ਉਮਰ ਤੋਂ ਪਹਿਲਾਂ ਗੋਡਿਆਂ ''ਚ ਦਰਦ ਹੋਣ ਦੇ ਇਹ ਹੋ ਸਕਦੈ ਹਨ ਕਾਰਨ
Sunday, Jun 10, 2018 - 09:40 AM (IST)
ਜਲੰਧਰ— ਪੁਰਾਣੇ ਜਮਾਨਿਆਂ ਵਿਚ ਗੋਡਿਆਂ ਵਿਚ ਦਰਦ ਹੋਣ ਦੀ ਸਮੱਸਿਆ ਸਿਰਫ ਬੁੱਢੇ ਲੋਕਾਂ ਵਿਚ ਹੀ ਦੇਖਣ ਨੂੰ ਮਿਲਦੀ ਸੀ। ਗੋਡਿਆਂ ਵਿਚ ਹੋਣ ਵਾਲੇ ਦਰਦ ਨੂੰ ਆਮਤੌਰ 'ਤੇ ਬੁਢੇਪੇ ਦਾ ਰੋਗ ਸੱਮਝਿਆ ਜਾਂਦਾ ਸੀ ਪਰ ਅਜਕੱਲ੍ਹ ਇਹ ਸਮੱਸਿਆ ਬੱਚਿਆਂ ਅਤੇ ਨੌਜਵਾਨਾਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ। ਗਲਤ-ਖਾਣ ਪੀਣ, ਸਰੀਰ ਵਿਚ ਯੂਰਿਕ ਐਸਿਡ ਦੇ ਵਧਣ ਨਾਲ ਵੀ ਗੋਡਿਆਂ ਅਤੇ ਜੋੜਾਂ ਵਿਚ ਦਰਦ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਇਸ ਸਮੱਸਿਆ ਦੇ ਹੋਣ 'ਤੇ ਜੋੜਾਂ ਵਿਚ ਸੋਜ ਵੀ ਹੁੰਦੀ ਹੈ ਅਤੇ ਰੋਗੀ ਨੂੰ ਚੱਲਣ-ਫਿਰਨ 'ਚ ਮੁਸ਼ਕਲ ਹੁੰਦੀ ਹੈ। ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਬਿਨ੍ਹਾਂ ਇਸ ਦਾ ਕਾਰਨ ਜਾਣੇ ਹੀ ਦਵਾਈ ਖਾਣ ਲੱਗਦੇ ਹਨ। ਕਿਸੇ ਵੀ ਚੀਜ਼ ਦਾ ਇਲਾਜ ਤੱਦ ਹੀ ਹੁੰਦਾ ਹੈ ਜਦੋਂ ਉਸ ਦੇ ਪਿੱਛੇ ਦਾ ਕਾਰਨ ਲੱਭਿਆ ਜਾਵੇ। ਅੱਜ ਅਸੀਂ ਤੁਹਾਨੂੰ ਉਮਰ ਤੋਂ ਪਹਿਲਾਂ ਸਰੀਰ ਵਿਚ ਹੋਣ ਵਾਲੇ ਦਰਦ ਦਾ ਕਾਰਨ ਦੱਸਾਂਗੇ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
1. ਮੋਟਾਪਾ
ਸਮੇਂ ਤੋਂ ਪਹਿਲਾਂ ਗੋਡਿਆਂ ਵਿਚ ਦਰਦ ਹੋਣ ਦਾ ਇਕ ਕਾਰਨ ਮੋਟਾਪਾ ਵੀ ਹੈ। ਸਰੀਰ ਦਾ ਭਾਰ ਵਧਣ ਦਾ ਸਭ ਤੋਂ ਜ਼ਿਆਦਾ ਅਸਰ ਗੋਡਿਆਂ 'ਤੇ ਹੀ ਪੈਂਦਾ ਹੈ। ਜਦੋਂ ਜ਼ਰੂਰਤ ਤੋਂ ਜ਼ਿਆਜਾ ਭਾਰ ਗੋਡਿਆਂ 'ਤੇ ਪੈਣ ਲੱਗਦਾ ਹੈ ਤਾਂ ਜੋੜਾਂ ਵਿਚ ਦਰਦ ਹੋਣ ਲੱਗਦਾ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਜਰੂਰੀ ਹੈ ਕਿ ਆਪਣੀ ਉਮਰ ਦੇ ਹਿਸਾਬ ਨਾਲ ਭਾਰ ਰੱਖਿਆ ਜਾਵੇ।
2. ਮਾਂਸਪੇਸ਼ੀਆਂ ਵਿਚ ਬਦਲਾਅ
ਕਈ ਵਾਰ ਮਾਂਸਪੇਸ਼ੀਆਂ ਵਿਚ ਬਦਲਾਅ ਹੋਣ ਦੇ ਕਾਰਨ ਵੀ ਉਮਰ ਤੋਂ ਪਹਿਲਾਂ ਹੀ ਜੋੜਾਂ ਵਿਚ ਦਰਦ ਹੋਣ ਦੀ ਸਮੱਸਿਆ ਵਧ ਸਕਦੀ ਹੈ। 20 ਤੋਂ 60 ਸਾਲ ਦੀ ਉਮਰ ਵਿਚਕਾਰ ਮਾਂਸਪੇਸ਼ੀਆਂ ਤਕਰੀਬਨ 40 ਫੀਸਦੀ ਤੱਕ ਸਿਕੁਡ ਜਾਂਦੀਆਂ ਹਨ। ਉਨ੍ਹਾਂ ਵਿਚ ਸ਼ਕਤੀ ਘੱਟ ਹੋਣ ਲੱਗਦੀ ਹੈ। ਜਦੋਂ ਅਸੀਂ ਚਲਦੇ ਹੈ ਜਾਂ ਫਿਰ ਸਰੀਰਕ ਕਰਿਆਵਾਂ ਕਰਦੇ ਹਾਂ ਤਾਂ ਗੋਡਿਆਂ ਦੀਆਂ ਮਾਂਸਪੇਸ਼ੀਆਂ ਸਰੀਰ ਦਾ ਭਾਰ ਚੁੱਕਦੀਆਂ ਹਨ ਪਰ ਉਮਰ ਨਾਲ ਮਾਂਸਪੇਸ਼ੀਆਂ ਵਿਚ ਬਦਲਾਅ ਹੋਣ ਲੱਗਦਾ ਹੈ। ਉਨ੍ਹਾਂ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਇਸ ਦੇ ਕਾਰਨ ਗੋਡਿਆਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਹੀ ਵਜ੍ਹਾ ਹੈ ਕਿ ਸਾਡੇ ਗੋਡਿਆਂ ਵਿਚ ਦਰਦ ਹੋਣ ਲੱਗਦਾ ਹੈ।
3. ਆਸਟੀਯੋਰੋਸਿਸ
ਇਹ ਰੋਗ ਅਜਕੱਲ੍ਹ 20 ਤੋਂ 30 ਸਾਲ ਦੀ ਉਮਰ ਦੇ ਕਰੀਬ 14 ਫ਼ੀਸਦੀ ਲੋਕਾਂ ਵਿਚ ਆਮ ਦੇਖਣ ਨੂੰ ਮਿਲ ਰਹੀ ਹੈ। ਇਸ ਰੋਗ ਵਿਚ ਸਰੀਰ ਦੀਆਂ ਹੱਡੀਆਂ ਦੀ ਰੱਖਿਆ ਕਰਨ ਵਾਲੇ ਕਾਰਟਿਲੇਜ ਟੁੱਟ ਜਾਂਦੇ ਹਨ। ਜਦੋਂ ਹੱਡੀਆਂ ਨੂੰ ਮਜ਼ਬੂਤ ਕਰਨ ਵਾਲੇ ਤੱਤ ਟੁੱਟ ਜਾਂਦੇ ਹਨ ਤਾਂ ਉਨ੍ਹਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।
