ਸੌ ਦੁੱਧ ''ਤੇ ਇਕ ਘਿਓ, ਸੌ ਚਾਚਾ ''ਤੇ ਇਕ ਪਿਓ
Saturday, Jun 18, 2016 - 02:15 PM (IST)
ਨਵੀਂ ਦਿੱਲੀ - ਪੰਜਾਬੀਆਂ ਦੀ ਸਿਹਤ ਦਾ ਰਾਜ਼ ਦੇਸੀ ਘਿਓ ਹੈ। ਘਿਓ ''ਵਸਾ'' ਦਾ ਇੱਕ ਵਧੀਆ ਸਰੋਤ ਹੈ ਅਤੇ ਇਸ ਨੂੰ ਖਾਣ ਨਾਲ ਤਾਕਤ ਵੀ ਮਿਲਦੀ ਹੈ। ਘਿਓ ਬੱਚੇ ਦੇ ਸ਼ੁਰੂਆਤੀ ਦੌਰ ''ਚ ਉਸ ਦੇ ਵਾਧੇ ਅਤੇ ਸਿਹਤ ਲਈ ਜਰੂਰੀ ਹੈ। ਸ਼ੁਰੂਆਤੀ ਤੌਰ ''ਤੇ ਬੱਚੇ ਦੀ ਵਧਣ ਦੀ ਦਰ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਬੱਚੇ ਨੂੰ ਵੱਧ ''ਕੈਲੋਰੀ'' ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬੱਚੇ ਦੇ ਸਹੀ ਵਾਧੇ ਲਈ ਤਾਕਤ ਵਾਲੇ ਭੋਜਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਘਿਓ ਹੀ ਇੱਕ ਸੁਰੱਖਿਅਤ ਤੱਤ ਹੈ। ਇੱਕ ਗ੍ਰਾਮ ਘਿਓ ''ਚ 9 ਕੈਲੋਰੀਜ਼ ਹੁੰਦੀਆਂ ਹਨ। ਇਸ ਲਈ ਬੱਚੇ ਦੇ ਭੋਜਨ ''ਚ ਘਿਓ ਸ਼ਾਮਲ ਕਰਨ ਨਾਲ ''ਕੈਲੋਰੀ'' ਦੀ ਮਾਤਰਾ ਵੱਧ ਜਾਂਦੀ ਹੈ ਅਤੇ ਬੱਚਾ ਚੁਸਤ ਰਹਿੰਦਾ ਹੈ।
ਜਾਣਕਾਰੀ ਅਨੁਸਾਰ ਬੱਚੇ ਨੂੰ ਉਹ ਭੋਜਨ ਦੇਣਾ ਚਾਹੀਦਾ ਹੈ ਜੋ ਅਸਾਨੀ ਨਾਲ ਹਜਮ ਹੋ ਜਾਵੇ। ਘਿਓ ਹੀ ਇੱਕ ਇਸ ਤਰ੍ਹਾਂ ਦੀ ਵਸਾ ਵਾਲਾ ਆਹਾਰ ਹੈ ਜੋ ਅਸਾਨੀ ਨਾਲ ਹਜਮ ਹੋ ਜਾਂਦਾ ਹੈ ਅਤੇ ਬੱਚੇ ਦੇ ਪੇਟ ''ਤੇ ਭਾਰ ਨਹੀਂ ਪਾਉਂਦਾ। ਸਿਹਤਮੰਦ ਦਿਮਾਗ ਲਈ ਵਧੀਆ ਵਾਤਾਵਰਣ ਅਤੇ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ। ਦਿਮਾਗ ਦਾ 60% ਹਿੱਸਾ ਵਸਾ ਨਾਲ ਬਣਿਆ ਹੁੰਦਾ ਹੈ। ਬੱਚੇ ਨੂੰ ਘਿਓ ਦੀ ਕਿੰਨੀ ਮਾਤਰਾ ਦਿੱਤੀ ਜਾਵੇ?
1. ਬੱਚੇ ਨੂੰ ਘਿਓ ਬੱਚੇ ਦੀ ਉਮਰ ਅਤੇ ਸਿਹਤ ਦੇ ਮੁਤਾਬਕ ਹੀ ਦੇਣਾ ਚਾਹੀਦਾ ਹੈ।
2. ਜੇਕਰ ਤੁਹਾਡੇ ਬੱਚੇ ਦਾ ਭਾਰ ਲੋੜ ਤੋਂ ਘੱਟ ਹੈ ਤਾਂ ਉਸ ਨੂੰ ਆਮ ਨਾਲੋਂ ਵੱਧ ਘਿਓ ਦੀ ਜ਼ਰੂਰਤ ਹੋਵੇਗੀ ਅਤੇ ਜੇਕਰ ਤੁਹਾਡੇ ਬੱਚੇ ਦਾ ਭਾਰ ਲੋੜ ਤੋਂ ਵੱਧ ਹੈ ਤਾਂ ਉਸਨੂੰ ਘੱਟ ਘਿਓ ਦੀ ਜ਼ਰੂਰਤ ਹੋਵੇਗੀ।
3. ਸੰਪੂਰਨ ਭੋਜਨ ਸ਼ੁਰੂ ਕਰਨ ਤੋਂ ਬਾਅਦ ਰੋਜਾਨਾ ਇੱਕ ਛੋਟੇ ਚਮਚ ਘਿਓ ਤੋਂ ਸ਼ੁਰੂਆਤ ਕਰ ਸਕਦੇ ਹੋ।
4. ਹੋਲੀ-ਹੋਲੀ 1 ਸਾਲ ਦੀ ਉਮਰ ਤੱਕ 3-4 ਚਮਚ ਤੱਕ ਵਧਾ ਸਕਦੇ ਹੋ।
ਦੇਸੀ ਘਿਓ ਲਗਾਉਣ ਨਾਲ '' ਚਿਹਰਾ ਚਮਕਦਾਰ'' ਅਤੇ ''ਬੁੱਲ ਗੁਲਾਬੀ'' ਹੋ ਜਾਂਦੇ ਹਨ।
