Health Tips: ਤੇਜ਼ੀ ਨਾਲ ਭਾਰ ਘਟਾਉਣ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ

08/10/2022 5:56:40 PM

ਨਵੀਂ ਦਿੱਲੀ- ਵਧਦਾ ਹੋਇਆ ਭਾਰ ਕਈ ਬੀਮਾਰੀਆਂ ਦਾ ਕਾਰਨ ਬਣਦਾ ਹੈ। ਗਲਤ ਖਾਣ-ਪੀਣ ਅਤੇ ਖਰਾਬ ਲਾਈਫਸਟਾਈਲ ਦੇ ਕਾਰਨ ਭਾਰ ਵਧਣਾ ਇਕ ਆਮ ਸਮੱਸਿਆ ਹੋ ਗਈ ਹੈ। ਭਾਰ ਘੱਟ ਕਰਨ ਲਈ ਤੁਸੀਂ ਤੁਲਸੀ ਅਤੇ ਕਾਲੀ ਮਿਰਚ ਦਾ ਇਸਤੇਮਾਲ ਕਰ ਸਕਦੇ ਹੋ। ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ 'ਚ ਵਿਟਾਮਿਨ ਸੀ,ਕੇ,ਏ, ਕੈਲਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਤੁਹਾਡਾ ਭਾਰ ਘੱਟ ਕਰਨ 'ਚ ਮਦਦ ਕਰਨਗੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿੰਝ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ।
ਚਾਹ ਬਣਾ ਕੇ ਪੀਓ
ਤੁਸੀਂ ਤੁਲਸੀ ਅਤੇ ਕਾਲੀ ਮਿਰਚ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗਾ। ਚਾਹ ਬਣਾਉਣ ਲਈ ਤੁਸੀਂ 5-6 ਕਾਲੀਆਂ ਮਿਰਚਾਂ, 5-6 ਤੁਲਸੀ ਦੇ ਪੱਤੇ, ਗੁੜ ਅਤੇ ਅਜਵੈਣ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਨੂੰ ਗਲੇ 'ਚ ਦਰਦ ਹੈ ਤਾਂ ਇਸ ਨਾਲ ਵੀ ਆਰਾਮ ਮਿਲੇਗਾ। ਇਸ ਤੋਂ ਇਲਾਵਾ ਤੁਹਾਡਾ ਭਾਰ ਵੀ ਘੱਟ ਹੋਵੇਗਾ।

PunjabKesari
ਕਾੜ੍ਹਾ ਬਣਾ ਕੇ ਪੀਓ
ਤੁਸੀਂ ਕਾਲੀ ਮਿਰਚ, ਤੁਲਸੀ ਦੇ ਪੱਤੇ ਅਤੇ ਸ਼ਹਿਦ ਤਿੰਨਾਂ ਚੀਜ਼ਾਂ ਨੂੰ ਗਰਮ ਪਾਣੀ 'ਚ ਪਾਓ ਅਤੇ ਇਸ ਦਾ ਕਾੜ੍ਹਾ ਬਣਾ ਕੇ ਪੀਓ। ਇਸ ਕਾੜ੍ਹੇ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਇਸ ਤੋਂ ਇਵਾਲਾ ਕਾੜ੍ਹੇ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਤੁਹਾਡਾ ਸਰੀਰ ਦੀ ਸੋਜ ਨੂੰ ਘੱਟ ਕਰਨ 'ਚ ਮਦਦ ਕਰਨਗੇ।
ਪਾਣੀ 'ਚ ਪਾ ਕੇ ਪੀਓ
ਤੁਸੀਂ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਦਾ ਪਾਊਡਰ ਬਣਾ ਲਓ। ਪਾਊਡਰ ਨੂੰ ਪਾਣੀ 'ਚ ਮਿਲਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਬਾਡੀ ਡਿਟਾਕਸ ਰਹੇਗੀ ਅਤੇ ਭਾਰ ਘੱਟ ਹੋਣ 'ਚ ਮਦਦ ਮਿਲੇਗੀ।
ਕੀ ਹੋਣਗੇ ਫਾਇਦੇ?
ਪਾਚਨ ਹੋਵੇਗਾ ਠੀਕ

ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਪਾਚਨ ਬਿਹਤਰ ਹੋਣਾ ਵੀ ਜ਼ਰੂਰੀ ਹੈ। ਤੁਲਸੀ ਅਤੇ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਤੁਹਾਡੇ ਮੈਟਾਬੋਲੀਜ਼ਮ ਦਾ ਪੱਧਰ ਠੀਕ ਰਹਿੰਦਾ ਹੈ ਇਸ ਨਾਲ ਤੁਹਾਡਾ ਭੋਜਨ ਵੀ ਚੰਗੀ ਤਰ੍ਹਾਂ ਨਾਲ ਪਚ ਜਾਵੇਗਾ। ਇਨ੍ਹਾਂ ਦੋਵਾਂ ਚੀਜ਼ਾਂ 'ਚ ਫਾਈਬਰ ਅਤੇ ਕੈਲੋਰੀ ਬਹੁਤ ਹੀ ਘੱਟ ਮਾਤਰਾ 'ਚ ਪਾਈ ਜਾਂਦੀ ਹੈ। ਇਸ ਦੇ ਸੇਵਨ ਨਾਲ ਤੁਹਾਡਾ ਭਾਰ ਘੱਟ ਰਹਿੰਦਾ ਹੈ ਅਤੇ ਤੁਸੀਂ ਅੰਦਰ ਤੋਂ ਵੀ ਖੁਦ ਨੂੰ ਫਿੱਟ ਮਹਿਸੂਸ ਕਰੋਗੋ। 

PunjabKesari
ਸਰੀਰ ਨੂੰ ਡਿਟਾਕਸ ਕਰਨ 'ਚ ਮਦਦ 
ਇਨ੍ਹਾਂ ਦੋਵਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਡਿਟਾਕਸ ਰਹਿੰਦਾ ਹੈ। ਇਸ ਨਾਲ ਤੁਹਾਡੇ ਸਰੀਰ 'ਚ ਫਾਲਤੂ ਫੈਟ ਅਤੇ ਆਇਲ ਵੀ ਆਸਾਨੀ ਨਾਲ ਨਿਕਲ ਜਾਂਦਾ ਹੈ। ਇਸ ਤੋਂ ਇਲਾਵਾ ਢਿੱਡ ਦੇ ਆਲੇ-ਦੁਆਲੇ ਦੀ ਚਰਬੀ ਅਤੇ ਸਰੀਰ ਦੇ ਹੋਰ ਹਿੱਸਿਆਂ 'ਚ ਮੌਜੂਦ ਫੈਟ ਵੀ ਆਸਾਨੀ ਨਾਲ ਨਿਕਲਦੀ ਹੈ। ਤੁਸੀਂ ਆਇਲੀ ਖਾਣਾ ਖਾਣ ਦੇ ਬਾਅਦ ਵੀ ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ। 
ਕਬਜ਼ ਤੋਂ ਦਿਵਾਏ ਰਾਹਤ
ਬਹੁਤ ਸਾਰੇ ਲੋਕ ਬਦਹਜ਼ਮੀ ਅਤੇ ਕਬਜ਼ ਦੀ ਪਰੇਸ਼ਾਨੀ ਤੋਂ ਗ੍ਰਸਤ ਹੁੰਦੇ ਹਨ। ਇਸ ਸਮੱਸਿਆ ਕਾਰਨ ਵੀ ਤੁਹਾਨੂੰ ਭਾਰ ਘਟਾਉਣ 'ਚ ਸਮੱਸਿਆ ਹੋ ਸਕਦੀ ਹੈ। ਇਹ ਸਮੱਸਿਆ ਤੁਹਾਡੇ ਪਾਚਨ ਤੰਤਰ ਨੂੰ ਵੀ ਖਰਾਬ ਕਰ ਸਕਦੀ ਹੈ। ਇਨ੍ਹਾਂ ਦੋਵਾਂ ਚੀਜ਼ਾਂ 'ਚ ਪਾਏ ਜਾਣ ਵਾਲੇ ਫਾਈਬਰ ਅਤੇ ਹੋਰ ਪੋਸ਼ਕ ਤੱਤਾਂ ਨਾਲ ਤੁਸੀਂ ਆਸਾਨੀ ਨਾਲ ਭਾਰ ਘਟਾ ਸਕੋਗੇ। ਇਸ ਤੋਂ ਇਲਾਵਾ ਤੁਹਾਨੂੰ ਐਸਿਡਿਟੀ ਤੋਂ ਵੀ ਰਾਹਤ ਮਿਲੇਗੀ। 

PunjabKesari
ਇਮਿਊਨਿਟੀ ਮਜ਼ਬੂਤ
ਤੁਲਸੀ ਅਤੇ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਮੈਟਾਬੋਲੀਜ਼ਮ ਦੇ ਪੱਧਰ ਨੂੰ ਵਧਾਉਣ 'ਚ ਵੀ ਮਦਦ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ। ਇਹ ਤੁਹਾਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਵੀ ਬਚਾਉਂਦੇ ਹਨ।

PunjabKesari


Aarti dhillon

Content Editor

Related News