ਪੈਰਾਂ ਦੀ ਬਦਬੂ ਦੂਰ ਕਰਨ ਲਈ ਘਰੇਲੂ ਉਪਾਅ

12/05/2015 3:17:20 PM

ਜ਼ਿਆਦਾ ਸਮੇਂ ਤਕ ਬੂਟ ਪਾ ਕੇ ਰੱਖਣ ਨਾਲ ਪੈਰਾਂ ਵਿਚ ਪਸੀਨਾ ਆਉਂਦਾ ਹੈ ਅਤੇ ਇਸ ਕਾਰਨ ਬਦਬੂ ਵੀ ਆਉਣ ਲੱਗ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁੱਝ ਉਪਾਅ ਹਨ:
1.  ਬੂਟ ਅਤੇ ਜ਼ੁਰਾਬਾਂ ਸਾਫ਼ ਕਰਕੇ ਰੱਖੋ। ਹਰ ਰੋਜ਼ ਸਾਫ਼ ਜ਼ੁਰਾਬਾਂ ਪਾਓ। ਚਮੜੇ ਦੇ ਬੂਟਾਂ ਨੂੰ ਥੋੜੀ ਦੇਰ ਧੁੱਪ ਵਿਚ ਜ਼ਰੂਰ ਰੱਖੋ।
2.  ਨਹਾਉਣ ਤੋਂ ਬਾਅਦ ਅੱਧੇ ਘੰਟੇ ਤਕ ਕੋਸੇ ਪਾਣੀ ਵਿਚ ਨਮਕ ਪਾ ਕੇ ਪੈਰਾਂ ਨੂੰ ਡੋਬ ਕੇ ਰੱਖੋ। ਬਾਅਦ ਵਿਚ ਪੈਰਾਂ ਨੂੰ ਤੋਲੀਏ ਨਾਲ ਸਾਫ਼ ਕਰ ਲਓ। ਇਸ ਤਰ੍ਹਾਂ ਪੈਰਾਂ ਨੂੰ ਪਸੀਨਾ ਨਹੀਂ ਆਉਂਦਾ ਅਤੇ ਬਦਬੂ ਵੀ ਨਹੀਂ ਆਵੇਗੀ।
3.  ਇਕ ਟੱਬ ਪਾਣੀ ਵਿਚ ਗਰਮ ਪਾਣੀ ਲਓ ਅਤੇ ਚਾਹ ਪੱਤੀ ਪਾ ਕੇ ਅੱਧੇ ਘੰਟੇ ਤਕ ਪੈਰਾਂ ਨੂੰ ਇਸ ਵਿਚ ਡੋਬ ਕੇ ਰੱਖੋ।
4.  ਮੂਲੀ, ਅਦਰਕ ਅਤੇ ਨਿੰਬੂ ਨੂੰ ਮਿਲਾ ਕੇ ਪੈਰਾਂ ''ਤੇ ਰਗੜੋ। ਇਸ ਤਰ੍ਹਾਂ ਹਫ਼ਤੇ ਵਿਚ ਦੋ ਵਾਰ ਕਰਨ ਨਾਲ ਆਰਾਮ ਅਤੇ ਬਦਬੂ ਤੋਂ ਛੁਟਕਾਰਾ ਮਿਲੇਗਾ।
5.  ਪੈਰਾਂ ਵਿਚੋਂ ਬਦਬੂ ਆਉਣ ਸਮੇਂ ਜਲਦੀ ਹੀ ਟੈਲਕÎਮ ਪਾਊਡਰ ਲਗਾਓ।
6.  ਪਾਲਕ, ਫਲੀਆਂ ਅਤੇ ਮਸ਼ਰੂਮ ਵਿਚ ਜ਼ਿੰਕ ਮੌਜੂਦ ਹੈ। ਇਸ ਨੂੰ ਖਾਣ ਨਾਲ ਵੀ ਪਸੀਨਾ ਘੱਟ ਆਵੇਗਾ।
7.  ਪੈਰਾਂ ਨੂੰ ਰੋਜ਼ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਹਮੇਸ਼ਾ ਪੈਰਾਂ ਨੂੰ ਸੁਕਾ ਕੇ ਹੀ ਜ਼ੁਰਾਬਾਂ ਪਾਉਣੀਆਂ ਚਾਹੀਦੀਆਂ ਹਨ।ਪੈਰਾਂ ਦੀ ਬਦਬੂ ਦੂਰ ਕਰਨ ਲਈ ਘਰੇਲੂ ਉਪਾਅ
ਜ਼ਿਆਦਾ ਸਮੇਂ ਤਕ ਬੂਟ ਪਾ ਕੇ ਰੱਖਣ ਨਾਲ ਪੈਰਾਂ ਵਿਚ ਪਸੀਨਾ ਆਉਂਦਾ ਹੈ ਅਤੇ ਇਸ ਕਾਰਨ ਬਦਬੂ ਵੀ ਆਉਣ ਲੱਗ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁੱਝ ਉਪਾਅ ਹਨ:
1.  ਬੂਟ ਅਤੇ ਜ਼ੁਰਾਬਾਂ ਸਾਫ਼ ਕਰਕੇ ਰੱਖੋ। ਹਰ ਰੋਜ਼ ਸਾਫ਼ ਜ਼ੁਰਾਬਾਂ ਪਾਓ। ਚਮੜੇ ਦੇ ਬੂਟਾਂ ਨੂੰ ਥੋੜੀ ਦੇਰ ਧੁੱਪ ਵਿਚ ਜ਼ਰੂਰ ਰੱਖੋ।
2.  ਨਹਾਉਣ ਤੋਂ ਬਾਅਦ ਅੱਧੇ ਘੰਟੇ ਤਕ ਕੋਸੇ ਪਾਣੀ ਵਿਚ ਨਮਕ ਪਾ ਕੇ ਪੈਰਾਂ ਨੂੰ ਡੋਬ ਕੇ ਰੱਖੋ। ਬਾਅਦ ਵਿਚ ਪੈਰਾਂ ਨੂੰ ਤੋਲੀਏ ਨਾਲ ਸਾਫ਼ ਕਰ ਲਓ। ਇਸ ਤਰ੍ਹਾਂ ਪੈਰਾਂ ਨੂੰ ਪਸੀਨਾ ਨਹੀਂ ਆਉਂਦਾ ਅਤੇ ਬਦਬੂ ਵੀ ਨਹੀਂ ਆਵੇਗੀ।
3.  ਇਕ ਟੱਬ ਪਾਣੀ ਵਿਚ ਗਰਮ ਪਾਣੀ ਲਓ ਅਤੇ ਚਾਹ ਪੱਤੀ ਪਾ ਕੇ ਅੱਧੇ ਘੰਟੇ ਤਕ ਪੈਰਾਂ ਨੂੰ ਇਸ ਵਿਚ ਡੋਬ ਕੇ ਰੱਖੋ।
4.  ਮੂਲੀ, ਅਦਰਕ ਅਤੇ ਨਿੰਬੂ ਨੂੰ ਮਿਲਾ ਕੇ ਪੈਰਾਂ ''ਤੇ ਰਗੜੋ। ਇਸ ਤਰ੍ਹਾਂ ਹਫ਼ਤੇ ਵਿਚ ਦੋ ਵਾਰ ਕਰਨ ਨਾਲ ਆਰਾਮ ਅਤੇ ਬਦਬੂ ਤੋਂ ਛੁਟਕਾਰਾ ਮਿਲੇਗਾ।
5.  ਪੈਰਾਂ ਵਿਚੋਂ ਬਦਬੂ ਆਉਣ ਸਮੇਂ ਜਲਦੀ ਹੀ ਟੈਲਕਮ ਪਾਊਡਰ ਲਗਾਓ।
6.  ਪਾਲਕ, ਫਲੀਆਂ ਅਤੇ ਮਸ਼ਰੂਮ ਵਿਚ ਜ਼ਿੰਕ ਮੌਜੂਦ ਹੈ। ਇਸ ਨੂੰ ਖਾਣ ਨਾਲ ਵੀ ਪਸੀਨਾ ਘੱਟ ਆਵੇਗਾ।
7.  ਪੈਰਾਂ ਨੂੰ ਰੋਜ਼ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਹਮੇਸ਼ਾ ਪੈਰਾਂ ਨੂੰ ਸੁਕਾ ਕੇ ਹੀ ਜ਼ੁਰਾਬਾਂ ਪਾਉਣੀਆਂ ਚਾਹੀਦੀਆਂ ਹਨ।

Related News