ਬਾਰਿਸ਼ ਦੇ ਮੌਸਮ ਨੇ ਵਿਗਾੜਿਆ ਰਸੋਈ ਦਾ ਬਜਟ, ਗ਼ਰੀਬ ਦੀ ਥਾਲੀ ''ਚੋਂ ਹਰੀਆਂ ਸਬਜ਼ੀਆਂ ਹੋਈਆਂ ਗ਼ਾਇਬ !
Friday, Jul 05, 2024 - 04:05 AM (IST)
ਲੁਧਿਆਣਾ (ਰਾਮ)- ਬਾਰਿਸ਼ ਦਾ ਮੌਸਮ ਆਉਂਦੇ ਹੀ ਸਬਜ਼ੀ ਮੰਡੀ ’ਚ ਸਬਜ਼ੀਆਂ ਦੇ ਰੇਟ ਆਸਮਾਨ ਛੂਹਣ ਲੱਗੇ ਹਨ। ਮਈ ਤੋਂ ਲੈ ਕੇ 15 ਜੂਨ ਤੱਕ ਸਬਜ਼ੀਆਂ ਦੇ ਰੇਟ ਜ਼ਿਆਦਾ ਸਨ ਪਰ ਇਨ੍ਹਾਂ ’ਚ 15 ਜੂਨ ਤੋਂ ਬਾਅਦ ਹੋਰ ਇਜ਼ਾਫਾ ਹੋ ਗਿਆ। ਕੁਝ ਸਬਜ਼ੀਆਂ ਦੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ ਵਧ ਗਏ ਹਨ। ਇਸ ਕਾਰਨ ਆਮ ਆਦਮੀ ਦੀ ਥਾਲੀ ’ਚੋਂ ਹਰੀਆਂ ਸਬਜ਼ੀਆਂ ਗਾਇਬ ਹੋਣ ਲੱਗੀਆਂ ਹਨ। ਟਮਾਟਰ ਦੇ ਰੇਟ 70 ਰੁਪਏ ਕਿਲੋ ਤੱਕ ਪੁੱਜ ਗਏ ਹਨ। ਆਮ ਤੌਰ ’ਤੇ ਵਰਤੇ ਜਾਣ ਵਾਲੇ ਆਲੂ-ਪਿਆਜ਼ ਵੀ 50 ਰੁਪਏ ਕਿੱਲੋ ਤੋਂ ਵੱਧ ਰੇਟ ’ਤੇ ਮਿਲ ਰਹੇ ਹਨ।
ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਹਰ ਸਾਲ ਗਰਮੀ ਦੇ ਅੰਤ ਅਤੇ ਬਾਰਿਸ਼ ਦੇ ਸ਼ੁਰੂ ’ਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਹਨ ਪਰ ਇਸ ਵਾਰ ਰੇਟ ਕਾਫੀ ਜ਼ਿਆਦਾ ਵਧ ਗਏ ਹਨ। ਔਰਤਾਂ ਦਾ ਕਹਿਣਾ ਹੈ ਕਿ ਰਸੋਈ ਦਾ ਪੂਰਾ ਬਜਟ ਵਿਗੜ ਗਿਆ ਹੈ, ਜਿਥੇ ਇਕ ਮਹੀਨਾ ਪਹਿਲਾਂ 7 ਦਿਨ ਵਿਚ ਔਸਤ ਸਬਜ਼ੀ 500 ਰੁਪਏ ਦੇ ਆਸ-ਪਾਸ ’ਚ ਲੈ ਕੇ ਜਾਂਦੇ ਸੀ, ਹੁਣ ਇਹ ਬਜਟ 1000 ਰੁਪਏ ਤੱਕ ਹੋ ਗਿਆ ਹੈ।
ਇਹ ਵੀ ਪੜ੍ਹੋ- ਨਿਵੇਕਲੀ ਪਹਿਲ : ਹੁਣ ਸਰਕਾਰੀ ਸਕੂਲ ਖ਼ਰੀਦਣਗੇ ਜੇਲ੍ਹਾਂ 'ਚ ਬੰਦ ਕੈਦੀਆਂ ਵੱਲੋਂ ਬਣਾਇਆ ਗਿਆ ਫਰਨੀਚਰ
ਮਹਿੰਗੇ ਰੇਟਾਂ ਦੇ ਬਾਵਜੂਦ ਜ਼ਿਆਦਾ ਸਬਜ਼ੀ ਨਹੀਂ ਮਿਲ ਰਹੀ
ਵਿਕ੍ਰੇਤਾ ਦਾ ਕਹਿਣਾ ਹੈ ਕਿ ਰੇਟ ਜ਼ਿਆਦਾ ਹਨ। ਇਸ ਦੇ ਬਾਵਜੂਦ ਜ਼ਿਆਦਾ ਸਬਜ਼ੀ ਨਹੀਂ ਮਿਲ ਰਹੀ। ਆਮ ਸਬਜ਼ੀਆਂ ਵੀ ਇਸ ਵਾਰ ਮਹਿੰਗੀਆਂ ਹਨ। ਗਰਮੀ ਕਾਰਨ ਆਵਕ ਘੱਟ ਹੋ ਰਹੀ ਹੈ। ਜਦੋਂ ਤੱਕ ਨਵੀਂਆਂ ਸਬਜ਼ੀਆਂ ਨਹੀਂ ਆਉਣਗੀਆਂ, ਰੇਟ ਘੱਟ ਨਹੀਂ ਹੋਣਗੇ। ਲੋਕਲ ਸਬਜ਼ੀ ਵੀ ਬਿਲਕੁਲ ਨਾ-ਮਾਤਰ ਆ ਰਹੀ ਹੈ। ਮੰਗ ਅਤੇ ਸਪਲਾਈ ’ਚ ਫਰਕ ਹੋਣ ਕਾਰਨ ਰੇਟ ਵਧੇ ਹੋਏ ਹਨ।
ਅਜੇ ਰਾਹਤ ਦੇ ਆਸਾਰ ਨਹੀਂ
ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਹਰ ਸਾਲ ਸਬਜ਼ੀ ਦੇ ਰੇਟਾਂ ’ਚ ਇਹ ਇਜ਼ਾਫਾ ਹੁੰਦਾ ਹੈ। ਰੇਟਾਂ ਦੀ 15 ਜੂਨ ਤੋਂ 15 ਅਗਸਤ ਤੱਕ ਇਹੀ ਸਥਿਤੀ ਬਣੀ ਰਹੇਗੀ। ਕਦੇ ਬਾਰਿਸ਼ ਆਉਂਦੀ ਹੈ ਤਾਂ ਕਦੇ ਧੁੱਪ ਨਿਕਲਦੀ ਹੈ। ਇਸ ਨਾਲ ਸਬਜ਼ੀ ਦੇ ਬੂਟੇ ਦੇ ਫਲ ਝੜ ਜਾਂਦੇ ਹਨ, ਜਿਥੇ ਇਕ ਬਿੱਘੇ ’ਚੋਂ 10 ਟੋਕਰੀਆਂ ਸਬਜ਼ੀ ਪੈਦਾ ਹੁੰਦੀ ਹੈ, ਹੁਣ ਦੋ ਟੋਕਰੀਆਂ ਸਬਜ਼ੀ ਹੀ ਪੈਦਾ ਹੋ ਰਹੀ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਉਦਯੋਗਪਤੀਆਂ ਨਾਲ ਕੀਤਾ ਲੰਚ, ਜਲੰਧਰ ਦੇ ਵਿਕਾਸ ਬਾਰੇ ਵੀ ਕਹੀ ਵੱਡੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e