Health Tips: ਮਾਇਗ੍ਰੇਨ ਅਤੇ ਗਠੀਆ ਤੋਂ ਪਰੇਸ਼ਾਨ ਲੋਕ ਇੰਝ ਕਰਨ ‘ਰਾਈ’ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫ਼ਾਇਦੇ

Tuesday, Oct 26, 2021 - 12:36 PM (IST)

Health Tips: ਮਾਇਗ੍ਰੇਨ ਅਤੇ ਗਠੀਆ ਤੋਂ ਪਰੇਸ਼ਾਨ ਲੋਕ ਇੰਝ ਕਰਨ ‘ਰਾਈ’ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫ਼ਾਇਦੇ

ਜਲੰਧਰ (ਬਿਊਰੋ) - ਰਾਈ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਖਾਣੇ ਨੂੰ ਸੁਆਦ ਬਣਾਉਣ ਦੇ ਲਈ ਵੀ ਲੋਕਾਂ ਦੇ ਘਰਾਂ ਵਿਚ ਰਾਈ ਦੀ ਵਰਤੋਂ ਕੀਤੀ ਜਾਂਦੀ ਹੈ। ਖਾਣੇ ਦੇ ਨਾਲ-ਨਾਲ ਰਾਈ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੀ ਹੈ। ਰਾਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜਿਸ ਕਰਕੇ ਇਸ ਦੀ ਵਰਤੋਂ ਕੰਨ ’ਚ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਰਾਈ ਨਾਲ ਦੂਰ ਹੋਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ....

1. ਗਠੀਆ ਦੇ ਦਰਦ ਤੋਂ ਛੁਟਕਾਰਾ
ਜੇਕਰ ਤੁਹਾਨੂੰ ਗਠੀਆ ਦਾ ਰੋਗ ਹੈ ਤਾ ਤੁਸੀਂ ਰਾਈ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਇਸ 'ਚ ਸੈਲੇਨੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਗਠੀਆ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

2. ਮਾਇਗ੍ਰੇਨ ਦੇ ਦਰਦ ਤੋਂ ਮਿਲੇ ਛੁਟਕਾਰਾ
ਮਾਇਗ੍ਰੇਨ ਦੇ ਦਰਦ ਤੋਂ ਰਾਈ ਬਚਾ ਸਕਦੀ ਹੈ। ਜੇਕਰ ਤੁਸੀਂ ਮੱਛੀ ਖਾਂਦੇ ਹੋ ਤਾਂ ਰਾਈ ਦਾ ਤੜਕਾ ਲਗਾ ਕੇ ਪਕਾਓ। ਇਸ 'ਚ ਅੋਮੇਗਾ 3 ਫੈਟੀ ਐਸਿਡ ਪਾਇਆ ਹੁੰਦਾ ਹੈ, ਜੋ ਮਾਇਗ੍ਰੇਨ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ।

3. ਵਾਲਾਂ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ
ਜੇਕਰ ਵਾਲਾਂ ਨਾਲ ਜੁੜੀ ਕੋਈ ਪਰੇਸ਼ਾਨੀ ਹੋ ਜਿਵੇਂ ਸਿਕਰੀ ਅਤੇ ਵਾਲਾਂ ਦਾ ਝੜਨਾ ਆਦਿ। ਇਸ ਲਈ ਰਾਈ ਦੇ ਘੋਲ ਦਾ ਪਤਲਾ ਲੇਪ ਬਣਾ ਕੇ ਵਾਲਾਂ 'ਤੇ ਲਗਾਓ। ਇਹ ਸਮੱਸਿਆ ਦੂਰ ਹੋ ਜਾਵੇਗੀ।

4. ਜੋੜਾਂ ਦਾ ਦਰਦ
ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕ ਰਾਈ ਨੂੰ ਪੀਸ ਕੇ ਕਪੂਰ ਵਿਚ ਮਿਲਾ ਲੈਣ। ਫਿਰ ਰੋਜ਼ਾਨਾ ਇਸ ਨਾਲ ਸਰੀਰ ਦੀ ਮਾਲਿਸ਼ ਕਰਨ। ਅਜਿਹਾ ਕਰਨ ਨਾਲ ਜੋੜਾਂ ਅਤੇ ਗੋਡਿਆਂ ਦਾ ਦਰਦ ਕੁਝ ਦਿਨਾਂ ਵਿਚ ਦੂਰ ਹੋ ਜਾਵੇਗਾ। 

5. ਕੰਨ ਦਰਦ
ਇਸ ਨੂੰ ਜੈਤੂਨ ਦੇ ਤੇਲ ਵਿਚ ਮਿਕਸ ਕਰਕੇ 2-3 ਬੂੰਦਾ ਰੋਜ਼ਾਨਾ ਕੰਨ ਵਿਚ ਪਾਓ। ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਵੇਗਾ ਅਤੇ ਇਨਫੈਕਸ਼ਨ ਵੀ ਖਤਮ ਹੋ ਜਾਵੇਗੀ। 

6. ਕਾਲੇ ਬੁਲ੍ਹ
ਕਈ ਵਾਰ ਗਲਤ-ਗਲਤ ਪ੍ਰੋਡਕਟ ਅਤੇ ਸਿਗਰਟ ਦੀ ਵਰਤੋਂ ਨਾਲ ਬੁਲ੍ਹ ਕਾਲੇ ਹੋ ਜਾਂਦੇ ਹਨ। ਅਜਿਹੇ ਵਿਚ ਕਾਲਾਪਨ ਦੂਰ ਕਰਨ ਲਈ ਰੋਜ਼ਾਨਾ ਰਾਈ ਨੂੰ ਪੀਸ ਕੇ ਲਗਾਓ।

7. ਘਬਰਾਹਟ ਮਹਿਸੂਸ ਹੋਣ ’ਤੇ
ਕਦੇ-ਕਦੇ ਸਾਨੂੰ ਅਚਾਨਕ ਹੀ ਘਬਰਾਹਟ ਮਹਿਸੂਸ ਹੋਣ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰਾਈ ਦੀ ਵਰਤੋਂ ਕਰ ਸਕਦੇ ਹੋ। ਰਾਈ ਨੂੰ ਪੀਸ ਲਓ ਅਤੇ ਹੱਥਾਂ ਅਤੇ ਪੈਰਾਂ ਦੇ ਤਲਵਿਆਂ 'ਤੇ ਮੱਲੋ। 

8. ਜ਼ੁਕਾਮ ਤੋਂ ਆਰਾਮ
ਜ਼ੁਕਾਮ ਦੀ ਸਮੱਸਿਆ ਹੋਣ 'ਤੇ ਰਾਈ ਨੂੰ ਸ਼ਹਿਦ 'ਚ ਮਿਲਾ ਕੇ ਸੁੰਘੋ। ਅਜਿਹਾ ਕਰਨ ਨਾਲ ਜ਼ੁਕਾਮ ਤੋਂ ਆਰਾਮ ਮਿਲੇਗਾ।

9. ਫੋੜੇ ਫਿੰਸੀਆਂ ਦੂਰ 
ਰਾਈ ਦੇ ਘੋਲ ਨੂੰ ਹਫ਼ਤੇ ਵਿਚ ਤਿੰਨ ਵਾਰ ਸਿਰ 'ਤੇ ਲਗਾਉਣ ਨਾਲ ਕੁਝ ਹੀ ਸਮੇਂ ਵਿਚ ਫੋੜੇ-ਫਿੱਸੀਆਂ ਦੂਰ ਹੋ ਜਾਂਦੀਆਂ ਹਨ।


author

rajwinder kaur

Content Editor

Related News