ਔਰਤਾਂ ਲਈ ਬੇਹੱਦ ਗੁਣਕਾਰੀ ਹੈ ''ਗੁੜ ਦੀ ਵਰਤੋਂ'', ਹਾਰਮੋਨਸ ਸੰਤੁਲਿਤ ਕਰਨ ਸਣੇ ਦਿੰਦੈ ਕਈ ਲਾਭ

Friday, Aug 26, 2022 - 12:40 PM (IST)

ਔਰਤਾਂ ਲਈ ਬੇਹੱਦ ਗੁਣਕਾਰੀ ਹੈ ''ਗੁੜ ਦੀ ਵਰਤੋਂ'', ਹਾਰਮੋਨਸ ਸੰਤੁਲਿਤ ਕਰਨ ਸਣੇ ਦਿੰਦੈ ਕਈ ਲਾਭ

ਨਵੀਂ ਦਿੱਲੀ- ਗੁੜ ਹਰੇਕ ਵਿਅਕਤੀ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲਾ ਕੈਲਸ਼ੀਅਮ, ਫਾਸਫੋਰਸ, ਆਇਰਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਖ਼ਾਸ ਕਰਕੇ ਔਰਤਾਂ ਲਈ ਇਹ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਨਿਯਮਿਤ ਤੌਰ 'ਤੇ ਇਸ ਦਾ ਸੇਵਨ ਕਰਨ ਨਾਲ ਔਰਤਾਂ ਦੇ ਸਰੀਰ 'ਚੋਂ ਕਮਜ਼ੋਰੀ, ਆਇਰਨ ਦੀ ਘਾਟ ਅਤੇ ਹਾਰਮੋਨਲ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਗੁੜ ਆਇਰਨ ਦਾ ਵੀ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
ਪੀਰੀਅਡਸ ਵਰਗੀ ਸਮੱਸਿਆ ਤੋਂ ਰਾਹਤ
ਔਰਤਾਂ ਨੂੰ ਹਰ ਮਹੀਨੇ ਪੀਰੀਅਡਸ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਗੁੜ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਨਿਯਮਿਤ ਵਰਤੋਂ ਕਰਨ ਨਾਲ ਪੀਰੀਅਡਸ 'ਚ ਹੋਣ ਵਾਲੇ ਦਰਦ ਅਤੇ ਘੱਟ ਖੂਨ ਵਰਗੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ। ਗੁੜ ਖਾਣ ਨਾਲ ਪੀਰੀਅਡਸ ਤੋਂ ਪਹਿਲਾਂ ਹੋਣ ਵਾਲਾ ਦਰਦ ਵੀ ਦੂਰ ਹੁੰਦਾ ਹੈ। ਇਹ ਔਰਤਾਂ ਨੂੰ ਪੀਰੀਅਡਸ ਦੌਰਾਨ ਹੋਣ ਵਾਲੇ ਮੂਡ ਸਵਿੰਗਸ ਨੂੰ ਬਿਹਤਰ ਕਰਨ 'ਚ ਸਹਾਇਤਾ ਕਰਦਾ ਹੈ।

PunjabKesari
ਹਾਰਮੋਨਸ ਨੂੰ ਕਰੇ ਸੰਤੁਲਿਤ 
ਇਸ ਦਾ ਸੇਵਨ ਕਰਨ ਨਾਲ ਔਰਤਾਂ ਦੇ ਹਾਰਮੋਨਸ ਅਸੰਤੁਲਿਤ ਕਰਨ 'ਚ ਸਹਾਇਤਾ ਕਰਦੇ ਹਨ। ਥਾਇਰਾਇਡ,ਪੀਸੀਓਐੱਸ ਵਰਗੀਆਂ ਬੀਮਾਰੀਆਂ 'ਚ ਵੀ ਗੁੜ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਪਰ ਕਿਸੇ ਵੀ ਬੀਮਾਰੀ 'ਚ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਵੀ ਜ਼ਰੂਰ ਲਓ। ਇਹ ਔਰਤਾਂ 'ਚ ਅਨੀਮੀਆ ਵਰਗੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਉਨ੍ਹਾਂ ਨੂੰ ਕਮਜ਼ੋਰੀ ਨਹੀਂ ਆਉਂਦੀ।

PunjabKesari
ਪਾਚਨ 'ਚ ਹੁੰਦਾ ਹੈ ਫਾਇਦੇਮੰਦ
ਨਿਯਮਿਤ ਤੌਰ 'ਤੇ ਗੁੜ ਦਾ ਸੇਵਨ ਕਰਨ ਨਾਲ ਔਰਤਾਂ ਦਾ ਪਾਚਨ ਵੀ ਸਿਹਤਮੰਦ ਰਹਿੰਦਾ ਹੈ। ਇਸ ਦਾ ਸੇਵਨ ਕਰਨ ਨਾਲ ਖਾਣਾ ਵੀ ਆਸਾਨੀ ਨਾਲ ਪਚ ਜਾਂਦਾ ਹੈ। ਡਾਇਜੇਸ਼ਨ ਵੀ ਚੰਗਾ ਰਹਿੰਦਾ ਹੈ। ਗੁੜ ਤੁਹਾਡੇ ਢਿੱਡ 'ਚ ਵਾਧੂ ਮਲ ਨੂੰ ਜਮ੍ਹਾ ਨਹੀਂ ਹੋਣ ਦਿੰਦਾ, ਜਿਸ ਨਾਲ ਤੁਹਾਡੇ ਢਿੱਡ 'ਚ ਕਬਜ਼ ਵੀ ਨਹੀਂ ਬਣਦੀ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਮਲ ਤਿਆਗਨ ਦੌਰਾਨ ਹੋਣ ਵਾਲੀ ਸਮੱਸਿਆ ਵੀ ਦੂਰ ਹੁੰਦੀ ਹੈ। 

PunjabKesari
ਇਮਿਊਨਿਟੀ ਕਰੇ ਮਜ਼ਬੂਤ
ਗੁੜ 'ਚ ਐਂਟੀ-ਆਕਸੀਡੈਂਟ ਅਤੇ ਜਿੰਕ ਬਹੁਤ ਹੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਦੋਵੇਂ ਪੋਸ਼ਕ ਤੱਕ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਗੁੜ ਖੂਨ 'ਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ 'ਚ ਵੀ ਮਦਦਗਾਰ ਹੈ। ਗੁੜ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ 'ਚ ਵੀ ਸਹਾਇਤਾ ਮਿਲਦੀ ਹੈ ਅਤੇ ਗਲੇ ਦੀ ਇਨਫੈਕਸ਼ਨ ਵੀ ਘੱਟ ਹੁੰਦੀ ਹੈ। 

ਹੱਡੀਆਂ ਕਰੇ ਮਜ਼ਬੂਤ
ਰੋਜ਼ਾਨਾ ਗੁੜ ਖਾਣ ਨਾਲ ਔਰਤਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ 'ਚ ਕੈਲਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ ਜੋ ਔਰਤਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦਾ ਹੈ। ਨਿਯਮਿਤ ਤੌਰ 'ਤੇ ਖਾਣਾ ਖਾਣ ਤੋਂ ਬਾਅਦ ਤੁਸੀਂ ਗੁੜ ਦਾ ਇਕ ਟੁਕੜਾ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।

 PunjabKesari


ਨੋਟ-ਗੁੜ ਦਾ ਸੇਵਨ ਤੁਸੀਂ ਸੀਮਿਤ ਮਾਤਰਾ 'ਚ ਹੀ ਕਰੋ। ਸ਼ੂਗਰ ਦੇ ਮਰੀਜ਼ ਅਤੇ ਗਰਭਵਤੀ ਔਰਤਾਂ ਇਸ ਦਾ ਸੇਵਨ ਡਾਕਟਰ ਦੀ ਸਲਾਹ ਲੈ ਕੇ ਹੀ ਕਰੋ।


author

Aarti dhillon

Content Editor

Related News