ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ

Friday, Jul 04, 2025 - 05:01 PM (IST)

ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ

ਨਵੀਂ ਦਿੱਲੀ - ਦੇਸ਼ ਵਿਚ ਮਾਨਸੂਨ ਪੂਰੇ ਜ਼ੋਰਾਂ 'ਤੇ ਹੈ। ਇਸ ਕਾਰਨ ਦੇਸ਼ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦੀ ਮਾਰ ਪੈ ਰਹੀ ਹੈ। ਉੱਤਰੀ ਭਾਰਤ ਅਤੇ ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਤੇਜ਼ ਬਰਸਾਤ ਨੇ ਆਮ ਜੀਵਨ ਪ੍ਰਭਾਵਿਤ ਕੀਤਾ ਹੈ। ਇਸ ਦਾ ਅਸਰ ਸਬਜ਼ੀਆਂ ਦੀਆਂ ਕੀਮਤਾਂ 'ਤੇ ਸਿੱਧਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮਾਨਸੂਨ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਆਮ ਆਦਮੀ ਲਈ ਰਸੋਈ ਦਾ ਬਜਟ ਸੰਭਾਲਣਾ ਔਖਾ ਹੋ ਗਿਆ ਹੈ।

ਇਹ ਵੀ ਪੜ੍ਹੋ :     ਵੱਡੀ ਰਾਹਤ : ਸਰਕਾਰ ਦਾ U-Turn , ਪੁਰਾਣੇ ਵਾਹਨਾਂ ਦੀ ਪਾਲਸੀ 'ਚ ਹੋਵੇਗਾ ਬਦਲਾਅ

ਪੰਜਾਬ ਸਬਜ਼ੀ ਮੰਡੀ ਵਿੱਚ ਹਾਲਾਤ ਕੁਝ ਇਸ ਤਰ੍ਹਾਂ ਦੇ ਹਨ:

ਇਹ ਵੀ ਪੜ੍ਹੋ :     PPF 'ਚ ਨਿਵੇਸ਼ ਬਣ ਸਕਦੈ ਕਰੋੜਾਂ ਦਾ ਫੰਡ, ਬਸ ਕਰਨਾ ਹੋਵੇਗਾ ਇਹ ਕੰਮ

ਸਬਜ਼ੀ       ਪਹਿਲਾਂ ਦਾ ਭਾਅ     ਹੁਣ ਦਾ ਭਾਅ 
              (ਰੁਪਏ/ਕਿਲੋ)        (ਰੁਪਏ/ਕਿਲੋ)

ਪਿਆਜ਼             20                 30
ਅਦਰਕ            60               100
ਮਟਰ               60               120
ਟਮਾਟਰ            20                 50
ਕਰੇਲਾ            30                  80
ਸ਼ਿਮਲਾ ਮਿਰਚ    30                 100
ਨਿੰਬੂ                40                  60
ਗੋਭੀ                40                  80
ਬੈਂਗਣ            40                    60

ਇਹ ਵੀ ਪੜ੍ਹੋ :     ਬਾਬਾ ਰਾਮਦੇਵ ਦੀ ਕੰਪਨੀ 'ਪਤੰਜਲੀ ਆਯੁਰਵੇਦ" ਨੂੰ Dabur ਨਾਲ ਪੰਗਾ ਲੈਣਾ ਪਿਆ ਮਹਿੰਗਾ, ਜਾਣੋ ਪੂਰਾ ਮਾਮਲਾ

ਸਬਜ਼ੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਰੋਜ਼ਾਨਾ ਰਸੋਈ ਦੇ ਖਰਚਿਆਂ ਬੋਝ ਵਧ ਗਿਆ ਹੈ। ਕਈ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ \‘ਚ ਭਾਰੀ ਮੀਂਹ ਕਾਰਨ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਭਾਅ ਚੜ੍ਹ ਰਹੇ ਹਨ।

ਇਹ ਵੀ ਪੜ੍ਹੋ :     ਅਣਜਾਣੇ 'ਚ ਹੋਵੇ ਜਾਂ ਜਾਣਬੁੱਝ ਕੇ, ਸਿਰਫ਼ ਇਕ ਗਲਤੀ ਕਾਰਨ ਹੋ ਸਕਦੀ ਹੈ 7 ਸਾਲ ਤੱਕ ਦੀ ਕੈਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News