Health Tips: ਲਟਕਦੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਘਟਾਉਣ ਲਈ ‘ਬਦਾਮ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

Monday, Sep 06, 2021 - 04:45 PM (IST)

ਜਲੰਧਰ (ਬਿਊਰੋ) - ਅੱਜ ਕੱਲ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਗ਼ਲਤ ਖਾਣ-ਪੀਣ ਅਤੇ ਗਲਤ ਲਾਈਫਸਟਾਈਲ ਦੇ ਕਾਰਨ ਹੁੰਦਾ ਹੈ। ਮੋਟਾਪਾ ਹੋਣ ’ਤੇ ਸਾਡਾ ਢਿੱਡ ਲਟਕਣ ਲੱਗ ਪੈਦਾ ਹੈ, ਜੋ ਬਹੁਤ ਬੁਰਾ ਲੱਗਦਾ ਹੈ। ਇਸ ਲਈ ਸਾਨੂੰ ਆਪਣੇ ਖਾਣ-ਪੀਣ ’ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਸਾਡਾ ਢਿੱਡ ਘੱਟ ਹੋ ਸਕੇ। ਲਟਕਦੇ ਹੋਏ ਢਿੱਡ ਨੂੰ ਘੱਟ ਕਰਨ ਦੇ ਨਾਲ-ਨਾਲ ਸਰੀਰ ਨੂੰ ਪੂਰੇ ਪੋਸ਼ਕ ਤੱਤ ਵੀ ਮਿਲ ਜਾਣ। ਇਸੇ ਲਈ ਤੁਸੀਂ ਆਪਣੀ ਖੁਰਾਕ ’ਚ ਡਰਾਈ ਫਰੂਟਸ (ਸੁੱਕੇ ਮੇਵੇ) ਜ਼ਰੂਰ ਸ਼ਾਮਲ ਕਰੋ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਸੁੱਕੇ ਮੇਵੇ ’ਚ ਅਜਿਹੀ ਕੈਲੋਰੀ ਹੈ, ਜੋ ਭਾਰ ਵਧਾਉਣ ਦਾ ਕੰਮ ਕਰਦੀ ਹੈ, ਜੋ ਪੂਰੀ ਤਰ੍ਹਾਂ ਸੱਚ ਨਹੀਂ। ਤੁਸੀਂ ਆਪਣੇ ਆਹਾਰ ਵਿੱਚ ਉਹ ਡਰਾਈ ਫਰੂਟਸ ਸ਼ਾਮਲ ਕਰੋ, ਜੋ ਭਾਰ ਘੱਟ ਕਰਨ ’ਚ ਮਦਦ ਕਰਦੇ ਹਨ....

ਢਿੱਡ ਅਤੇ ਭਾਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਇਹ ਸੁੱਕੇ ਮੇਵੇ

ਪਿਸਤਾ
ਪਿਸਤੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਵਿਟਾਮਿਨ ਤੇ ਖਣਿਜ ਵੀ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਦੇ ਲੇਵਲ ਨੂੰ ਕੰਟਰੋਲ ਕਰਦੇ ਹਨ। ਇਸ ਵਿੱਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਸਰੀਰ ਵਿੱਚ ਮੌਜੂਦ ਫੈਟ ਨੂੰ ਘੱਟ ਕਰਦੇ ਹਨ ਅਤੇ ਮੈਟਾਬੋਲੀਜ਼ਮ ਨੂੰ ਵਧਾਉਂਦੇ ਹਨ, ਜਿਸ ਨਾਲ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ, ਰਿਸ਼ਤੇ ’ਚ ਕਦੇ ਨਹੀਂ ਆਵੇਗੀ ਕੜਵਾਹਟ

PunjabKesari

ਕਿਸ਼ਮਿਸ਼
ਕਿਸ਼ਮਿਸ਼ ਵਿੱਚ ਇਸ ਤਰ੍ਹਾਂ ਦੇ ਰਸਾਇਣ ਪਾਏ ਜਾਂਦੇ ਹਨ, ਜੋ ਭੁੱਖ ਨੂੰ ਰੋਕ ਕੇ ਰੱਖਣ ਦੀ ਸ਼ਮਤਾ ਰੱਖਦੇ ਹਨ। ਇਸ ਲਈ ਕਿਸ਼ਮਿਸ਼ ਖਾਣ ਨਾਲ ਢਿੱਡ ਭਰਿਆ ਹੋਇਆ ਰਹਿੰਦਾ ਹੈ ਅਤੇ ਅਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹਾਂ। ਇਸ ਲਈ ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ ।

ਖਜੂਰ
ਖਜੂਰ ਵਿੱਚ ਕੈਲਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿੱਚ ਫਾਈਬਰ ਵੀ ਕਾਫ਼ੀ ਮਾਤਰਾ ਵਿੱਚ ਮੌਜੂਦ ਹੁੰਦੀ ਹੈ, ਜਿਸ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਸਰੀਰ ਵਿੱਚ ਫੈਟ ਜਮ੍ਹਾ ਨਹੀਂ ਹੁੰਦੀ। ਇਸ ਲਈ ਰੋਜ਼ਾਨਾ ਖਜੂਰ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - ਨੌਕਰੀ ਲਈ ਫੋਨ 'ਤੇ ਇੰਟਰਵਿਊ ਦੇਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ 

PunjabKesari

ਬਦਾਮ
ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਦਾਮ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਬਾਦਾਮ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਮੈਟਾਬਾਲੀਜ਼ਮ ਰੇਟ ਵਧਦਾ ਹੈ ਅਤੇ ਖ਼ਰਾਬ ਕਲੈਸਟ੍ਰੋਲ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਜੇਕਰ ਤੁਸੀਂ ਵੀ ਆਪਣੇ ਲਟਕਦੇ ਹੋਏ ਢਿੱਡ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 4-5 ਬਾਦਾਮ ਜ਼ਰੂਰ ਖਾਓ ।

ਅਖਰੋਟ
ਅਖਰੋਟ ਦਿਮਾਗ ਦੇ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਅਨਸੈਚੁਰੇਟਿਡ ਫੈਟ ਅਤੇ ਫੈਟੀ ਐਸਿਡ ਦੀ ਸਾਡੇ ਸਰੀਰ ਵਿੱਚ ਜ਼ਰੂਰਤ ਹੁੰਦੀ ਹੈ, ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਪਾਚਣ ਕਿਰਿਆ ਨੂੰ ਵਧਾਉਂਦਾ ਹੈ। ਇਸ ਨਾਲ ਸਰੀਰ ਵਿੱਚ ਫੈਟ ਦੀ ਗਤੀਵਿਧੀਆਂ ਤੇ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News