ਪੁਰਾਣੀ ਡਾਇਬਟੀਜ਼ ਨੂੰ ਵੀ ਕੰਟਰੋਲ ਕਰੇਗੀ ''ਹਰੀ ਮਿਰਚ'', ਜਾਣੋ ਹੋਰ ਵੀ ਫਾਇਦੇ

Tuesday, Jul 23, 2019 - 05:17 PM (IST)

ਪੁਰਾਣੀ ਡਾਇਬਟੀਜ਼ ਨੂੰ ਵੀ ਕੰਟਰੋਲ ਕਰੇਗੀ ''ਹਰੀ ਮਿਰਚ'', ਜਾਣੋ ਹੋਰ ਵੀ ਫਾਇਦੇ

ਜਲੰਧਰ— ਹਰੀ ਮਿਰਚ ਲਾਲ ਮਿਰਚ ਨਾਲੋਂ ਵੀ ਵੱਧ ਫਾਇਦੇਮੰਦ ਹੁੰਦੀ ਹੈ। ਹਰੀਆਂ ਮਿਰਚਾਂ ਦਾ ਸੇਵਨ ਭਾਰਤੀ ਰਸੋਈ 'ਚ ਜ਼ਿਆਦਾ ਕੀਤਾ ਜਾਂਦਾ ਹੈ। ਹਰੀਆਂ ਮਿਰਚਾਂ 'ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਹਰੀ ਮਿਰਚਾਂ ਪੁਰਾਣੀ ਡਾਇਬਟੀਜ਼ ਤੋਂ ਲੈ ਕੇ ਭਾਰ ਘੱਟ ਕਰਨ ਤੱਕ ਫਾਇਦੇਮੰਦ ਹੁੰਦੀਆਂ ਹਨ। ਹਰੀਆਂ ਮਿਰਚ 'ਚ ਵਿਟਾਮਿਨ-ਏ, ਬੀ-6, ਸੀ, ਆਇਰਨ, ਕਾਪਰ, ਪੋਟਾਸ਼ੀਅਮ ਅਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੁੰਦੀ ਹੈ। ਇਹ ਹੀ ਨਹੀਂ ਇਸ 'ਚ ਬੀਟਾ ਕੈਰੋਟੀਨ, ਕ੍ਰੀਪਟੋਕਸਾਂਥਿਨ, ਲੁਟੇਨ-ਜਕਸਥਿਨ ਆਦਿ ਸਿਹਤ ਨੂੰ ਲਾਭ ਪਹੁੰਚਾਉਣ ਵਾਲੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਹਰੀਆਂ ਮਿਰਚਾਂ ਖਾਣ ਨਾਲ ਤੋਂ ਇਲਾਵਾ ਇਸ ਦੇ ਪਾਣੀ ਦੇ ਫਾਇਦੇ ਵੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ। 

PunjabKesari
ਡਾਇਬਟੀਜ਼ ਕਰੇ ਘੱਟ 
ਹਰੀਆਂ ਮਿਰਚਾਂ ਪੁਰਾਣੀ ਡਾਇਬਟੀਜ਼ ਨੂੰ ਕੰਟਰੋਲ ਕਰਨ 'ਚ ਲਾਹੇਵੰਦ ਹੁੰਦੀਆਂ ਹਨ। ਜੋ ਲੋਕ ਡਾਇਬਟੀਜ਼ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਹਰੀਆਂ ਮਿਰਚਾਂ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਰਾਤ ਨੂੰ 1 ਗਿਲਾਸ ਪਾਣੀ 'ਚ 2 ਹਰੀਆਂ ਮਿਰਚਾਂ ਕੱਟ ਕੇ ਭਿਓ ਕੇ ਰੱਖ ਦਿਓ। ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਇਸ ਪਾਣੀ ਦਾ ਸੇਵਨ ਕਰੋ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। 

PunjabKesari

ਇਨਫੈਕਸ਼ਨ ਤੋਂ ਕਰੇ ਬਚਾਅ 
ਹਰੀਆਂ ਮਿਰਚਾਂ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇਨਫੈਕਸ਼ਨ ਨੂੰ ਦੂਰ ਰੱਖਦੇ ਹਨ। ਇਸ ਲਈ ਹਰੀਆਂ ਮਿਰਚਾਂ ਨੂੰ ਖਾਣ ਨਾਲ ਤੁਹਾਨੂੰ ਇਨਫੈਕਸ਼ਨ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਨਹੀਂ ਹੋਣਗੀਆਂ। 

PunjabKesari

ਭਾਰ ਘੱਟ ਕਰਨ 'ਚ ਲਾਹੇਵੰਦ 
ਭਾਰ ਨੂੰ ਘੱਟ ਕਰਨ 'ਚ ਵੀ ਹਰੀਆਂ ਮਿਰਚਾਂ ਬੇਹੱਦ ਫਾਇਦੇਮੰਦ ਹੁੰਦੀਆਂ ਹਨ। ਹਰੀਆਂ ਮਿਰਚਾਂ 'ਚ ਕੈਲੋਰੀ ਬਿਲਕੁਲ ਵੀ ਨਹੀਂ ਹੁੰਦੀ। ਇਸ ਦੀ ਵਰਤੋਂ ਦੇ ਨਾਲ ਤੁਸੀਂ ਪੋਸ਼ਟਿਕ ਤੱਤਾਂ ਨੂੰ ਗ੍ਰਹਿਣ ਕਰਦੇ ਹੋ ਪਰ ਸਰੀਰ ਨੂੰ ਕੈਲੋਰੀ ਨਹੀਂ ਮਿਲਦੀ। 
ਇੰਮਿਊਨ ਸਿਸਟਮ ਰੱਖੇ ਮਜ਼ਬੂਤ 
ਇਸ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਰੋਗਾਂ ਨੂੰ ਲੜਨ ਦੀ ਸਮਰਥਾ ਨੂੰ ਵਧਾਉਂਦਾ ਹੈ। ਹਰੀ ਮਿਰਚ ਖਾਣ ਦੇ ਨਾਲ ਬੰਦ ਨੱਕ ਦਾ ਖੁੱਲ੍ਹਣਾ ਵੀ ਇਸੇ ਦਾ ਹੀ ਇਕ ਕਾਰਨ ਹੈ। 

PunjabKesari

ਸਕਿਨ ਨਿਖਾਰੇ 
ਹਰੀਆਂ ਮਿਰਚਾਂ 'ਚ ਬਹੁਤ ਸਾਰੇ ਅਜਿਹੇ ਵਿਟਾਮਿਨਸ ਪਾਏ ਜਾਂਦੇ ਹਨ, ਜੋ ਸਕਿਨ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਹਰੀ ਮਿਰਚ ਖਾਂਦੇ ਹੋ ਤਾਂ ਤੁਹਾਡੀ ਸਕਿਨ 'ਚ ਨਿਖਾਰ ਆਵੇਗਾ। 
ਆਇਰਨ ਦੀ ਕਮੀ ਕਰੇ ਦੂਰ 
ਹਰੀਆਂ ਮਿਰਚਾਂ ਔਰਤਾਂ ਦੇ ਸਰੀਰ 'ਚ ਹੋਣ ਵਾਲੀ ਆਇਰਨ ਦੀ ਕਮੀ ਨੂੰ ਵੀ ਪੂਰੀਆਂ ਕਰਦੀਆਂ ਹਨ। ਅਜਿਹੇ 'ਚ ਔਰਤਾਂ ਨੂੰ ਰੋਜ਼ਾਨਾ ਹਰੀਆਂ ਮਿਰਚਾਂ ਦਾ ਸੇਵਨ ਕਰਨਾ ਚਾਹੀਦਾ ਹੈ।


author

shivani attri

Content Editor

Related News