ਲੁਧਿਆਣਾ ''ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ: ਵੱਖ-ਵੱਖ ਇਲਾਕਿਆਂ ''ਚੋਂ ਭਰੇ 21 ਫੂਡ ਸੈਂਪਲ

Tuesday, Mar 31, 2026 - 09:10 AM (IST)

ਲੁਧਿਆਣਾ ''ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ: ਵੱਖ-ਵੱਖ ਇਲਾਕਿਆਂ ''ਚੋਂ ਭਰੇ 21 ਫੂਡ ਸੈਂਪਲ

ਲੁਧਿਆਣਾ (ਸਹਿਗਲ) : ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਢੰਡਾਰੀ, ਮਾਡਲ ਟਾਊਨ, ਦੁੱਗਰੀ, ਜੋਧਾਂ, ਸ਼ੇਰਪੁਰ ਚੌਕ ਦੇ ਇਲਾਕੇ ਵਿਚ ਵੱਖ ਵੱਖ ਫਾਸਟ ਫੂਡ ਆਊਟਲੇਟ ਅਤੇ ਰੈਸਟੋਰੈਂਟ, ਬੇਕਰੀ, ਮਠਿਆਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਇਲਾਕੇ ਵਿਚ ਪੈਣ ਵਾਲੇ ਹਸਪਤਾਲਾਂ ਦੀ ਇੰਸਪੈਕਸ਼ਨ ਕੀਤੀ ਹੈ। ਇਸ ਦੌਰਾਨ ਟੀਮ ਨੇ ਵੱਖ ਵੱਖ ਥਾਵਾਂ ਤੋਂ 21 ਫੂਡ ਸੈਂਪਲ ਇਕੱਠੇ ਕੀਤੇ।

ਇਹ ਵੀ ਪੜ੍ਹੋ : ਚੋਰਾਂ ਦੇ ਹੌਸਲੇ ਬੁਲੰਦ! ਮੁਲਾਜ਼ਮ ਦੀ ਗੱਡੀ ਦਾ ਸ਼ੀਸ਼ਾ ਤੋੜ ਉਡਾਏ ਰਿਵਾਲਵਰ, ਸੋਨਾ ਤੇ ਨਕਦੀ

ਟੀਮ ਨੇ ਸ਼ੱਕਰ, ਪਿਸਤਾ, ਵਰਤਿਆ ਹੋਇਆ ਕੁਕਿੰਗ ਆਇਲ, ਦਾਲ ਮੱਖਣੀ, ਪਨੀਰ ਦੇ ਦੋ ਸੈਂਪਲ ਅਤੇ ਗੁੜ ਦੇ ਸੈਂਪਲਾਂ ਸਮੇਤ ਸਿਹਤ ਅਧਿਕਾਰੀਆਂ ਦੇ ਮੁਤਾਬਕ ਇਨ੍ਹਾਂ ਸੈਂਪਲਾਂ ਵਿਚ ਉਪਰੋਕਤ ਤੋਂ ਇਲਾਵਾ, ਮੈਂਗੋ, ਬੰਟਾ ਬੋਤਲ ਡ੍ਰਿੰਕ, ਤਿਆਰ ਦਾਲ, ਆਟਾ, ਤਿਆਰ ਸਬਜ਼ੀ, ਕਾਲੇ ਛੋਲੇ, ਮੈਦਾ, ਗੁਜੀਆ ਅਤੇ ਡੋਡਾ ਦੇ ਸੈਂਪਲ ਸ਼ਾਮਲ ਹਨ। ਡਾਕਟਰ ਚਾਵਲਾ ਦੇ ਮੁਤਾਬਕ ਸਾਰੇ ਸੈਂਪਲਾਂ ਨੂੰ ਜਾਂਚ ਲਈ ਲੈਬ ਵਿਚ ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News