ਸਿਹਤ ਲਈ ਬੇਹੱਦ ਗੁਣਕਾਰੀ ਹੈ ''ਗਲੋਅ'', ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਕਰੇ ਦੂਰ

Friday, Jul 26, 2024 - 11:19 AM (IST)

ਸਿਹਤ ਲਈ ਬੇਹੱਦ ਗੁਣਕਾਰੀ ਹੈ ''ਗਲੋਅ'', ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਕਰੇ ਦੂਰ

ਨਵੀਂ ਦਿੱਲੀ (ਬਿਊਰੋ) - ਗਲੋਅ ਇਕ ਆਯੁਰਵੈਦਿਕ ਬੂਟੀ ਹੈ, ਜੋ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਗਲੋਅ 'ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ। ਗਲੋਅ ਨੂੰ ਪਾਉਡਰ, ਜੂਸ ਜਾਂ ਕੈਪਸੂਲ ਕਿਸੇ ਵੀ ਰੂਪ 'ਚ ਲਿਆ ਜਾ ਸਕਦਾ ਹੈ ਪਰ ਇਸ ਨੂੰ ਪਾਉਡਰ 'ਚ ਲੈਣਾ ਜ਼ਿਆਦਾ ਲਾਭਕਾਰੀ ਹੁੰਦਾ ਹੈ। ਗਲੋਅ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਸੌਖੇ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਗਲੋਅ ਦਾ ਸੇਵਨ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ....

ਇਮਿਊਨਿਟੀ 'ਚ ਹੋਵੇਗਾ ਵਾਧਾ - ਜੇਕਰ ਤੁਸੀਂ ਜਲਦੀ ਥੱਕ ਜਾਂਦੇ ਹੋ ਤਾਂ ਗਲੋਅ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦੀ ਹੈ। ਇਹ ਨਾ ਸਿਰਫ਼ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਦੀ ਹੈ ਨਾਲ ਹੀ ਇਹ ਇੱਕ ਐਂਟੀਆਕਸੀਡੈਂਟ ਪਾਵਰਹਾਊਸ ਵੀ ਹੈ। ਇਸ ਤੋਂ ਇਲਾਵਾ ਇਹ ਫ੍ਰੀ ਰੈਡੀਕਲਸ ਨਾਲ ਵੀ ਲੜਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗਲੋਅ ਤੁਹਾਡੇ ਸੈੱਲਸ ਨੂੰ ਰਿਪੇਅਰ ਕਰਕੇ ਬੀਮਾਰੀਆਂ ਤੋਂ ਬਚਾਉਂਦਾ ਹੈ।

ਭਾਰ ਹੁੰਦੇ ਹੈ ਘੱਟ - ਜੇਕਰ ਤੁਸੀਂ ਭਾਰ ਘਟਾਉਣ ਲਈ ਕਈ ਤਰੀਕੇ ਅਪਣਾ ਚੁੱਕੇ ਹੋ ਅਤੇ ਫਿਰ ਵੀ ਤੁਹਾਡਾ ਭਾਰ ਨਹੀਂ ਘੱਟ ਹੋ ਰਿਹਾ ਤਾਂ ਤੁਹਾਨੂੰ ਆਪਣੀ ਖੁਰਾਕ 'ਚ ਗਲੋਅ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ 'ਚ ਐਡੀਪੋਨੇਕਟਿਨ ਅਤੇ ਲੇਪਟਿਨ ਨਾਮਕ ਤੱਤ ਮੌਜੂਦ ਹੁੰਦੇ ਹਨ, ਜੋ ਤੁਹਾਡੇ ਭਾਰ ਨੂੰ ਘੱਟ ਕਰਨ 'ਚ ਸਹਾਇਕ ਹੁੰਦੇ ਹਨ।

ਅੱਖਾਂ ਦੀ ਸਮੱਸਿਆ ਹੋਵੇਗੀ ਦੂਰ - ਜਿਹੜੇ ਲੋਕਾਂ ਨੂੰ ਅੱਖਾਂ ਨਾਲ ਸਬੰਧਤ ਸਮੱਸਿਆ ਹੁੰਦੀ ਹੈ। ਉਹ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਲਈ 10 ਮਿਲੀਲੀਟਰ ਗਲੋਅ ਦੇ ਜੂਸ 'ਚ 1 ਤੋਂ 2 ਗ੍ਰਾਮ ਸ਼ਹਿਦ ਅਤੇ ਲੂਣ ਮਿਲਾ ਲਓ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਕਾਜਲ ਵਾਂਗ ਅੱਖਾਂ 'ਤੇ ਲਗਾਓ। ਇਸ ਨਾਲ ਤੁਹਾਡੀ ਖਾਰਸ਼, ਅੰਨ੍ਹੇਪਣ ਅਤੇ ਕਾਲੇ-ਚਿੱਟੇ ਮੋਤੀਆਬਿੰਦ ਵਰਗੀ ਸਮੱਸਿਆ ਠੀਕ ਹੋ ਜਾਵੇਗੀ।

ਤਣਾਅ ਤੋਂ ਮਿਲੇਗੀ ਰਾਹਤ - ਜੇਕਰ ਤੁਸੀਂ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਗਲੋਅ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ ਕਿਉਂਕਿ ਗਲੋਅ ਵਿਚ ਬਹੁਤ ਸਾਰੇ ਅਜਿਹੇ ਕੁਦਰਤੀ ਗੁਣ ਹਨ, ਜੋ ਤੁਹਾਡੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਇਸ ਕਾਰਨ ਤੁਹਾਡਾ ਦਿਮਾਗ ਵੀ ਸ਼ਾਂਤ ਰਹਿੰਦਾ ਹੈ ਅਤੇ ਤੁਹਾਨੂੰ ਤਣਾਅ ਤੋਂ ਮੁਕਤੀ ਮਿਲਦੀ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਗਲੋਅ ਦਾ ਸੇਵਨ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ।

ਢਿੱਡ ਦੀਆਂ ਬੀਮਾਰੀਆਂ ਕਰੇ ਦੂਰ - ਅਸੰਤੁਲਿਤ ਭੋਜਣ ਖਾਣ ਨਾਲ ਢਿੱਡ 'ਚ ਕਈ ਤਰ੍ਹਾਂ ਦੇ ਰੋਗ ਜਨਮ ਲੈਂਦੇ ਹਨ। ਗਲੋਅ ਢਿੱਡ ਦੇ ਰੋਗਾਂ ਅਤੇ ਢਿੱਡ ਦੇ ਕੀੜਿਆਂ ਨੂੰ ਖ਼ਤਮ ਕਰਦੀ ਹੈ। ਗਲੋਅ ਦੀ ਵਰਤੋਂ ਨਾਲ ਕਬਜ਼ ਅਤੇ ਬਦਹਜ਼ਮੀ ਵੀ ਠੀਕ ਹੋ ਜਾਂਦੀ ਹੈ। 

ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ - ਸ਼ੂਗਰ ਵਰਗੀ ਬੀਮਾਰੀ ਨੂੰ ਠੀਕ ਕਰਨ 'ਚ ਗਲੋਅ ਕਾਫ਼ੀ ਲਾਹੇਵੰਦ ਹੁੰਦੀ ਹੈ। ਇਸ 'ਚ ਸ਼ੂਗਰ ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ। ਗਲੋਅ ਦਾ ਜੂਸ ਰੋਜ਼ਾਨਾ ਪੀਣ ਨਾਲ ਟਾਇਪ-2 ਦੇ ਮਰੀਜ਼ ਠੀਕ ਹੋ ਜਾਂਦੇ ਹਨ।

ਪੀਲੀਏ ਤੋਂ ਦੇਵੇ ਨਿਜ਼ਾਤ - ਪੀਲੀਆ ਹੋਣ 'ਤੇ ਗਲੋਅ ਦੀ ਵਰਤੋਂ ਕਰਨ ਦੇ ਨਾਲ ਕਾਫ਼ੀ ਫ਼ਾਇਦੇ ਮਿਲਦੇ ਹਨ। ਗਲੋਅ 'ਚ ਕਾਲੀ ਮਿਰਚ, ਸ਼ਹਿਦ ਅਤੇ ਤ੍ਰਿਫਲਾ ਦੇ ਪਾਉਡਰ ਨੂੰ ਮਿਲਾ ਕੇ ਪੀਣ ਨਾਲ ਪੀਲੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। 

ਚਿਹਰੇ ਦੇ ਦਾਗ-ਧੱਬੇ ਨੂੰ ਕਰੇ ਠੀਕ - ਜੇਕਰ ਤੁਹਾਡੇ ਚਿਹਰੇ ‘ਤੇ ਦਾਗ-ਧੱਬੇ ਹਨ ਤਾਂ ਗਲੋਅ ਦੇ ਫਲਾਂ ਨੂੰ ਪੀਸ ਲਓ ਅਤੇ ਇਸ ਦਾ ਲੇਪ ਚਿਹਰੇ ‘ਤੇ ਲਾਓ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੋਣ ਕਾਰਨ ਇਹ ਚਮੜੀ ਦੀ ਸਾਰੀ ਇੰਨਫੈਕਸ਼ਨ ਨੂੰ ਦੂਰ ਕਰਦਾ ਹੈ।

ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਦੇਵੇ ਨਿਜਾਤ - ਗਲੋਅ ਸਰੀਰ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਗਲੋਅ ਦਾ ਪਾਣੀ ਪੀਣ ਨਾਲ ਖਾਂਸੀ, ਜ਼ੁਕਾਮ, ਬੁਖਾਰ ਅਤੇ ਹੋਰ ਬੀਮਾਰੀਆਂ ਨਿਜਾਤ ਮਿਲਦਾ ਹੈ।

ਖੂਨ ਨੂੰ ਕਰੇ ਸਾਫ਼ - ਗਲੋਅ ਸਰੀਰ 'ਚੋਂ ਖੂਨ ਨੂੰ ਸਾਫ਼ ਕਰਨ 'ਚ ਕਾਫ਼ੀ ਲਾਹੇਵੰਦ ਹੁੰਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ 'ਚੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢਦੀ ਹੈ। 


ਇਨ੍ਹਾਂ ਹਾਲਾਤ 'ਚ ਨਾ ਕਰੋ ਗਲੋਅ ਦਾ ਸੇਵਨ
1. ਜੇਕਰ ਤੁਸੀਂ ਸ਼ੂਗਰ ਦੀ ਦਵਾਈ ਖਾ ਰਹੇ ਹੋ ਤਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਵਾਈ ਜਾਂ ਫਿਰ ਗਲੋਅ ਦੋਹਾਂ 'ਚੋਂ ਇਕ ਦਾ ਸੇਵਨ ਕਰਨਾ ਚਾਹੀਦਾ ਹੈ। 
2. ਗਰਭਵਤੀ ਜਨਾਨੀ ਅਤੇ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਵਾਲੀ ਜਨਾਨੀ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
3. ਬਲੱਡ ਪ੍ਰੈਸ਼ਰ ਘੱਟ ਹੋਣ 'ਤੇ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। 
4. ਸਰਜਰੀ ਜਾਂ ਆਪ੍ਰਰੇਸ਼ਨ ਹੋਣ 'ਤੇ ਗਲੋਅ ਦੀ ਵਰਤੋ ਬੰਦ ਕਰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ 5 ਸਾਲ ਤੋਂ ਹੇਠਾਂ ਦੇ ਬੱਚਿਆਂ ਨੂੰ ਗਲੋਅ ਦੀ ਵਰਤੋਂ ਨਹੀਂ ਕਰਨੀ ਚਾਹੀਦੀ।


author

sunita

Content Editor

Related News