Health Care: ਜ਼ਿੰਦਗੀ ਭਰ ਰਹਿਣਾ ਚਾਹੁੰਦੇ ਹੋ ਫਿੱਟ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀ ਖੁਰਾਕ

Friday, Jul 29, 2022 - 05:01 PM (IST)

Health Care: ਜ਼ਿੰਦਗੀ ਭਰ ਰਹਿਣਾ ਚਾਹੁੰਦੇ ਹੋ ਫਿੱਟ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀ ਖੁਰਾਕ

ਨਵੀਂ ਦਿੱਲੀ- ਭੱਜ-ਦੌੜ ਭਰੀ ਜ਼ਿੰਦਗੀ 'ਚ ਸਾਡੇ ਖਾਣ-ਪੀਣ 'ਚ ਵੀ ਬਹੁਤ ਬਦਲਾਅ ਆ ਚੁੱਕਾ ਹੈ, ਜਿਸ ਕਾਰਨ ਅਸੀਂ ਜਲਦ ਹੀ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ। ਖਾਣ-ਪੀਣ 'ਚ ਥੋੜ੍ਹਾ ਬਦਲਾਅ ਲਿਆ ਕੇ ਅਸੀਂ ਆਪਣੀ ਰੂਟੀਨ ਅਤੇ ਸਿਹਤ ਦੋਵਾਂ ਨੂੰ ਸੁਧਾਰ ਸਕਦੇ ਹਾਂ। ਚਲੋਂ ਜਾਣਦੇ ਹਾਂ ਫਿੱਟ ਰਹਿਣ ਲਈ ਸਾਨੂੰ ਖੁਰਾਕ 'ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ...
-ਸਬਜ਼ੀਆਂ ਅਤੇ ਫਲਾਂ ਵਰਗੇ ਕੱਚੇ ਖਾਧ ਪਦਾਰਥਾਂ ਦਾ ਸੇਵਨ ਕਰੋ।
-ਭਰਪੂਰ ਪ੍ਰੋਟੀਨ ਅਤੇ ਚੰਗੇ ਵਸਾ (ਦੇਸੀ ਘਿਓ, ਮੱਖਣ, ਨਾਰੀਅਲ ਤੇਲ, ਜੇਤੂਨ ਦਾ ਤੇਲ, ਨੱਟਸ, ਬੀਜ ਅਤੇ ਐਵੋਕਾਡੋ) ਭੋਜਨ 'ਚ ਸ਼ਾਮਲ ਕਰੋ। 

PunjabKesari
-ਫਾਈਬਰ ਯੁਕਤ ਖਾਧ ਪਦਾਰਥ ਸੁਨਿਸ਼ਚਿਤ ਕਰੋ-ਸਬਜ਼ੀਆਂ, ਫਲ, ਸਾਬਤ ਦਾਲਾਂ ਅਤੇ ਅਨਾਜ। 
-ਮੈਦਾ ਘੱਟ ਕਰ ਲਓ, ਬਿਨਾਂ ਪਾਲਿਸ਼ ਕੀਤੇ ਚੌਲ ਅਤੇ ਬਾਜਰਾ ਚੁਣੋ।
-ਚੰਗੀ ਤਰ੍ਹਾਂ ਚਬਾ ਕੇ ਹੌਲੀ-ਹੌਲੀ ਖਾਓ।
-ਭਰਪੂਰ ਮਾਤਰਾ 'ਚ ਪਾਣੀ ਪੀਓ : ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ ਅਤੇ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ। 

PunjabKesari
ਇਨ੍ਹਾਂ ਚੀਜ਼ਾਂ ਦਾ ਵੀ ਰੱਖੋ ਧਿਆਨ
-ਨਿਯਮਿਤ ਸਰੀਰਿਕ ਗਤੀਵਿਧੀ ਹਾਰਮੋਨ ਨੂੰ ਸੰਤੁਲਿਤ ਕਰਨ 'ਚ ਮਦਦ ਕਰਦੀ ਹੈ ਅਤੇ ਊਰਜਾ ਦੇ ਪੱਧਰ ਨੂੰ ਉੱਚ ਰੱਖਦੀ ਹੈ।
-ਯੋਗ ਅਤੇ ਧਿਆਨ ਮਨ ਨੂੰ ਸ਼ਾਂਤ ਕਰਦਾ ਹੈ ਜਿਸ ਨਾਲ ਖਾਣੇ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 

PunjabKesari
-ਵਰਤ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਪਾਉਣ 'ਚ ਵੀ ਮਦਦ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। 
-ਜਾਗਰੂਕਤਾ ਦੇ ਨਾਲ ਭੋਜਨ ਕਰਨਾ ਅਤੇ ਜੋ ਤੁਸੀਂ ਚੁਣਦੇ ਹੋ ਉਸ 'ਤੇ ਧਿਆਨ ਕੇਂਦਰਿਤ ਕਰੋ। 
-ਲੋੜ ਪੈਣ 'ਤੇ ਪੇਸ਼ੇਵਰ ਦੀ ਮਦਦ ਲਓ ਅਤੇ ਨਿਯਮਿਤ ਜਾਂਚ ਕਰਵਾਓ ਜਿਵੇਂ ਬੀ.ਪੀ. ਅਤੇ ਸ਼ੂਗਰ ਲੈਵਲ। 


author

Aarti dhillon

Content Editor

Related News