Health Tips: ਖੰਘ ਤੋਂ ਨਿਜ਼ਾਤ ਦਿਵਾਉਂਦੈ ''ਐਲੋਵੇਰਾ ਜੂਸ'', ਖੁਰਾਕ ''ਚ ਸ਼ਾਮਲ ਕਰਨ ਨਾਲ ਹੋਣਗੇ ਹੋਰ ਵੀ ਲਾਭ

Tuesday, Jan 18, 2022 - 08:42 PM (IST)

Health Tips: ਖੰਘ ਤੋਂ ਨਿਜ਼ਾਤ ਦਿਵਾਉਂਦੈ ''ਐਲੋਵੇਰਾ ਜੂਸ'', ਖੁਰਾਕ ''ਚ ਸ਼ਾਮਲ ਕਰਨ ਨਾਲ ਹੋਣਗੇ ਹੋਰ ਵੀ ਲਾਭ

ਨਵੀਂ ਦਿੱਲੀ- ਐਲੋਵੇਰਾ ਇਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ ਲਈ ਬਹੁਤ ਗੁਣਕਾਰੀ ਹੈ। ਇਸ ਦੇ ਨਾਲ ਹੀ ਇਹ ਜੋੜਾਂ ਦੇ ਦਰਦ ਲਈ ਵੀ ਬਹੁਤ ਲਾਭਕਾਰੀ ਹੈ। ਐਲੋਵੇਰਾ ਨਾਲ ਮੁਹਾਸੇ, ਰੁੱਖੀ ਚਮੜੀ, ਝੁਰੜੀਆਂ, ਚਿਹਰੇ ਦੇ ਦਾਗ-ਧੱਬੇ ਅਤੇ ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਐਲੋਵੇਰਾ ਜੂਸ ਪੀਣ ਨਾਲ ਸਰੀਰ 'ਚ ਹੋਣ ਵਾਲੇ ਪੋਸ਼ਕ ਤੱਤਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਐਲੋਵੀਰਾ ਦੇ ਜੂਸ 'ਚ ਕੈਲਸ਼ੀਅਮ, ਤਾਂਬਾ, ਪੋਟਾਸ਼ੀਅਮ, ਲੋਹਾ, ਸੋਡੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ ਅਤੇ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਪਾਏ ਜਾਂਦੇ ਹਨ। ਐਲੋਵੇਰਾ ਦਾ ਜੂਸ ਬਵਾਸੀਰ ਅਤੇ ਸ਼ੂਗਰ ਤੋਂ ਨਿਤਾਜ ਦਿਵਾਉਣ 'ਚ ਮਦਦ ਕਰਦਾ ਹੈ। 

PunjabKesari
ਐਲੋਵੇਰਾ ਜੂਸ ਪੀਣ ਦੇ ਫਾਇਦੇ 
1. ਪੀਲੀਆ ਰੋਗ ਨੂੰ ਕਰੇ ਠੀਕ

ਪੀਲੀਆ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੀਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੇਰਾ ਦਾ ਰਸ ਸਵੇਰੇ ਸ਼ਾਮ ਪੀਓ। ਤੁਹਾਨੂੰ ਇਸ ਰੋਗ ਤੋਂ ਫਾਇਦਾ ਮਿਲੇਗਾ। 
2. ਮੋਟਾਪਾ ਘੱਟ ਕਰਨ 'ਚ ਫਾਇਦੇਮੰਦ
ਐਲੋਵੇਰਾ ਮੋਟਾਪਾ ਘੱਟ ਕਰਨ 'ਚ ਵੀ ਫਾਇਦੇਮੰਦ ਹੁੰਦਾ ਹੈ। 10 ਗ੍ਰਾਮ ਐਲੋਵੀਰਾ ਦੇ ਰਸ 'ਚ ਮੇਥੀ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਉਸਨੂੰ ਪ੍ਰਤੀਦਿਨ ਸੇਵਨ ਕਰੋ। 

PunjabKesari
3. ਵਾਲ ਹੁੰਦੇ ਹਨ ਮਜ਼ਬੂਤ
ਔਲਿਆਂ ਅਤੇ ਜਾਮਨ ਦੇ ਨਾਲ ਐਲੋਵੇਰਾ ਦਾ ਉਪਯੋਗ ਕਰਨ ਨਾਲ ਵਾਲਾਂ 'ਚ ਮਜ਼ਬੂਤੀ ਤਾਂ ਮਿਲਦੀ ਹੀ ਹੈ ਨਾਲ ਹੀ ਇਹ ਅੱਖਾਂ ਦਾ ਵੀ ਬਚਾਅ ਕਰਦਾ ਹੈ। 
4. ਨਵੇਂ ਵਾਲ ਆਉਂਦੇ ਹਨ
ਜੇਕਰ ਤੁਹਾਡੇ ਵਾਲ ਝੜ ਕੇ ਖਤਮ ਹੋ ਰਹੇ ਹਨ, ਤਾਂ ਇਸ ਦਾ ਰਸ ਨਿਯਮਿਤ ਰੂਪ ਨਾਲ ਸਿਰ 'ਤੇ ਲਗਾਓ। ਇਸ ਨਾਲ ਨਵੇਂ ਵਾਲ ਆਉਣ ਲੱਗਦੇ ਹਨ। 

PunjabKesari
5. ਖੰਘ ਹੁੰਦੀ ਹੈ ਠੀਕ
ਖੰਘ 'ਚ ਐਲੋਵੇਰਾ ਦਾ ਰਸ ਦਵਾਈ ਦਾ ਕੰਮ ਕਰਦਾ ਹੈ। ਇਸ ਦੇ ਪੱਤਿਆ ਨੂੰ ਭੁੰਨ੍ਹ ਕੇ ਰਸ ਕੱਢ ਲਓ ਅਤੇ ਅੱਧਾ ਚਮਚਾ ਜੂਸ ਇਕ ਕੱਪ ਗਰਮ ਪਾਣੀ ਨਾਲ ਲੈਣ ਨਾਲ ਖੰਘ ਤੋਂ ਫਾਇਦਾ ਮਿਲਦਾ ਹੈ।


author

Aarti dhillon

Content Editor

Related News