Health tips: ਜੇਕਰ ਤੁਹਾਡੀਆਂ ਅੰਤੜੀਆਂ ’ਚ ਹੋਈ ਹੈ ‘ਇਨਫੈਕਸ਼ਨ’ ਤਾਂ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

06/10/2021 12:39:08 PM

ਜਲੰਧਰ (ਬਿਊਰੋ) - ਢਿੱਡ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ। ਇਸ ’ਚ ਜਦੋਂ ਕੋਈ ਸਮੱਸਿਆ ਹੁੰਦੀ ਹੈ ਤਾਂ ਸਰੀਰ ਦਾ ਪੂਰਾ ਸਿਸਟਮ ਖ਼ਰਾਬ ਹੋ ਜਾਂਦਾ ਹੈ। ਅੱਜ ਕੱਲ ਢਿੱਡ ਅਤੇ ਅੰਤੜੀਆਂ ਨਾਲ ਜੁੜੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ, ਜਿਸ ਦਾ ਮੁੱਖ ਕਾਰਨ ਲੋਕਾਂ ਦਾ ਗ਼ਲਤ ਲਾਈਫ ਸਟਾਈਲ ਅਤੇ ਗ਼ਲਤ ਖਾਣਾ-ਪੀਣਾ ਹੈ। ਅੰਤੜੀਆਂ ਦੀ ਬੀਮਾਰੀ ਸੋਜ ਪ੍ਰਕਿਰਿਆ ਦਾ ਇੱਕ ਸਮੂਹ ਹੁੰਦੀ ਹੈ, ਜੋ ਵੱਡੀ ਅਤੇ ਛੋਟੀ ਅੰਤੜੀ ਵਿੱਚ ਹੁੰਦੀ ਹੈ। ਇਸ ਨਾਲ ਢਿੱਡ ਅਤੇ ਅੰਤੜੀਆਂ ਦੇ ਕਈ ਗੰਭੀਰ ਰੋਗ ਹੋ ਜਾਂਦੇ ਹਨ। ਇਸ ਲਈ ਅੰਤੜੀਆਂ ਦੀ ਇਨਫੈਕਸ਼ਨ ਤੋਂ ਬਚਣ ਲਈ ਸਾਨੂੰ ਖੁਰਾਕ ’ਚ ਉਹ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜੋ ਅੰਤੜੀਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਦਾ ਕੰਮ ਕਰਦੀਆਂ ਹੋਣ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਦੇ ਬਾਰੇ ਦੱਸਾਂਗੇ, ਜੋ ਅੰਤੜੀਆਂ ਨੂੰ ਹਮੇਸ਼ਾ ਤੰਦਰੁਸਤ ਰੱਖਦੀਆਂ ਹਨ।  

ਅੰਤੜੀਆਂ ਦੀ ਇਨਫੈਕਸ਼ਨ ਦੇ ਲੱਛਣ

. ਵਾਰ ਵਾਰ ਦਸਤ ਲੱਗਣਾ
. ਹਮੇਸ਼ਾ ਥਕਾਵਟ ਮਹਿਸੂਸ ਹੋਣਾ
. ਢਿੱਡ ਦਰਦ ਹੋਣਾ
. ਭੁੱਖ ਘੱਟ ਲੱਗਣਾ
. ਭਾਰ ਘੱਟ ਹੋਣਾ
. ਮਲ ’ਚ ਖੂਨ ਆਉਣਾ

ਅੰਤੜੀਆਂ ਨੂੰ ਤੰਦਰੁਸਤ ਰੱਖਣ ਵਾਲੇ ਆਹਾਰ

ਅੰਬ
ਅੰਬ ਸਰੀਰ ਨੂੰ ਕਾਫ਼ੀ ਮਾਤਰਾ ਵਿੱਚ ਫਾਈਬਰ ਦਿੰਦਾ ਹੈ। ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਅੰਬ ਪਾਚਣ ਕਿਰਿਆ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਅੰਤੜੀਆਂ ਸਾਫ਼ ਹੁੰਦੀਆਂ ਹਨ। ਇਸ ਲਈ ਅੰਤੜੀਆਂ ਨੂੰ ਤੰਦਰੁਸਤ ਰੱਖਣ ਲਈ ਅੰਬ ਦਾ ਸੇਵਨ ਜ਼ਰੂਰ ਕਰੋ ।

ਪਪੀਤਾ
ਜੇਕਰ ਤੁਹਾਨੂੰ ਵਾਰ-ਵਾਰ ਢਿੱਡ ਨਾਲ ਸਬੰਧਿਤ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਪਪੀਤਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼ ਅਤੇ ਖਾਣਾ ਪਚਾਉਣ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਪਪੀਤਾ ਸਹੀ ਹੈ। ਪਪੀਤੇ ਵਿੱਚ ਖ਼ਾਸ ਤਰ੍ਹਾਂ ਦੇ ਇੰਜਾਈਮਸ ਹੁੰਦੇ ਹਨ, ਜੋ ਅੰਤੜੀਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ ਅਤੇ ਇਸ ਨੂੰ ਤੰਦਰੁਸਤ ਰੱਖਦੇ ਹਨ।

ਅਲਸੀ ਦੇ ਬੀਜ
ਪੋਸ਼ਕ ਤੱਤ ਅਤੇ ਫਾਈਬਰ ਨਾਲ ਭਰਪੂਰ ਅਲਸੀ ਦੇ ਬੀਜ ਵੀ ਅੰਤੜੀਆਂ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦੇ ਹਨ। ਇਹ ਆਪਣੇ ਪੋਸ਼ਕ ਤੱਤਾਂ ਦੇ ਕਾਰਨ ਪਾਚਨ ਕਿਰਿਆ ਨੂੰ ਤੰਦਰੁਸਤ ਰੱਖਦੇ ਹਨ ਅਤੇ ਅੰਤੜੀਆਂ ਵਿੱਚੋਂ ਵਿਸ਼ੈਲੇ ਤੱਤ ਬਾਹਰ ਕੱਢਦੇ ਹਨ ਅਤੇ ਇਸ ਦੀ ਇਨਫੈਕਸ਼ਨ ਤੋਂ ਬਚਾਉਂਦੇ ਹਨ।

ਸੇਬ
ਡਾਕਟਰ ਹਮੇਸ਼ਾ ਰੋਜ਼ਾਨਾ ਇੱਕ ਸੇਬ ਖਾਣ ਦੀ ਸਲਾਹ ਦਿੰਦੇ ਹਨ। ਇਹ ਬਿਲਕੁਲ ਸਹੀ ਹੈ, ਕਿਉਂਕਿ ਸੇਬ ਵਿੱਚ ਫਾਈਬਰ ਕਾਫੀ ਮਾਤਰਾ ਵਿੱਚ ਹੁੰਦੇ ਹੈ। ਇਸ ਵਿੱਚ ਕੈਂਸਰ ਰੋਧੀ ਗੁਣ ਹੁੰਦੇ ਹਨ, ਜੋ ਅੰਤੜੀਆਂ ਦੀ ਇਨਫੈਕਸ਼ਨ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ ।

ਕੱਦੂ ਦੇ ਬੀਜ
ਕੱਦੂ ਦੇ ਬੀਜ ਦਵਾਈਆਂ ਦੇ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਅੰਤੜੀਆਂ ਦੇ ਸੰਕ੍ਰਮਣ ਨੂੰ ਰੋਕਦੇ ਹਨ। ਇਨ੍ਹਾਂ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਅੰਤਰਿਆਂ ਨੂੰ ਸਾਫ਼ ਅਤੇ ਤੰਦਰੁਸਤ ਰੱਖ ਸਕਦੇ ਹਨ। ਇਸ ਲਈ ਕੱਦੂ ਦੇ ਬੀਜ ਦਾ ਸੇਵਨ ਜ਼ਰੂਰ ਕਰੋ ।

ਲੌਂਗ
ਲੌਂਗ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਸ ਵਿੱਚ ਬੈਕਟੀਰੀਆ ਅਤੇ ਕੈਂਸਰ ਤੋਂ ਬਚਾਉਣ ਵਾਲੇ ਕੌਣ ਹੁੰਦੇ ਹਨ। ਰੋਜ਼ਾਨਾ ਆਪਣੇ ਆਹਾਰ ਵਿੱਚ ਲੌਂਗ ਦਾ ਸੇਵਨ ਕਰਨ ਨਾਲ ਇਹ ਢਿੱਡ ਦੇ ਅਲਸਰ ਨੂੰ ਵਿਕਸਿਤ ਹੋਣ ਤੋਂ ਰੋਕਦਾ ਹੈ।

ਐਲੋਵੀਰਾ
ਐਲੋਵੀਰਾ ਇੱਕ ਦੇ ਡਿਟੋਕਸੀਫਾਇਰ ਹੈ। ਇਹੀ ਕਾਰਨ ਹੈ ਕਿ ਇਹ ਅੰਤੜੀਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਇਹ ਅੰਤਰਿਆਂ ਵਿੱਚ ਜਮ੍ਹਾਂ ਹੋਈ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ। ਇਸ ਲਈ ਜੇਕਰ ਤੁਹਾਨੂੰ ਅੰਤੜੀਆਂ ਦੀ ਕੋਈ ਵੀ ਸਮੱਸਿਆ ਹੁੰਦੀ ਹੈ, ਤਾਂ ਐਲੋਵੀਰਾ ਜੂਸ ਦਾ ਸੇਵਨ ਜ਼ਰੂਰ ਕਰੋ।


rajwinder kaur

Content Editor

Related News