ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ 8 ਘੰਟੇ ਲੰਬਾ Power Cut

Friday, Mar 27, 2026 - 07:20 PM (IST)

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ 8 ਘੰਟੇ ਲੰਬਾ Power Cut

ਬਨੂੜ (ਗੁਰਪਾਲ)- ਪਾਵਰਕਾਮ ਦੇ ਐੱਸ. ਡੀ. ਓ. ਮੇਜਰ ਸਿੰਘ ਨੇ ਦੱਸਿਆ ਕਿ 28 ਮਾਰਚ ਸ਼ਨੀਵਾਰ ਨੂੰ ਬਨੂੜ 220 ਕੇ. ਵੀ. ਅਤੇ 66 ਕੇ. ਵੀ. ਮੋਹੀ ਕਲਾਂ ਤੋਂ ਬਿਜਲੀ ਗਰਿੱਡ ਤੋਂ ਚੱਲਣ ਵਾਲੀ ਬਨੂੜ ਸ਼ਹਿਰ ਅਤੇ ਹੋਰ ਪਿੰਡਾਂ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਲੁਧਿਆਣਾ (ਕਾਲੀਆ)- ਟ੍ਰਾਂਸਮਿਸ਼ਨ ਲਾਈਨ ਵਿੰਗ ਵੱਲੋਂ 66 ਕੇ ਵੀ ਟਾਵਰ ਦੇ ਚੱਲ ਰਹੇ ਨਿਰਮਾਣ ਕਾਰਜ ਦੇ ਕਾਰਨ, ਸੁਰੱਖਿਆ ਦੇ ਮੱਦੇਨਜ਼ਰ 28 ਮਾਰਚ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਕਾਰਨ ਐੱਚ ਬਲਾਕ, ਸਰਾਭਾ ਨਗਰ ਦਾ ਹਿੱਸਾ, ਜੇ ਬਲਾਕ, ਸਰਾਭਾ ਨਗਰ, ਟੀ ਟੀ ਆਈ ਕੰਪਲੈਕਸ, 11 ਕੇ ਵੀ ਗੁਰਦੇਵ ਨਗਰ ਫੀਡਰ ਦੇ ਐੱਸਸੀਏਡੀਏ ਸਿਸਟਮ ਨੂੰ ਸੈਕੰਡਰੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐੱਸਡੀਓ ਰਮਨਪ੍ਰੀਤ ਸਿੰਘ ਨੇ ਦਿੱਤੀ।

ਨਵਾਂਸ਼ਹਿਰ (ਤ੍ਰਿਪਾਠੀ)-ਪਾਵਰਕਾਮ ਵੱਲੋਂ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਦੀ ਜ਼ਰੂਰੀ ਮੈਨਟੀਨੈਂਸ ਦੇ ਚੱਲਦਿਆਂ 28 ਮਾਰਚ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਬ-ਸਟੇਸ਼ਨ ਤੋਂ ਚੱਲਦੇ ਸਾਰੇ 11 ਕੇ.ਵੀ. ਫੀਡਰਾਂ ਦੀ ਸਪਲਾਈ ਸਵੇਰੇ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਬਿਜਲੀ ਕੱਟ ਕਾਰਨ ਸ਼ਹਿਰੀ ਨੰਬਰ 1 ਅਤੇ 3, ਰਾਹੋਂ ਰੋਡ, ਸਲੋਹ ਰੋਡ, ਰੇਲਵੇ ਰੋਡ, ਬਰਨਾਲਾ ਗੇਟ, ਸਿਵਲ ਹਸਪਤਾਲ, ਬੇਗਮਪੁਰ, ਦਾਣਾ ਮੰਡੀ, ਫੋਕਲ ਪੁਆਇੰਟ ਅਤੇ ਘਾਹ ਮੰਡੀ ਫੀਡਰ ਨਾਲ ਸਬੰਧਤ ਇਲਾਕੇ ਬੰਦ ਰਹਿਣਗੇ। ਮੁੱਖ ਤੌਰ ’ਤੇ ਕੁਲਾਮ ਰੋਡ, ਬਰਨਾਲਾ ਰੋਡ, ਕੋਠੀ ਰੋਡ, ਗੀਤਾ ਭਵਨ ਰੋਡ, ਕਰਿਆਮ ਰੋਡ, ਆਈ. ਵੀ. ਵਾਈ. ਹਸਪਤਾਲ, ਚੰਡੀਗੜ੍ਹ ਰੋਡ, ਨਵਾਂ ਕੋਰਟ ਕੰਪਲੈਕਸ, ਕਨਾਲ ਰੋਡ, ਮੁਸਾਪੁਰ ਰੋਡ, ਬੰਗਾ ਰੋਡ, ਮਿਨੀ ਬਾਈਪਾਸ (ਬੰਗਾ-ਗੜ੍ਹਸ਼ੰਕਰ ਰੋਡ), ਪਿੰਡ ਬੇਗਮਪੁਰ ਅਤੇ ਨਵੀਂ ਦਾਣਾ ਮੰਡੀ ਸਮੇਤ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਹੋਰ ਸਾਰੇ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਗੜ੍ਹਦੀਵਾਲਾ (ਭੱਟੀ)- ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐੱਸ.ਪੀ.ਸੀ.ਐੱਲ ਸਬ ਡਵੀਜਨ ਗੜ੍ਹਦੀਵਾਲਾ ਵਲੋ ਪ੍ਰੈੱਸ ਨੋਟ ਜਾਰੀ ਕਰਦਿਆ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਗੜ੍ਹਦੀਵਾਲਾ ਤੋ ਚਲਦੇ ਟੀ-01 ਟਰਾਸਫਾਰਮਰ ਤੇ ਨਵੇ 11 ਕੇ. ਵੀ. ਇੰਨਕਮਰ ਦੀ ਸਥਾਪਨਾ ਲਈ 11 ਕੇ. ਵੀ. ਟੀ-01 ਟਰਾਸਫਾਰਮਰ ਤੋ ਚਲਦੇ 11 ਕੇ. ਵੀ. ਆਊਟਡੋਰ ਫੀਡਰ ਗੜ੍ਹਦੀਵਾਲਾ ਕੈਟਾਗਰੀ -01 ਚੱਕਨੂਰਅਲੀ ਯੂ. ਪੀ. ਐਸ.,ਅਰਗੋਵਾਲ ਯੂ. ਪੀ. ਐੱਸ.,ਮੱਕੋਵਾਲ ਯੂ. ਪੀ. ਐੱਸ.,ਸੰਸਾਰਪੁਰ ਕੰਡੀ ਏ. ਪੀ.,ਧੁੱਗਾ-01,ਤਲਵੰਡੀ ਏ. ਪੀ.,ਮਾਨਗੜ ਕੰਡੀ ਏ. ਪੀ. ਫੀਡਰ ਦੀ 28 ਮਾਰਚ ਨੂੰ ਸਵੇਰੇ 10 ਤੋ ਸ਼ਾਮ 6 ਵਜੇ ਤੱਕ ਸਪਲਾਈ ਪ੍ਰਭਾਵਿਤ ਹੋਵੇਗੀ । ਜਿਸ ਕਰਕੇ ਪਿੰਡ ਲਿੱਟਾ,ਚਾਂਗ ਬਸੋਆ, ਜਮਸ਼ੇਰ ਚਠਿਆਲ,ਸੀਹ ਚਠਿਆਲ, ਬਾਂਡਾ,ਕੇਸੋਪੁਰ,ਜੋਗੀਆਣਾ,ਫਤਿਹਪੁਰ,ਭਾਣੋਵਾਲ, ਭੱਟਲਾ, ਕੋਈ, ਸੰਸਾਰਪੁਰ, ਸ਼ਗਿਆਲ,ਅਗਲੋਰ, ਜਾਂਗਲਾ, ਅੰਦੋਚੱਕਬਡਿਆਲਾ, ਅਰਗੋਵਾਲ, ਮਾਨਗੜ,ਭਾਨਾ,ਰੰਧਾਵਾ,ਡੱਫਰ,ਮਾਂਗਾ, ਕਾਲਰਾ, ਜਿਸ ਕਰਕੇ ਗੋਂਦਪੁਰ,ਮਾਛੀਆ,ਖੁਰਦਾ,ਚੱਕਨੂਰਅਲ਼ੀ,ਧੂਤਕਲਾ, ਪੰਡੋਰੀ ਸੂਮਲਾ,ਦੌਲਤਪੁਰ, ਗਿੱਲਾ, ਅੱਡਾ ਦੁਸੜਕਾ ਅਤੇ ਪੱਖੋਵਾਲ ਆਦਿ ਦੀ ਸਪਲਾਈ ਬੰਦ ਰਹੇਗੀ ।

ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ)- ਵਧੀਕ ਸਹਾਇਕ ਇੰਜੀਨੀਅਰ ਪਾਵਰ ਕਾਮ ਉੱਪ ਦਫ਼ਤਰ ਤਖਤਗੜ੍ਹ ਕੁਲਵਿੰਦਰ ਸਿੰਘ ਝੱਜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 28 ਮਾਰਚ 2026 ਦਿਨ ਸ਼ਨੀਵਾਰ ਨੂੰ ਭੱਟੋਂ ਫ਼ੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੈਂਟੀਨੈਂਸ ਅਤੇ ਦਰਖਤਾਂ ਦੀ ਕਟਾਈ ਕਾਰਣ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਕਾਰਣ ਸਰਥਲੀ, ਭੋਗੀਪੁਰ,ਭੱਟੋਂ,ਬੈਂਸਾਂ, ਟੱਪਰੀਆਂ,ਅੱਡਾ ਬੈਂਸ ,ਤਖਤਗੜ੍ਹ ,ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ,ਲੈਹੜੀਆਂ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਪ੍ਰਭਾਵਿਤ ਹੋਵੇਗੀ ਬਿਜਲੀ ਬੰਦ ਰਹਿਣ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ।ਖਪਤਕਾਰਾਂ ਤੋ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News