ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ ਇਮਲੀ, ਸੇਵਨ ਕਰਨ ’ਤੇ ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

Friday, Sep 13, 2024 - 01:02 PM (IST)

ਜਲੰਧਰ (ਬਿਊਰੋ) - ਖੱਟੀ-ਮਿੱਠੀ ਇਮਲੀ ਦਾ ਸੇਵਨ ਕਰਨਾ ਸਭ ਨੂੰ ਚੰਗਾ ਲੱਗਦਾ ਹੈ। ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਮਲੀ ਦੀ ਵਰਤੋਂ ਚਟਨੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਸੁਆਦ ਦੇ ਨਾਲ ਇਮਲੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ-ਸੀ, ਐਂਟੀ ਆਕਸੀਡੈਂਟ, ਆਇਰਨ, ਫਾਈਬਰ, ਮੈਗਨੀਜ਼, ਕੈਲਸ਼ੀਅਮ ਅਤੇ ਫਾਸਫੋਰਸ ਦੇ ਗੁਣ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਮਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਜੜ੍ਹ ਤੋਂ ਖ਼ਤਮ ਹੁੰਦੀਆਂ ਹਨ। ਇਹ ਸਕਿਨ ਅਤੇ ਬਿਊਟੀ ਪ੍ਰਾਬਲਮਸ ਨੂੰ ਦੂਰ ਕਰਨ 'ਚ ਵੀ ਮਦਦ ਕਰਦੀ ਹੈ। ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਦੇ ਬਾਰੇ ਦੱਸਾਂਗੇ... 
1. ਜੋੜਾਂ 'ਚ ਦਰਦ
ਇਮਲੀ ਦੇ ਬੀਜ ਦੇ ਪਾਊਡਰ ਨੂੰ ਭੁੰਨ ਕੇ ਦਿਨ 'ਚ 2 ਵਾਰ ਪਾਣੀ ਨਾਲ ਲਓ। ਇਸ ਦੀ ਵਰਤੋਂ ਨਾਲ ਜੋੜਾਂ, ਗੋਡਿਆਂ, ਲੁਬ੍ਰਿਕੇਸ਼ਨ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
2. ਬਵਾਸੀਰ
ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਿਨ 'ਚ 2 ਵਾਰ ਰੋਜ਼ਾਨਾ ਇਮਲੀ ਦਾ ਪਾਣੀ ਪੀਓ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਨਾਲ ਬਵਾਸੀਰ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ।
3. ਦਾਦ-ਖਾਰਸ਼
ਇਮਲੀ ਦੇ ਬੀਜਾਂ ਨੂੰ ਪੀਸ ਕੇ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਲਗਾਓ। ਇਸ ਨੂੰ ਰੋਜ਼ਾਨਾ ਲਗਾਉਣ ਨਾਲ ਦਾਦ-ਖਾਰਸ਼ ਦੀ ਸਮੱਸਿਆ ਕੁਝ ਸਮੇਂ 'ਚ ਦੂਰ ਹੋ ਜਾਵੇਗੀ।
4. ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਜਾਂ ਖਾਂਸੀ ਨੂੰ ਦੂਰ ਕਰਨ ਲਈ ਇਸ ਦੇ ਪੱਤਿਆ ਨੂੰ ਪੀਸ ਕੇ ਪੀਓ। ਦਿਨ 'ਚ 2 ਵਾਰ ਇਸ ਦੀ ਵਰਤੋਂ ਨਾਲ ਗਲੇ ਦੀ ਖਰਾਸ਼ ਜਾਂ ਖਾਂਸੀ ਨੂੰ ਮਿੰਟਾਂ 'ਚ ਦੂਰ ਕੀਤਾ ਜਾ ਸਕਦਾ ਹੈ।
5. ਕੈਂਸਰ
ਐਂਟੀ ਆਕਸੀਡੈਂਟ ਅਤੇ ਟਾਰਟਰਿਕ ਐਸਿਡ ਨਾਲ ਭਰਪੂਰ ਇਮਲੀ ਸਰੀਰ 'ਚ ਕੈਂਸਰ ਸੈਲਸ ਨੂੰ ਵਧਣ ਨਹੀਂ ਦਿੰਦੇ, ਜਿਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਨੂੰ ਪਾਣੀ 'ਚ ਰਾਤ ਭਰ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਖਾਓ।
6. ਲੂ ਲੱਗਣ ਤੋਂ ਬਚਾਉਂਦੀ ਹੈ
ਗਰਮੀਆਂ ਦੇ ਮੌਸਮ ਵਿਚ ਅਕਸਰ ਲੂ ਲੱਗ ਜਾਂਦੀ ਹੈ ਲੂ ਤੋਂ ਬਚਣ ਲਈ ਇਮਲੀ ਫ਼ਾਇਦੇਮੰਦ ਹੁੰਦੀ ਹੈ। 1 ਗਲਾਸ ਪਾਣੀ ਵਿਚ 25 ਗ੍ਰਾਮ ਇਮਲੀ ਭਿਓਂ ਕੇ ਇਸ ਦਾ ਪਾਣੀ ਪੀਣ ਨਾਲ ਲੂ ਨਹੀਂ ਲੱਗਦੀ ਹੈ। ਇਸ ਤੋਂ ਇਲਾਵਾ ਇਸ ਦਾ ਗੂਦਾ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ 'ਤੇ ਰਗੜਣ ਨਾਲ ਲੂ ਦਾ ਅਸਰ ਖ਼ਤਮ ਹੋ ਜਾਂਦਾ ਹੈ।
7. ਸ਼ੂਗਰ
1 ਗਲਾਸ ਇਮਲੀ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ 'ਚ ਕਾਰਬੋਹਾਈਡ੍ਰੇਟਸ ਨੂੰ ਇੱਕਠਾ ਨਹੀਂ ਹੋਣ ਦਿੰਦਾ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ ਅਤੇ ਨਵੇਂ ਰੈੱਡ ਬਲੱਡ ਸੈਲਸ ਬਣਦੇ ਹਨ।
8. ਬਿੱਛੂ ਦਾ ਕੱਟਣਾ
ਜੇ ਕਿਸੇ ਨੂੰ ਬਿੱਛੂ ਕੱਟ ਲਵੇ ਤਾਂ ਉਸ ਥਾਂ 'ਤੇ ਇਮਲੀ ਦੇ ਦੋ ਟੁੱਕੜੇ ਕਰਕ ਕੇ ਲਗਾ ਦਿਓ। ਇਸ ਨਾਲ ਬਿੱਛੂ ਦਾ ਜ਼ਹਿਰ ਬੇਅਸਰ ਹੋ ਜਾਵੇਗਾ।
9. ਮੋਟਾਪੇ ਤੋਂ ਮਿਲਦਾ ਹੈ ਛੁਟਕਾਰਾ
ਇਮਲੀ ਖਾ ਕੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ। ਇਮਲੀ ਵਿਚ ਹਾਈਡ੍ਰੋਸਿਟ੍ਰਿਕ ਨਾਂ ਦਾ ਐਸਿਡ ਹੁੰਦਾ ਹੈ, ਜੋ ਤੁਹਾਡੇ ਸਰੀਰ ਵਿਚ ਬਣਨ ਵਾਲੇ ਫੈਟ ਨੂੰ ਹੋਲੀ-ਹੋਲੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਮਲੀ ਓਵਰਈਟਿੰਗ ਤੋਂ ਵੀ ਬਚਾਉਂਦੀ ਹੈ, ਜਿਸ ਨਾਲ ਭਾਰ ਵਧਣ ਦਾ ਖ਼ਤਰਾ ਨਹੀਂ ਰਹਿੰਦਾ ਹੈ।


Aarti dhillon

Content Editor

Related News