ਗਲਤ ਖਾਣ-ਪੀਣ ਦੀ ਆਦਤ ਤੇ ਖਰਾਬ ਜੀਵਨਸ਼ੈਲੀ ਕਾਰਨ ਜ਼ਿਆਦਾ ਮੋਟੇ ਹੋ ਰਹੇ ਹਨ ਨੌਜਵਾਨ
Monday, Sep 05, 2016 - 08:05 AM (IST)

ਨਵੀਂ ਦਿੱਲੀ— ਸ਼ਰਾਬ, ਜੰਕ ਫੂਡ ਅਤੇ ਬੇਪ੍ਰਵਾਹ ਸ਼ਹਿਰੀ ਜੀਵਨਸ਼ੈਲੀ ਕਾਰਨ ਦਿੱਲੀ ਤੇ ਨੇੜਲੇ ਇਲਾਕਿਆਂ ਦੇ ਨੌਜਵਾਨ ਮੋਟਾਪੇ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਬਹੁਤ ਸਾਰੇ ਲੋਕ ਇਹ ਵੀ ਮਹਿਸੂਸ ਨਹੀਂ ਕਰਦੇ ਕਿ ਇਹ ਇਕ ਬੀਮਾਰੀ ਹੈ ਅਤੇ ਇਸ ਨਾਲ ਸਿਹਤ ਨੂੰ ਖਤਰਾ ਹੈ। ਦਿੱਲੀ ਤੇ ਨੇੜਲੇ ਖੇਤਰਾਂ ਦੇ 1000 ਤੋਂ ਜ਼ਿਆਦਾ ਲੋਕਾਂ ''ਤੇ ਕੀਤੀ ਗਈ ਇਕ ਖੋਜ ਤੋਂ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਪਿਛਲੇ ਤਕਰੀਬਨ ਇਕ ਮਹੀਨੇ ''ਚ ਕੀਤੇ ਗਏ ਖੋਜ ''ਚ 20 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਨੂੰ ਇਸ ''ਚ ਸ਼ਾਮਿਲ ਕੀਤਾ ਗਿਆ। ਮੈਕਸ ਇੰਸਟੀਚਿਊਟ ਆਫ ਮਿਨੀਮਲ ਐਕਸੇਸ, ਮੈਟਾਬੋਲਿਕ ਐੈਂਡ ਬੈਰੀਆਟ੍ਰਿਕ ਸਰਜਰੀ ਦੇ ਪ੍ਰਧਾਨ ਡਾ. ਪ੍ਰਦੀਪ ਚੌਬੇ ਨੇ ਦੱਸਿਆ, ''''ਇਸ ਸਰਵੇਖਣ ''ਚ ਹਿੱਸਾ ਲੈਣ ਵਾਲੇ 80 ਫੀਸਦੀ ਤੋਂ ਜ਼ਿਆਦਾ ਲੋਕਾਂ (ਮਰਦ ਤੇ ਔਰਤਾਂ ਦੋਵੇਂ) ਨੇ ਦੱਸਿਆ ਕਿ ਉਨ੍ਹਾਂ ਦਾ ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) 25 ਕਿਲੋਗ੍ਰਾਮ ਪ੍ਰਤੀ ਵਰਗ ਮੀਟਰ ਦਾ ਸੀ ਪਰ ਉਥੇ ਕਰੀਬ 21 ਫੀਸਦੀ ਲੋਕਾਂ ਨੇ ਖੁਦ ਨੂੰ ਮੋਟਾ ਜਾਂ ਜ਼ਿਆਦਾ ਵਜ਼ਨ ਦਾ ਮੰਨਿਆ।''''