ਖਾਣੇ ਦੇ ਤਰੀਕੇ ਨਾਲ ਜੁੜਿਆ ਹੈ ਡਾਇਬਟੀਜ਼ ਦਾ ਖਤਰਾ

06/12/2019 8:11:26 AM

ਨਵੀਂ ਦਿੱਲੀ– ਤੁਸੀਂ ਸੋਚਦੇ ਹੋ ਕਿ ਤੁਸੀਂ ਚੀਨੀ ਦੀ ਮਾਤਰਾ ਦਾ ਸੇਵਨ ਘੱਟ ਕਰਦੇ ਹੋ, ਇਸ ਲਈ ਡਾਇਬਟੀਜ਼ ਦਾ ਖਤਰਾ ਘੱਟ ਹੈ ਤਾਂ ਤੁਸੀਂ ਗਲਤ ਹੋ। ਜੀ ਹਾਂ ਤੁਹਾਡੀ ਲਾਈਫਸਟਾਈਲ ਕਿਹੋ ਜਿਹੀ ਹੈ, ਤੁਸੀਂ ਕੀ ਖਾਂਦੇ ਹੋ ਅਤੇ ਕਿਵੇਂ ਖਾਂਦੇ ਹੋ, ਇਹ ਅਹਿਮ ਫੈਕਟਰ ਹੈ, ਜੋ ਇਸ ਗੱਲ ਨੂੰ ਤੈਅ ਕਰਦੇ ਹਨ ਕਿ ਤੁਹਾਨੂੰ ਟਾਈਪ-2 ਡਾਇਬਟੀਜ਼ ਹੋਣ ਦਾ ਖਤਰਾ ਕਿੰਨਾ ਹੈ। ਉਥੇ ਹੀ ਤੁਹਾਨੂੰ ਡਾਇਬਟੀਜ਼ ਡਾਇਗਨੋਜ਼ ਹੋ ਚੁੱਕਾ ਹੈ ਤਾਂ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਹਜ਼ਾਰਾਂ ਲੋਕਾਂ ਦੀ ਡਾਈਟ ’ਤੇ ਲੰਮੇ ਸਮੇਂ ਤੱਕ ਰੱਖੀ ਗਈ ਨਜ਼ਰ ਅਮਰੀਕਾ ਦੇ ਮੈਰੀਲੈਂਡ ਸਥਿਤ ਬਾਲਟੀਮੋਰ ’ਚ ਹੋਈ ਨਿਊਟ੍ਰੀਸ਼ਨ 2019 ਦੀ ਮੀਟਿੰਗ ’ਚ ਇਕ ਸਟੱਡੀ ਦੇ ਨਤੀਜੇ ਸਾਹਮਣੇ ਰੱਖੇ ਗਏ ਹਨ ਜੋ ਇਹ ਦੱਸਦੇ ਹਨ ਕਿ ਕੋਈ ਵਿਅਕਤੀ ਖਾਣੇ ’ਚ ਕੀ ਖਾਂਦਾ ਹੈ ਅਤੇ ਕਿਸ ਤਰ੍ਹਾਂ ਉਸ ਖਾਣੇ ਦਾ ਸੇਵਨ ਕਰਦਾ ਹੈ, ਇਸ ਦਾ ਵੀ ਅਸਰ ਟਾਈਪ-2 ਡਾਇਬਟੀਜ਼ ਹੋਣ ਦੇ ਖਤਰੇ ’ਤੇ ਪੈਂਦਾ ਹੈ। ਇਸ ਸਟੱਡੀ ’ਚ ਅਮਰੀਕਾ ਦੇ 2 ਹਜ਼ਾਰ 717 ਨੌਜਵਾਨ ਸ਼ਾਮਲ ਕੀਤੇ ਗਏ ਸਨ।

ਫਲ-ਸਬਜ਼ੀ ਖਾਣ ਨਾਲ ਡਾਇਬਟੀਜ਼ ਦਾ ਖਤਰਾ ਘੱਟ

ਜਿਨ੍ਹਾਂ ਲੋਕਾਂ ਨੇ ਲਗਭਗ 20 ਸਾਲ ਤੱਕ ਫਲ, ਸਬਜ਼ੀਆਂ, ਅਨਾਜ, ਨਟਸ, ਡ੍ਰਾਈ ਫਰੂਟਸ ਤੇ ਵੈਜੀਟੇਬਲ ਆਇਲ ਨੂੰ ਡਾਈਟ ’ਚ ਸ਼ਾਮਲ ਕੀਤਾ, ਉਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਹੋਣ ਦਾ ਖਤਰਾ 60 ਫੀਸਦੀ ਘੱਟ ਹੋ ਗਿਆ। ਜੇ ਲੰਮੇ ਸਮੇਂ ਤੱਕ ਪਲਾਂਟ ਬੇਸਡ ਡਾਈਟ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਤਾਂ ਡਾਇਬਟੀਜ਼ ਹੋਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।


Related News