ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿਹੜੀਆਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

Sunday, Dec 18, 2022 - 11:08 AM (IST)

ਜਲੰਧਰ - ਅਜੌਕੇ ਸਮੇਂ 'ਚ ਸ਼ੂਗਰ ਆਮ ਬੀਮਾਰੀ ਬਣ ਗਈ ਹੈ, ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਇਸ ਨੂੰ ਹਲਕੇ 'ਚ ਲੈਣਾ ਸਰੀਰ ਲਈ ਖਤਰਨਾਕ ਹੋ ਸਕਦਾ ਹੈ, ਕਿਉਂਕਿ ਅਣ-ਕੰਟਰੋਲ ਹੋਈ ਸ਼ੂਗਰ ਅੱਖਾਂ ਦੀ ਰੋਸ਼ਨੀ ਖੋਹ ਸਕਦੀ ਹੈ। ਇਸ ਦੇ ਇਲਾਵਾ ਸ਼ੂਗਰ ਕਿਡਨੀ, ਸਰੀਰ ਦੇ ਮਹਤੱਵਪੂਰਨ ਅੰਗਾਂ ਅਤੇ ਦਿਲ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਸ਼ੂਗਰ ਦੀ ਬੀਮਾਰੀ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ। ਜਦੋਂਕਿ ਅਜਿਹਾ ਕੁਝ ਵੀ ਨਹੀਂ ਹੁੰਦਾ। ਸ਼ੂਗਰ ਹੋਣ ਦਾ ਮੁੱਖ ਕਾਰਨ ਸਟਰੈੱਸ ਅਤੇ ਚਿੰਤਾ ਹੈ। ਦੂਜੇ ਪਾਸੇ ਕਿਤੇ ਨਾ ਕਿਤੇ ਵਿਗੜ ਰਿਹਾ ਲਾਈਫ ਸਟਾਈਲ ਵੀ ਇਸ ਬੀਮਾਰੀ ਨੂੰ ਵਧਾ ਰਿਹਾ ਹੈ। ਇਸੇ ਲਈ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।

ਦੱਸ ਦੇਈਏ ਕਿ ਸ਼ੂਗਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਅਤੇ ਟਾਈਪ 2। ਟਾਈਪ 1 ਤਰ੍ਹਾਂ ਦੀ ਸ਼ੂਗਰ 'ਚ ਇੰਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ, ਜਦੋਂਕਿ ਟਾਈਪ-2 'ਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ, ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸ਼ੂਗਰ ਕੰਟਰੋਲ ਨਾ ਹੋਣ ਕਾਰਨ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।

ਸ਼ੂਗਰ ਨੂੰ ਇੰਝ ਕਰੀਏ ਕੰਟਰੋਲ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਹਨ ਪਰ ਖਾਣੇ ਦਾ ਪਰਹੇਜ਼ ਨਹੀਂ ਕਰਦੇ। ਜਦੋਂਕਿ ਇਸ 'ਚ ਖਾਣ-ਪੀਣ ਦਾ ਪਰਹੇਜ਼ ਰੱਖਣਾ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਦੇ ਬਾਅਦ ਮਿੱਠਾ ਅਤੇ ਹੋਰ ਚੀਜ਼ਾਂ 'ਤੇ ਕੰਟਰੋਲ ਕਰਨਾ ਪੈਂਦਾ ਹੈ, ਕਿਉਂਕਿ ਇਹ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ।

ਸ਼ੂਗਰ 'ਚ ਕੀ ਖਾਣਾ ਹੈ ਜ਼ਰੂਰੀ ?
ਸ਼ੂਗਰ 'ਚ ਮਰੀਜ਼ ਨੂੰ ਫਾਈਬਰ ਯੁਕਤ ਆਹਾਰ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਸਬਜ਼ੀਆਂ 'ਚ ਸ਼ਿਮਲਾ ਮਿਰਚ, ਗਾਜਰ, ਪਾਲਕ, ਬ੍ਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੋਰੀ, ਪਰਵਲ ਖਾਓ। ਦਿਨ 'ਚ 1 ਵਾਰ ਦਾਲ ਅਤੇ ਦਹੀ ਦੀ ਵਰਤੋਂ ਕਰੋ। ਨਾਲ ਹੀ ਫਲਾਂ 'ਚ ਜਾਮੁਨ, ਅਮਰੂਦ, ਪਪੀਤਾ, ਔਲੇ ਅਤੇ ਸੰਤਰੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਇਲਾਵਾ ਡਾਈਟ 'ਚ ਸਾਬਤ ਅਨਾਜ਼,ਰਾਗੀ, ਫਿੱਕਾ ਦੁੱਧ, ਦਲੀਆ, ਬਰਾਊਨ ਰਾਈਸ ਆਦਿ ਲਓ।

ਕਿਸ ਚੀਜ਼ ਤੋਂ ਰਹੋ ਦੂਰ?
ਕੇਲਾ, ਅੰਗੂਰ, ਅੰਬ, ਲੀਚੀ, ਤਰਬੂਜ਼ ਅਤੇ ਜ਼ਿਆਦਾ ਮਿੱਠਾ ਫਲ ਨਾ ਖਾਓ। ਇਸ ਨਾਲ ਸ਼ੂਗਰ ਦੇ ਰੋਗੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਇਲਾਵਾ ਫਰੂਟ, ਜੂਸ, ਕੋਲਡ ਡਰਿੰਕ, ਕਿਸ਼ਮਿਸ਼, ਪ੍ਰੋਸੈੱਸਡ ਫੂਡਸ, ਮਸਾਲੇਦਾਰ ਭੋਜਨ, ਚੀਨੀ, ਫੈਟ ਮੀਟ, ਵ੍ਹਾਈਟ ਪਾਸਤਾ, ਸਫੇਦ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸਫੈਟ ਅਤੇ ਡਿੱੱਬਾਬੰਦ ਭੋਜਨ ਤੋਂ ਵੀ ਪਰਹੇਜ਼ ਕਰੋ।

ਸ਼ੂਗਰ ਦੇ ਮਰੀਜ਼ ਜ਼ਰੂਰ ਅਪਣਾਉਣ ਇਹ ਦੇਸੀ ਨੁਸਖੇ
1. ਅਮਰੂਦ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲੋ ਅਤੇ ਇਸ ਪਾਣੀ ਦੀ ਵਰਤੋਂ ਤੁਸੀਂ ਦਿਨ 'ਚ ਦੋ ਵਾਰ ਕਰੋ ਤੁਹਾਨੂੰ ਫਰਕ ਦਿਸੇਗਾ।
2. ਜਾਮੁਨ ਦੀ ਗੁਠਲੀ ਦਾ ਚੂਰਨ ਬਣਾ ਕੇ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਵਰਤੋਂ ਕਰੋ। ਇਸ ਨਾਲ ਸ਼ੂਗਰ ਕੰਟਰੋਲ ਕਰਨ 'ਚ ਮਦਦ ਮਿਲੇਗੀ।
3. ਦਾਲਚੀਨੀ ਪਾਊਡਰ ਨੂੰ ਕੋਸੇ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।
4. ਸਵੇਰੇ ਖਾਲੀ ਪੇਟ 2-3 ਤੁਲਸੀ ਦੀਆਂ ਪੱਤੀਆਂ ਚਬਾਓ। ਤੁਸੀਂ ਚਾਹੇ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ।
5. ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਯੋਗ-ਆਸਣ ਜ਼ਰੂਰੀ
ਇਸ ਦੇ ਇਲਾਵਾ ਯੋਗ ਨਾਲ ਵੀ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਯੋਗ ਕਰਨ ਇਸ 'ਚ ਫਾਇਦਾ ਮਿਲਦਾ ਹੈ। ਇਸ ਲਈ ਤੁਸੀਂ ਪ੍ਰਮਾਣਯਾਮ, ਸੇਤੁਬੰਧਾਸਨ, ਬਲਾਸਨ, ਵਰਜਾਸਨ ਅਤੇ ਧਨੁਰਾਸਨ ਕਰ ਸਕਦੇ ਹੋ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
. ਖੂਬ ਪੀਓ ਪਾਣੀ।
. ਹੈਲਦੀ ਖਾਓ।
. ਭਾਰ ਨੂੰ ਕੰਟਰੋਲ 'ਚ ਰੱਖੋ।
. ਤਣਾਅ ਤੋਂ ਦੂਰ ਰਹੋ।
. ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ।
. ਸਿਗਰਟਨੋਸ਼ੀ, ਤੰਬਾਕੂ ਆਦਿ ਦੀ ਸੇਵਨ ਨਾ ਕਰੋ।
. ਜਿੰਨੀ ਚਿੰਤਾ ਅਤੇ ਡਿਪ੍ਰੈੱਸ਼ਨ ਤੋਂ ਦੂਰ ਰਹੋਗੇ ਓਨਾ ਹੀ ਇਸ ਬੀਮਾਰੀ ਤੋਂ ਬਚੇ ਰਹੋਗੇ। ਤੁਹਾਨੂੰ ਸਾਡਾ ਇਹ ਮੈਸੇਜ ਕਿਸ ਤਰ੍ਹਾਂ ਲੱਗਿਆ ਸਾਨੂੰ ਦੱਸਣਾ ਨਾ ਭੁੱਲੋ।
 


sunita

Content Editor

Related News