ਜੇਕਰ ਤੁਸੀਂ ਵੀ ਚਾਹੁੰਦੇ ਹੋ ਰਾਤ ਨੂੰ ਚੰਗੀ ਨੀਂਦ ਸੌਣਾ, ਤਾਂ ਖੁਰਾਕ ’ਚ ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਨਾ ਕਰੋ ਸ਼ਾਮਲ

Sunday, Oct 17, 2021 - 05:25 PM (IST)

ਜੇਕਰ ਤੁਸੀਂ ਵੀ ਚਾਹੁੰਦੇ ਹੋ ਰਾਤ ਨੂੰ ਚੰਗੀ ਨੀਂਦ ਸੌਣਾ, ਤਾਂ ਖੁਰਾਕ ’ਚ ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਨਾ ਕਰੋ ਸ਼ਾਮਲ

ਨਵੀਂ ਦਿੱਲੀ : ਦਿਨ ਭਰ ਦੀ ਥਕਾਨ ਅਤੇ ਕੰਮਕਾਰ ਤੋਂ ਬਾਅਦ ਰਾਤ ਨੂੰ ਸਕੂਨ ਦੀ ਨੀਂਦ ਸੌਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਲੋਕਾਂ ’ਤੇ ਤਣਾਅ ਅਤੇ ਪਰੇਸ਼ਾਨੀਆਂ ਦਾ ਬੋਝ ਵੱਧ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਰਾਤ ਦੇ ਸਮੇਂ ਵੀ ਸਕੂਨ ਦੀ ਨੀਂਦ ਨਹੀਂ ਆਉਂਦੀ। ਕੁਝ ਲੋਕ ਰਾਤ ਤੱਕ ਮੋਬਾਈਲ ’ਤੇ ਲੱਗੇ ਰਹਿੰਦੇ ਹਨ, ਇਸ ਲਈ ਵੀ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਰਾਤ ਨੂੰ ਸਕੂਨ ਦੀ ਨੀਂਦ ਆਉਣਾ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਕਾਫੀ ਜ਼ਰੂਰੀ ਹੈ। ਨੀਂਦ ਦਾ ਸਬੰਧ ਬਿਹਤਰ ਇਕਾਗਰਤਾ ਅਤੇ ਪ੍ਰੋਡਕਟਿਵਿਟੀ ਨਾਲ ਜੁੜਿਆ ਹੋਇਆ ਹੈ। ਨੀਂਦ ਦੀ ਘਾਟ ਨਾਲ ਤਣਾਅ ਵੱਧਦਾ ਹੈ, ਨਾਲ ਹੀ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਜਿਵੇਂ ਦਿਲ ਦੀ ਬਿਮਾਰੀ, ਕਿਡਨੀ ਦੀ ਬਿਮਾਰੀ, ਮੋਟਾਪਾ, ਸ਼ੂਗਰ ਅਤੇ ਤਣਾਅ ਵੱਧ ਸਕਦਾ ਹੈ। ਰਾਤ ਦੀ ਘੱਟ ਨੀਂਦ ਤੁਹਾਡੇ ਰੋਜ਼ਾਨਾ ਆਮ ਕੰਮਕਾਰ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਰਾਤ ਨੂੰ ਸਕੂਨ ਦੀ ਨੀਂਦ ਸੌਣਾ ਕਾਫੀ ਜ਼ਰੂਰੀ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਖੁਰਾਕ ’ਚੋਂ ਕੁਝ ਚੀਜ਼ਾਂ ਨੂੰ ਸਕਿੱਪ ਕਰੋ। ਨੀਂਦ ਨਾ ਆਉਣ ਲਈ ਕਾਫੀ ਹੱਦ ਤੱਕ ਤੁਹਾਡੀ ਖੁਰਾਕ ਹੀ ਜ਼ਿੰਮੇਵਾਰ ਹੈ। ਜੇਕਰ ਤੁਸੀਂ ਸਕੂਨ ਦੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਖੁਰਾਕ ’ਚੋਂ ਇਨ੍ਹਾਂ ਪੰਜ ਚੀਜ਼ਾਂ ਨੂੰ ਤੁਰੰਤ ਬਾਹਰ ਕੱਢੋ।

Why do we keep eating even after being full | The Times of India
ਹੈਵੀ ਖਾਣਾ ਖਾਣ ਤੋਂ ਕਰੋ ਪਰਹੇਜ਼ 
ਰਾਤ ਦੇ ਸਮੇਂ ਹੈਵੀ ਖਾਣਾ ਤੁਹਾਡੀ ਨੀਂਦ ਉਡਾ ਸਕਦਾ ਹੈ। ਹੈਵੀ ਖਾਣੇ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ, ਜਿਸ ਨਾਲ ਤੁਹਾਨੂੰ ਗੈਸ ਅਤੇ ਬਦਹਜ਼ਮੀ ਦੀ ਪਰੇਸ਼ਾਨੀ ਹੋ ਸਕਦੀ ਹੈ। ਚੀਜ਼-ਬਰਗਰ, ਫ੍ਰਾਈਜ਼, ਫੈਟ ਰਿਚ, ਪਨੀਰ ਅਤੇ ਫ੍ਰਾਈਡ ਫੂਡ ਦਾ ਸੇਵਨ ਰਾਤ ਦੇ ਸਮੇਂ ਕਰਨ ਤੋਂ ਪਰਹੇਜ਼ ਕਰੋ।
ਵਾਟਰ ਰਿਚ ਫੂਡ ਵੀ ਤੁਹਾਡੀ ਨੀਂਦ ਖ਼ਰਾਬ ਕਰਦੇ ਹਨ
ਰਾਤ ਦੇ ਸਮੇਂ ਵਾਟਰ ਰਿਚ ਫੂਡ ਦਾ ਸੇਵਨ ਤੁਹਾਡੀ ਨੀਂਦ ਖ਼ਰਾਬ ਕਰ ਸਕਦਾ ਹੈ। ਤੁਹਾਨੂੰ ਵਾਰ-ਵਾਰ ਬਾਥਰੂਮ ਜਾਣ ਲਈ ਨੀਂਦ ਤੋਂ ਜਾਗਣਾ ਪੈਂਦਾ ਹੈ। ਅਜਵੈਣ, ਤਰਬੂਜ਼ ਅਤੇ ਖੀਰੇ ਦਾ ਰਾਤ ਨੂੰ ਵੱਧ ਸੇਵਨ ਨਾ ਕਰੋ।

कैफीन के फायदे और नुकसान - Caffeine Benefits and Side Effects in Hindi
ਕੈਫੀਨ ਤੋਂ ਕਰੋ ਪਰਹੇਜ਼
ਚਾਹ ਅਤੇ ਸੋਢਾ ਆਮ ਤੌਰ ’ਤੇ ਕੈਫੀਨ ਯੁਕਤ ਹੁੰਦੇ ਹਨ, ਇਨ੍ਹਾਂ ਦਾ ਰਾਤ ਨੂੰ ਸੇਵਨ ਨਾ ਕਰੋ। ਕੁਝ ਆਈਸਕ੍ਰੀਮ ਅਤੇ ਡਿਸਰਟ ’ਚ ਏਸਪ੍ਰੇਸੋ, ਕੌਫੀ ਜਾਂ ਚਾਕਲੇਟ ਹੁੰਦਾ ਹੈ ਜੋ ਚੰਗੀ ਨੀਂਦ ਨਾ ਆਉਣ ’ਚ ਸਮੱਸਿਆ ਬਣ ਸਕਦੇ ਹਨ।
ਜ਼ਿਆਦਾ ਮਿੱਠਾ ਵੀ ਤੁਹਾਡੀ ਨੀਂਦ ਉਡਾ ਸਕਦਾ ਹੈ
ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਜ਼ਿਆਦਾ ਮਿੱਠਾ ਖਾਣ ਤੋਂ ਪਰਹੇਜ਼ ਕਰੋ। ਮਿੱਠਾ ਤੁਹਾਡੀ ਨੀਂਦ ਖ਼ਰਾਬ ਕਰ ਸਕਦਾ ਹੈ। ਰਾਤ ਦੇ ਸਮੇਂ ਤੁਹਾਡੀ ਸ਼ੂਗਰ ਵੱਧ ਸਕਦੀ ਹੈ। ਰਾਤ ਦੇ ਸਮੇਂ ਮਿੱਠਾ, ਅਨਾਜ, ਡਿਸਰਟ ਅਤੇ ਕੈਂਡੀ ਦਾ ਸੇਵਨ ਨਾ ਕਰੋ।

Healthy Sleep: What Is It and Are You Getting It? | Sleep Foundation
ਐਸੀਡਿਕ ਖਾਣੇ ਤੋਂ ਕਰੋ ਪਰਹੇਜ਼
ਖੱਟੇ ਫਲ਼ਾਂ ਦਾ ਰਸ, ਕੱਚਾ ਪਿਆਜ਼, ਸਫੈਦ ਸ਼ਰਾਬ ਅਤੇ ਟੋਮੈਟੋ ਸਾਸ ਜਿਹੀਆਂ ਚੀਜ਼ਾਂ ਦਾ ਰਾਤ ਸਮੇਂ ਸੇਵਨ ਤੁਹਾਡੀ ਨੀਂਦ ਉਡਾ ਸਕਦਾ ਹੈ।


author

Aarti dhillon

Content Editor

Related News