ਕੀ ਤੁਸੀਂ ਵੀ ਖਾਂਦੇ ਹੋ ਜ਼ਰੂਰਤ ਤੋਂ ਜ਼ਿਆਦਾ ਫਲ, ਜਾਣੋ ਇਸ ਦੇ ਨੁਕਸਾਨ ਤੇ ਪੂਰੇ ਦਿਨ ''ਚ ਸੇਵਨ ਦੀ ਸਹੀ ਮਾਤਰਾ ਬਾਰੇ
Sunday, Apr 23, 2023 - 12:53 PM (IST)
ਜਲੰਧਰ- ਫਲਾਂ ਨੂੰ ਹਰ ਕੋਈ ਬਹੁਤ ਹੀ ਚਾਅ ਨਾਲ ਖਾਂਦਾ ਹੈ। ਫਲ ਸਰੀਰ ਨੂੰ ਕਈ ਪੌਸ਼ਟਿਕ ਤੱਤ ਦਿੰਦੇ ਹਨ। ਇਸ ਤੋਂ ਇਲਾਵਾ ਕੁਝ ਫਲਾਂ 'ਚ ਸ਼ੂਗਰ ਜ਼ਿਆਦਾ ਮਾਤਰਾ 'ਚ ਹੁੰਦੀ ਹੈ ਪਰ ਕਈ ਫਲ ਅਜਿਹੇ ਹੁੰਦੇ ਹਨ ਜਿਨ੍ਹਾਂ 'ਚ ਫਰੂਟੋਜ਼ ਨਾਂ ਦੀ ਸ਼ੂਗਰ ਭਰਪੂਰ ਮਾਤਰਾ 'ਚ ਹੁੰਦੀ ਹੈ। ਬਦਕਿਸਮਤੀ ਨਾਲ ਇਹ ਫਰੂਟੋਜ਼ ਨਾਮਕ ਸ਼ੂਗਰ ਹਰ ਕਿਸੇ ਲਈ ਜਜ਼ਬ ਕਰਨਾ ਜਾਂ ਪਚਾਉਣਾ ਸੰਭਵ ਨਹੀਂ ਹੁੰਦਾ। ਇਸ ਲਈ ਇਸ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਨ੍ਹਾਂ ਬਾਰੇ ਹੇਠਾਂ ਦੱਸਿਆ ਗਿਆ ਹੈ-
ਆਓ ਤੁਹਾਨੂੰ ਦਸਦੇ ਹਾਂ ਜ਼ਿਆਦਾ ਫਲਾਂ ਦੇ ਸੇਵਨ ਦੇ ਨੁਕਸਾਨ ਬਾਰੇ
ਹਾਈ ਬਲੱਡ ਸ਼ੂਗਰ ਲੈਵਲ
ਭਾਰ ਵਧਣਾ
ਮੋਟਾਪਾ
ਡਾਇਬਿਟੀਜ਼ ਦਾ ਖਤਰਾ
ਪੋਸ਼ਣ ਸੰਬੰਧੀ ਕਮੀਆਂ
ਪਾਚਨ ਸਮੱਸਿਆਵਾਂ
ਗੈਸ ਅਤੇ ਸੋਜ
ਇਹ ਵੀ ਪੜ੍ਹੋ : ਜ਼ਿਆਦਾ ਗਰਮੀ 'ਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜਾਂਦੈ ਵਧ , ਇੰਝ ਰੱਖੋ ਦਿਲ ਦਾ ਖ਼ਿਆਲ
ਇੱਕ ਦਿਨ ਵਿੱਚ ਕਿੰਨੇ ਫਲ ਖਾਣਾ ਸੁਰੱਖਿਅਤ ਹੈ?
ਕਿਹਾ ਜਾਂਦਾ ਹੈ ਕਿ ਇੱਕ ਦਿਨ ਵਿੱਚ ਫਲਾਂ ਦੀ ਸਿਰਫ਼ ਚਾਰ ਤੋਂ ਪੰਜ ਸਰਵਿੰਗ ਹੀ ਲੈਣੀ ਚਾਹੀਦੀ ਹੈ। ਸਿਹਤਮੰਦ ਜਾਂ ਗੈਰ-ਸਿਹਤਮੰਦ ਕਿਸੇ ਵੀ ਮਾਮਲੇ 'ਚ ਸੰਜਮ ਨਾਲ ਚੰਗੀ ਮਾਤਰਾ 'ਚ ਡਾਈਟ ਹੀ ਸਿਹਤਮੰਦ ਅਤੇ ਰੋਗ ਮੁਕਤ ਰਹਿਣ ਦੀ ਕੁੰਜੀ ਹੈ। ਫਲਾਂ ਦੇ ਨਾਲ, ਬਹੁਤ ਸਾਰੀਆਂ ਸਬਜ਼ੀਆਂ, ਸਾਬਤ ਅਨਾਜ, ਫਲ਼ੀਦਾਰ, ਪੌਦੇ-ਪ੍ਰੋਟੀਨ ਅਤੇ ਚਰਬੀ ਵਾਲਾ ਮੀਟ ਖਾਣ ਦੀ ਸਿਫਾਰਸ਼ ਵੀ ਕੀਤੀ ਜਾਂਦੀ ਹੈ।
ਗਰਮੀਆਂ 'ਚ ਮਿਲਣ ਵਾਲੇ ਪੌਸ਼ਟਿਕ ਫਲਾਂ ਦੀ ਲਿਸਟ
ਲੀਚੀ
ਲੀਚੀ 'ਚ ਵਿਟਾਮਿਨ-ਸੀ, ਬੀ, ਮਿਨਰਲਸ, ਪੋਟਾਸ਼ੀਅਮ ਹੁੰਦਾ ਹੈ। ਇਹ ਪਾਣੀ ਦਾ ਵੀ ਚੰਗਾ ਸਰੋਤ ਹੈ ਪਰ ਭਾਰ ਘਟ ਕਰ ਰਹੇ ਅਤੇ ਡਾਇਬਟੀਜ਼ ਦੇ ਰੋਗੀਆਂ ਨੂੰ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਆਲੂ ਬੁਖਾਰਾ
ਆਲੂ ਬੁਖਾਰੇ 'ਚ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਕਾਫੀ ਜ਼ਿਆਦਾ ਹੁੰਦਾ ਹੈ। ਜਿਨ੍ਹਾਂ ਨੂੰ ਗਰਮੀਆਂ 'ਚ ਨੱਕ 'ਚੋਂ ਖੂਨ ਆਉਂਦਾ ਹੈ ਉਨ੍ਹਾਂ ਨੂੰ ਇਹ ਫਲ ਜ਼ਰੂਰ ਖਾਣਾ ਚਾਹੀਦਾ ਹੈ।
ਅੰਬ
ਫਲਾਂ ਦਾ ਰਾਜਾ ਕਿਹਾ ਜਾਣ ਵਾਲਾ ਫਲ ਅੰਬ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ ਪਰ ਇਹ ਬਦਹਜ਼ਮੀ, ਪਾਚਣ ਸ਼ਕਤੀ ਅਤੇ ਕੈਂਸਰ ਦੀ ਬੀਮਾਰੀ ਦੇ ਖਤਰੇ ਨੂੰ ਦੂਰ ਕਰਦਾ ਹੈ। ਜਦੋਂ ਕਿ ਕੱਚੇ ਅੰਬ ਦੀ ਤਸੀਰ ਠੰਡੀ ਹੁੰਦੀ ਹੈ, ਜਿਸ ਦਾ ਇਸਤੇਮਾਲ ਆਮ ਪੰਨਾ ਲਈ ਕੀਤਾ ਜਾਂਦਾ ਹੈ।
ਸੰਤਰਾ
ਗਰਮੀਆਂ 'ਚ ਸੰਤਰਾ ਵੀ ਫਾਇਦੇਮੰਦ ਹੈ, ਜਿਸ ਦੀ ਤਾਸੀਰ ਠੰਡੀ ਹੁੰਦੀ ਹੈ। ਜੋ ਲੋਕ ਆਪਣਾ ਭਾਰ ਘਟ ਕਰਨ ਚਾਹੁੰਦੇ ਹਨ, ਉਨ੍ਹਾਂ ਲਈ ਫਾਈਬਰ ਭਰਪੂਰ ਸੰਤਰਾ ਵਧੀਆ ਫਲ ਹੈ।
ਅਨਾਨਾਸ
ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ, ਜੋ ਪ੍ਰੋਟੀਨ ਅਤੇ ਵਸਾ ਪਚਾਉਣ 'ਚ ਮਦਦ ਕਰਦਾ ਹੈ। ਇਸ ਫਲ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ।
ਕੇਲਾ
ਕੇਲੇ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਸ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਹੱਡੀਆਂ ਅਤੇ ਦੰਦਾਂ ਲਈ ਸਹੀ ਹੈ ਪਰ ਸ਼ੂਗਰ ਅਤੇ ਭਾਰ ਘੱਟ ਕਰ ਰਹੇ ਲੋਕਾਂ ਨੂੰ ਇਸ ਤੋਂ ਦੂਰੀ ਹੀ ਰੱਖਣੀ ਚਾਹੀਦੀ ਹੈ। ਇਨ੍ਹਾਂ ਤੋਂ ਇਲਾਵਾ ਖਰਬੂਜ਼ਾ, ਪਪੀਤਾ, ਆੜੂ ਅਤੇ ਸੇਬ ਵੀ ਗਰਮੀਆਂ 'ਚ ਖਾਏ ਜਾ ਸਕਣ ਵਾਲੇ ਵਧੀਆ ਫਲ ਹਨ।
ਇਹ ਵੀ ਪੜ੍ਹੋ : ਐਸਿਡਿਟੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਰੋਜ਼ ਨਾ ਕਰਨ ਪਪੀਤੇ ਦਾ ਸੇਵਨ, ਵਧ ਸਕਦੈ ਖਤਰਾ
ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।