Health Tips: ਇਨ੍ਹਾਂ ਖਰਾਬ ਆਦਤਾਂ ਦੇ ਕਾਰਨ ਹੁੰਦੀ  Immunity Weak, ਹੁਣ ਤੋਂ ਹੀ ਬਦਲੋ

Saturday, Apr 30, 2022 - 05:43 PM (IST)

Health Tips: ਇਨ੍ਹਾਂ ਖਰਾਬ ਆਦਤਾਂ ਦੇ ਕਾਰਨ ਹੁੰਦੀ  Immunity Weak, ਹੁਣ ਤੋਂ ਹੀ ਬਦਲੋ

ਨਵੀਂ ਦਿੱਲੀ- ਇਮਿਊਨਿਟੀ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਹੁੰਦੀ ਹੈ। ਕੋਰੋਨਾ ਦੇ ਮਾਮਲੇ 'ਚ ਇਕ ਵਾਰ ਦੁਬਾਰਾ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ 'ਚ ਸਿਹਤ ਦੇ ਨਾਲ ਕੀਤੀ ਗਈ ਇਕ ਵੀ ਗਲਤੀ ਤੁਹਾਡੀ ਸਿਹਤ 'ਤੇ ਡੂੰਘਾ ਅਸਰ ਪਾ ਸਕਦੀ ਹੈ। ਜੇਕਰ ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਖਰਾਬ ਜਾਵੇਗਾ ਤਾਂ ਤੁਹਾਨੂੰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੁਹਾਡੀ ਇਮਿਊਨਿਟੀ ਨੂੰ ਕਮਜ਼ੋਰ ਕਰ ਸਕਦੀਆਂ ਹਨ।
ਪ੍ਰੋਸੈਸਡ ਫੂਡਸ
ਪ੍ਰੋਸੈਸਡ ਫੂਡਸ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਬਹੁਤ ਹੀ ਕਮਜ਼ੋਰ ਹੁੰਦੀ ਹੈ। ਤੁਸੀਂ ਡੱਬਾ ਬੰਦ ਖਾਣਾ ਅਤੇ ਫਰੋਜ਼ਨ ਫੂਡ ਤੋਂ ਪਰਹੇਜ਼ ਕਰੋ। ਇਹ ਤੁਹਾਡੀ ਇਮਿਊਨਿਟੀ 'ਤੇ ਡੂੰਘਾ ਅਸਰ ਪਾਉਂਦੇ ਹਨ। 

PunjabKesari
ਸ਼ਰਾਬ 
ਸ਼ਰਾਬ ਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਵੀ ਤੁਹਾਡੀ ਇਮਿਊਨਿਟੀ 'ਤੇ ਡੂੰਘਾ ਅਸਰ ਪੈ ਸਕਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਮਾਤਰਾ 'ਚ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। 

PunjabKesari
ਸਿਗਰਟਨੋਸ਼ੀ
ਪੁਰਸ਼ਾਂ 'ਚ ਸਿਗਰਟਨੋਸ਼ੀ ਅਤੇ ਨਸ਼ੇ ਦਾ ਸੇਵਨ ਕਰਨ ਦੀ ਆਦਤ ਹੁੰਦੀ ਹੈ। ਇਸ ਨਾਲ ਵੀ ਤੁਹਾਡੀ ਇਮਿਊਨਿਟੀ ਕਮਜ਼ੋਰੀ ਹੁੰਦੀ ਹੈ। ਇਸ ਲਈ ਸਿਗਰਟਨੋਸ਼ੀ ਤੋਂ ਪਰਹੇਜ਼ ਹੀ ਕਰੋ। 

PunjabKesari
ਤਣਾਅ
ਅੱਜ ਕੱਲ੍ਹ ਦੀ ਉਲਝਣ ਭਰੀ ਜ਼ਿੰਦਗੀ 'ਚ ਹਰ ਕੋਈ ਛੋਟੀਆਂ-ਛੋਟੀਆਂ ਗੱਲਾਂ 'ਤੇ ਤਣਾਅ ਲੈ ਲੈਂਦਾ ਹੈ। ਤਣਾਅ ਲੈਣ ਨਾਲ ਵੀ ਤੁਹਾਡੀ ਇਮਿਊਨਿਟੀ 'ਤੇ ਡੂੰਘਾ ਅਸਰ ਪੈਂਦਾ ਹੈ। ਕੋਰੋਨਾ ਦੀ ਇਸ ਖਤਰਨਾਕ ਬੀਮਾਰੀ ਤੋਂ ਬਚਣ ਲਈ ਤੁਸੀਂ ਤਣਾਅ ਤੋਂ ਦੂਰ ਰਹੋ।

ਨੀਂਦ ਨਾ ਪੂਰੀ ਹੋਣ ਦੇ ਕਾਰਨ
ਰੁੱਝੀ ਅਤੇ ਭੱਜ ਦੌੜ ਭਰੀ ਜ਼ਿੰਦਗੀ 'ਚ ਨੀਂਦ ਵੀ ਚੰਗੀ ਤਰ੍ਹਾਂ ਨਾਲ ਪੂਰੀ ਨਹੀਂ ਹੋ ਪਾਉਂਦੀ। ਜਿਸ ਨਾਲ ਤੁਹਾਡੀ ਇਮਿਊਨ ਪਾਵਰ ਕਮਜ਼ੋਰ ਹੋ ਸਕਦੀ ਹੈ। ਇਸ ਲਈ ਤੁਸੀਂ ਦਿਨ 'ਚ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਜ਼ਰੂਰ ਲਓ। ਅਜਿਹਾ ਕਰਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ।

PunjabKesari

ਕਸਰਤ ਕਰੋ
ਸਰੀਰ ਨੂੰ ਸਥਿਰ ਰੱਖਣ ਦੇ ਕਾਰਨ ਵੀ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਸਰੀਰ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਨਿਯਮਿਤ ਰੂਪ ਨਾਲ 25-30 ਮਿੰਟ ਕਸਰਤ ਜ਼ਰੂਰ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਹਾਡਾ ਸਰੀਰ ਵੀ ਇਕਦਮ ਤੰਦਰੁਸਤ ਰਹੇਗਾ।

PunjabKesari


author

Aarti dhillon

Content Editor

Related News