊਨ ਸਿਸਟਮ ਮਜ਼ਬੂਤ ਰਹੇ। ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਉਨ੍ਹਾਂ ਲੋਕਾਂ ਨੂੰ ਅਕਸਰ ਕਿਸੇ ਵੀ ਬੀਮਾਰੀ ਅਤੇ ਇਨਫੈਕਸ਼ਨ ਦੀ ਸੰਭਾਵਨਾ ਜ਼ਿਆਦਾ ਨਹੀਂ ਹੁੰਦੀ। ਜੇਕਰ ਇਮਿਊਨ ਸਿਸਟਮ ਕਮਜ਼ੋਰ ਹੋਵੇ ਤਾਂ ਬਹੁਤ ਸਾਰਿਆਂ ਬੀਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਜਲਦੀ ਬੀਮਾਰੀ ਦੀ ਚਪੇਟ ਵਿੱਚ ਆ ਜਾਂਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਹਮੇਸ਼ਾ ਮਜ਼ਬੂਤ ਬਣਾ ਕੇ ਰੱਖੀਏ। ਇਸ ਦੇ ਬਾਵਜੂਦ ਅਸੀਂ ਕਈ ਤਰ੍ਹਾਂ ਦੀਆਂ ਅਜਿਹੀਆਂ ਗ਼ਲਤੀਆਂ ਕਰ ਲੈਂਦੇ ਹਾਂ, ਜਿਸ ਨਾਲ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ....
ਕਮਜ਼ੋਰ ਇਮਿਊਨਿਟੀ ਦੇ ਲੱਛਣ
- ਅੱਖਾਂ ਹੇਠਾਂ ਕਾਲਾਪਣ ਹੋਣਾ
- ਸਵੇਰੇ ਉੱਠ ਤੇ ਤਾਜ਼ਾ ਮਹਿਸੂਸ ਨਾ ਕਰਨਾ
- ਪੂਰਾ ਦਿਨ ਐਨਰਜੀ ਲੈਵਲ ਦਾ ਘੱਟ ਰਹਿਣਾ
- ਕਿਸੀ ਚੀਜ਼ ’ਚ ਧਿਆਨ ਨਾ ਲੱਗ ਪਾਉਣਾ
- ਪੇਟ ’ਚ ਗੜਬੜੀ ਹੋਣਾ
- ਚਿੜਚਿੜਾਪਣ ਮਹਿਸੂਸ ਹੋਣਾ
- ਬਹੁਤ ਆਸਾਨੀ ਨਾਲ ਬੀਮਾਰ ਪੈ ਜਾਣਾ
- ਢਿੱਲਾਪਣ ਮਹਿਸੂਸ ਕਰਨਾ, ਜਲਦੀ ਥਕ ਜਾਣਾ, ਹਰ ਸਮੇਂ ਥਕਾਨ ਹੋਣਾ
ਬ੍ਰੇਕਫਾਸਟ ਨਾ ਕਰਨਾ
ਰੋਜ਼ਾਨਾ ਸਰੀਰ ਨੂੰ ਊਰਜਾ ਅਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸਵੇਰ ਸਮੇਂ ਬ੍ਰੇਕਫਾਸਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕੁਝ ਲੋਕ ਬਿਜੀ ਲਾਈਫ ਸਟਾਈਲ ਦੇ ਕਾਰਨ ਬ੍ਰੇਕਫਾਸਟ ਨਹੀਂ ਕਰਦੇ। ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣ ਲੱਗਦਾ ਹੈ। ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਲਈ ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਤੁਸੀਂ ਚਾਹੋ ਤਾਂ ਨਾਸ਼ਤਾ ਹੈਲਦੀ ਬਣਾਉਣ ਦੇ ਲਈ ਆਪਣੇ ਆਹਾਰ ਵਿਚ ਜ਼ਿਆਦਾ ਮਾਤਰਾ ਵਿੱਚ ਆਇਰਨ ਅਤੇ ਵਿਟਾਮਿਨ ਏ ਨੂੰ ਜ਼ਿਆਦਾ ਸ਼ਾਮਿਲ ਕਰੋ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੋਵੇਗਾ ।
ਸਨੈਕਸ ਨਾ ਲੈਣਾ
ਹਮੇਸ਼ਾ ਬਲੱਡ ਸ਼ੂਗਰ ਅਤੇ ਭੁੱਖ ਨੂੰ ਕੰਟਰੋਲ ਕਰਨ ਦੇ ਲਈ ਖਾਣੇ ਦੇ ਵਿੱਚ ਸਨੈਕਸ ਜ਼ਰੂਰ ਲੈਣੇ ਚਾਹੀਦੇ ਹਨ। ਤੁਸੀਂ ਸਨੈਕਸ ਦੇ ਤੌਰ ਤੇ ਫਲ, ਦਹੀਂ, ਦੁੱਧ ਅਤੇ ਨਟਸ ਜਿਹੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ਵਿੱਚ ਊਰਜਾ ਮਿਲਦੀ ਹੈ ਅਤੇ ਨਾਲ ਹੀ ਪ੍ਰੋਟੀਨ ਜਿਹੇ ਪੋਸ਼ਕ ਤੱਤਾਂ ਦੀ ਕਮੀ ਵੀ ਦੂਰ ਹੁੰਦੀ ਹੈ। ਕੁਝ ਲੋਕ ਸਨੈਕਸ ਨਹੀਂ ਲੈਂਦੇ ਜਿਸ ਨਾਲ ਉਨ੍ਹਾਂ ਦਾ ਹੌਲੀ ਹੌਲੀ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ।
ਪਾਣੀ ਘੱਟ ਪੀਣਾ
ਜੇਕਰ ਤੁਸੀਂ ਲੰਬੇ ਸਮੇਂ ਤੱਕ ਤੰਦਰੁਸਤ ਰਹਿਣਾ ਚਾਹੁੰਦੇ ਹੋ, ਤਾਂ ਸਭ ਤੋਂ ਜ਼ਰੂਰੀ ਹੈ ਪਾਣੀ ਸਹੀ ਮਾਤਰਾ ਵਿਚ ਪੀਓ। ਪਾਣੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਸਰੀਰ ਵਿੱਚੋਂ ਵਿਸ਼ੈਲੇ ਤੱਤ ਬਾਹਰ ਕੱਢਣ ਦਾ ਕੰਮ ਕਰਦਾ ਹੈ ਅਤੇ ਪਾਚਣ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਦਾ ਸਿੱਧਾ ਅਸਰ ਇਮਿਊਨ ਸਿਸਟਮ ਤੇ ਪੈਂਦਾ ਹੈ। ਜੇਕਰ ਤੁਸੀਂ ਘੱਟ ਮਾਤਰਾ ਵਿੱਚ ਪਾਣੀ ਪੀਂਦੇ ਪੀਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਸਹੀ ਨਹੀਂ ਹੈ ਅਤੇ ਬੀਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ ।
ਵਿਟਾਮਿਨ-ਸੀ ਵਾਲੀਆਂ ਚੀਜ਼ਾਂ ਘੱਟ ਖਾਣਾ
ਬੀਮਾਰੀਆਂ ਨਾਲ ਲੜਨ ਅਤੇ ਇਮਿਊਨ ਸਿਸਟਮ ਮਜ਼ਬੂਤ ਕਰਨ ਦੇ ਲਈ ਵਿਟਾਮਿਨ ਸੀ ਬਹੁਤ ਜ਼ਰੂਰੀ ਹੁੰਦਾ ਹੈ। ਜਿਹੜੇ ਲੋਕ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਦਾ ਘੱਟ ਸੇਵਨ ਕਰਦੇ ਹਨ। ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ । ਇਸ ਦੇ ਲਈ ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ। ਕੁਝ ਲੋਕ ਵਿਟਾਮਿਨ ਸੀ ਵਾਲੀਆਂ ਦਵਾਈਆਂ ਦਾ ਸੇਵਨ ਕਰਦੇ ਹਨ । ਇਨ੍ਹਾਂ ਦੀ ਵਰਤੋਂ ਡਾਕਟਰ ਦੀ ਸਲਾਹ ਤੇ ਹੀ ਕਰੋ, ਨਹੀਂ ਤਾਂ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ । ਵਿਟਾਮਿਨ ਸੀ ਨੂੰ ਜ਼ਿਆਦਾਤਰ ਫਲ ਅਤੇ ਸਬਜ਼ੀਆਂ ਦੇ ਜ਼ਰੀਏ ਹੀ ਪੂਰਾ ਕਰੋ ।
ਪੋਸ਼ਕ ਤੱਤਾਂ ਵਾਲਾ ਭੋਜਨ ਖਾਓ ਹੋਰ ਕੋਈ ਨਹੀਂ
ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਅਤੇ ਕਈ ਬੀਮਾਰੀਆਂ ਦੀ ਸੰਭਾਵਨਾ ਘੱਟ ਕਰਨ ਦੇ ਲਈ ਸਾਨੂੰ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਘਰੇ ਪੱਕਿਆ ਹੋਇਆ ਖਾਣਾ ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।