ਲੁਧਿਆਣਾ 'ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ: PAU ਦੀਆਂ ਮੈੱਸਾਂ ਤੇ ਹੋਸਟਲਾਂ 'ਚ ਮਾਰਿਆ ਛਾਪਾ, 17 ਸੈਂਪਲ ਭਰੇ

Wednesday, Apr 01, 2026 - 01:08 AM (IST)

ਲੁਧਿਆਣਾ 'ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ: PAU ਦੀਆਂ ਮੈੱਸਾਂ ਤੇ ਹੋਸਟਲਾਂ 'ਚ ਮਾਰਿਆ ਛਾਪਾ, 17 ਸੈਂਪਲ ਭਰੇ

ਲੁਧਿਆਣਾ (ਸਹਿਗਲ) : ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਲੈਣ ਦੇ ਕੰਮ ਵਿਚ ਤੇਜ਼ੀ ਆਈ ਹੈ। ਅੱਜ ਫੂਡ ਵਿੰਗ ਦੀ ਟੀਮ ਨੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਖਾਣ-ਪੀਣ ਦੀਆਂ ਵਸਤੂਆਂ ਦੇ 17 ਸੈਂਪਲ ਭਰ ਕੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ। ਫੂਡ ਟੀਮ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕੈਂਟੀਨਾਂ, ਜਿਸ ਵਿੱਚ ਦੋ ਲੜਕਿਆਂ ਦੇ ਹੋਸਟਲ ਤੇ ਦੋ ਲੜਕੀਆਂ ਦੇ ਹੋਸਟਲ ਵੀ ਸ਼ਾਮਲ ਹਨ, ਤੋਂ ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਲਏ। ਇਸ ਤੋਂ ਇਲਾਵਾ ਰਿਸ਼ੀ ਨਗਰ, ਫਾਊਂਟੇਨ ਚੌਂਕ, ਸੈਕਟਰ 32, ਮੁੰਡੀਆਂ ਕਲਾਂ, ਜਮਾਲਪੁਰ ਦੇ ਇਲਾਕਿਆਂ ਵਿੱਚ ਵੱਖ-ਵੱਖ ਫਾਸਟ ਫੂਡ ਆਊਟਲੈਟਸ, ਰੈਸਟੋਰੈਂਟਾਂ, ਬੇਕਰੀਆਂ, ਮਠਿਆਈ ਦੀਆਂ ਦੁਕਾਨਾਂ, ਡੇਅਰੀਆਂ, ਹੋਸਟਲਾਂ ਤੇ ਮੈੱਸਾਂ ਦੀ ਚੈਕਿੰਗ ਕੀਤੀ ਗਈ।

ਜ਼ਿਲਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਮ ਨੇ ਆਟਾ, ਪਨੀਰ, ਦਹੀਂ, ਤਿਆਰ ਸਬਜ਼ੀ, ਨਾਰੀਅਲ ਦੀ ਚਟਨੀ, ਤਿਆਰ ਚਨਾ ਮੰਚੂਰੀਅਨ, ਵੈਜ ਪੈਟੀ, ਮੈਦਾ, ਮਿੱਠਾ ਮਸਾਲਾ, ਘਿਓ, ਗੁੜ ਦੇ ਟੁਕੜੇ ਤੇ ਦੁੱਧ ਦੇ 17 ਸੈਂਪਲ ਲਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਸੈਂਪਲ ਜਾਂਚ ਵਿੱਚ ਫੇਲ ਪਾਏ ਜਾਣਗੇ, ਉਨ੍ਹਾਂ ਵਿਰੁੱਧ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਚੋਰਾਂ ਦੇ ਹੌਸਲੇ ਬੁਲੰਦ! ਮੁਲਾਜ਼ਮ ਦੀ ਗੱਡੀ ਦਾ ਸ਼ੀਸ਼ਾ ਤੋੜ ਉਡਾਏ ਰਿਵਾਲਵਰ, ਸੋਨਾ ਤੇ ਨਕਦੀ

ਹਸਪਤਾਲਾਂ ਦੀਆਂ ਕੈਂਟੀਨਾਂ ਦੀ ਹੋਵੇਗੀ ਜਾਂਚ

ਜ਼ਿਲਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਹਸਪਤਾਲਾਂ ਦੀਆਂ ਕੈਂਟੀਨਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੱਲ ਐੱਸ.ਪੀ.ਐੱਸ. ਤੇ ਓਸਵਾਲ ਹਸਪਤਾਲ ਦੀਆਂ ਕੰਟੀਨਾਂ ਦੀ ਜਾਂਚ ਕੀਤੀ ਗਈ ਹੈ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News