ਪਸੀਨੇ ਦੀ ਬਦਬੂ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਚੁਟਕੀਆਂ 'ਚ ਪਾਓ ਨਿਜਾਤ

Tuesday, May 16, 2023 - 06:20 PM (IST)

ਜਲੰਧਰ (ਬਿਊਰੋ)- ਗਰਮੀ ਵਿਚ ਪੱਖੇ ਅਤੇ ਕੂਲਰ ਤੋਂ ਬਾਹਰ ਨਿਕਲੋ ਤਾਂ ਤੁਰੰਤ ਪਸੀਨੇ ਨਾਲ ਭਿੱਜ ਜਾਣਾ ਆਮ ਹੈ। ਧੁੱਪ ਅਤੇ ਧੂੜ-ਮਿੱਟੀ ਕਾਰਨ ਸਰੀਰ 'ਚੋਂ ਬਹੁਤ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ ਪਰ ਕਿਸੇ-ਕਿਸੇ ਦੇ ਸਰੀਰ 'ਚੋਂ ਪਸੀਨੇ ਦੀ ਬਹੁਤ ਤੇਜ਼ ਬਦਬੂ ਆਉਂਦੀ ਹੈ। ਅਜਿਹੇ ਲੋਕਾਂ ਦਾ ਉੱਠਣਾ-ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਲੋਕ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਡੀਓ ਜਾਂ ਪਰਫਿਊਮ ਲਗਾ ਕੇ ਬਾਹਰ ਨਿਕਲਦੇ ਹਨ ਪਰ ਕੁਝ ਸਮੇਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਸਰ ਵੀ ਖਤਮ ਹੋ ਜਾਂਦਾ ਹੈ। ਜ਼ਿਆਦਾਤਰ ਲੋਕਾਂ ਦੇ ਅੰਡਰਆਰਮਸ (ਕੱਛਾਂ) ਤੋਂ ਪਸੀਨੇ ਦੀ ਬਦਬੂ ਆਉਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਪਸੀਨੇ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਇਸ ਨਾਲ ਪਸੀਨੇ ਦੀ ਬਦਬੂ ਤੋਂ ਕਾਫੀ ਰਾਹਤ ਮਿਲੇਗੀ। ਜਾਣੋ ਕਿ ਤੁਹਾਨੂੰ ਕੀ ਕਰਨਾ ਹੈ।

ਨਿੰਬੂ
ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਵੀ ਨਿੰਬੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਨਿੰਬੂ ਨੂੰ ਅੱਧਾ ਕੱਟ ਕੇ ਅੰਡਰਆਰਮਸ 'ਤੇ 10 ਮਿੰਟ ਤੱਕ ਰਗੜੋ ਅਤੇ ਧੋ ਲਓ।

ਇਹ ਵੀ ਪੜ੍ਹੋ : ਗਰਮੀਆਂ ’ਚ ‘ਮਿੱਠੇ ਜ਼ਹਿਰ’ ਤੋਂ ਘੱਟ ਨਹੀਂ ਇਹ ਚੀਜ਼ਾਂ, ਸਿਹਤਮੰਦ ਰਹਿਣ ਲਈ ਅੱਜ ਹੀ ਡਾਈਟ ’ਚੋਂ ਕੱਢੋ ਬਾਹਰ

ਐਲੋਵੇਰਾ 
ਤੁਸੀਂ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਲਓ ਅਤੇ ਰਾਤ ਨੂੰ ਇਸ ਨੂੰ ਆਪਣੇ ਅੰਡਰਆਰਮਸ 'ਤੇ ਲਗਾਓ ਅਤੇ ਅਗਲੀ ਸਵੇਰ ਇਸ ਨੂੰ ਪਾਣੀ ਨਾਲ ਧੋ ਲਓ, ਇਸ ਨਾਲ ਤੁਹਾਨੂੰ ਬਦਬੂ ਤੋਂ ਰਾਹਤ ਮਿਲੇਗੀ।

ਗੁਲਾਬ ਜਲ
ਅੰਡਰਆਰਮਸ ਅਤੇ ਪਸੀਨੇ ਵਾਲੇ ਸਥਾਨਾਂ 'ਤੇ ਗੁਲਾਬ ਜਲ ਦਾ ਛਿੜਕਾਅ ਕਰੋ ਜਾਂ ਰੂੰ ਦੀ ਮਦਦ ਨਾਲ ਅੰਡਰਆਰਮਸ ਨੂੰ ਸਾਫ਼ ਕਰੋ। ਜੇਕਰ ਤੁਸੀਂ ਨਹਾਉਣ ਵਾਲੇ ਪਾਣੀ 'ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਇਸ਼ਨਾਨ ਕਰਦੇ ਹੋ ਤਾਂ ਇਸ ਨਾਲ ਪਸੀਨੇ ਦੀ ਬਦਬੂ ਤੋਂ ਵੀ ਰਾਹਤ ਮਿਲਦੀ ਹੈ।

ਬੇਕਿੰਗ ਸੋਡਾ
ਤੁਸੀਂ ਨਿੰਬੂ ਦੇ ਰਸ 'ਚ ਇਕ ਚੱਮਚ ਬੇਕਿੰਗ ਸੋਡਾ ਮਿਲਾਓ ਅਤੇ ਇਸ ਨੂੰ 15 ਮਿੰਟ ਤੱਕ ਅੰਡਰਆਰਮਸ 'ਤੇ ਰੱਖੋ। ਇਸ ਤੋਂ ਬਾਅਦ ਚੰਗੀ ਤਰ੍ਹਾਂ ਇਸ਼ਨਾਨ ਕਰੋ। ਪਸੀਨੇ ਦੀ ਬਦਬੂ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਚਾਹ, ਸਨੈਕਸ, ਪਾਸਤਾ...ਮਜ਼ਾ ਜਾਂ ਸਜ਼ਾ? Depression ਦਾ ਸ਼ਿਕਾਰ ਬਣਾ ਰਹੇ ਹਨ ਤੁਹਾਨੂੰ ਇਹ 5 ਫੂਡਸ

ਫਿਟਕਰੀ 
ਫਿਟਕਰੀ ਵਿਚ ਐਂਟੀਸੈਪਟਿਕ ਗੁਣ ਹੁੰਦੇ ਹਨ। ਨਹਾਉਣ ਤੋਂ ਪਹਿਲਾਂ ਫਿਟਕਰੀ ਨੂੰ ਅੰਡਰਆਰਮਸ 'ਤੇ ਤਿੰਨ ਤੋਂ ਚਾਰ ਮਿੰਟ ਤੱਕ ਰਗੜੋ ਅਤੇ ਚੰਗੀ ਤਰ੍ਹਾਂ ਧੋ ਲਓ। ਅਜਿਹਾ ਕਰਨ ਨਾਲ ਅੰਡਰਆਰਮਸ ਤੋਂ ਬਦਬੂ ਨਹੀਂ ਆਵੇਗੀ। ਫਿਟਕਰੀ ਕਈ ਬੈਕਟੀਰੀਆ ਨੂੰ ਖਤਮ ਕਰਨ ਦਾ ਵੀ ਕੰਮ ਕਰਦੀ ਹੈ।

ਨੋਟ– ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾ ਮਾਹਰਾਂ ਦੀ ਸਲਾਹ ਲਓ।


Tarsem Singh

Content Editor

Related News