ਹੁਣ ਸਿਰਫ਼ ਡਿਗਰੀ ਨਹੀਂ, ਹੱਥ ਦਾ ਹੁਨਰ ਵੀ ਲਾਜ਼ਮੀ, NFCI ਦੇ ਨਾਲ ਬਣਾਓ ਆਪਣਾ ਸੁਨਹਿਰਾ ਭਵਿੱਖ
Monday, May 26, 2025 - 02:31 PM (IST)

ਜਲੰਧਰ-ਅੱਜ ਦੇ ਸਮੇਂ 'ਚ ਹੋਟਲ ਮੈਨੇਜਮੈਂਟ ਅਤੇ ਖਾਣ-ਪੀਣ ਵਾਲਾ ਸੈਕਟਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਇੰਡਸਟਰੀ 'ਚ ਕਾਮਯਾਬ ਹੋਣ ਲਈ ਸਿਰਫ਼ ਡਿਗਰੀ ਲੈਣੀ ਕਾਫੀ ਨਹੀਂ ਹੁੰਦੀ, ਸਗੋਂ ਲੋੜ ਹੁੰਦੀ ਹੈ ਪ੍ਰੈਕਟਿਕਲ ਅਤੇ ਵਪਾਰਕ ਹੁਨਰਾਂ ਦੀ। ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਦਿਆਂ NFCI (ਨੈਸ਼ਨਲ ਫਿਨਿਸ਼ਿੰਗ ਐਂਡ ਕੁਕਰੀ ਇੰਸਟੀਚਿਊਟ) ਇੱਕ ਅਗਾਂਹੂ ਸੰਸਥਾ ਵਜੋਂ ਉਭਰਿਆ ਹੈ, ਜੋ ਪਿਛਲੇ 35 ਸਾਲਾਂ ਤੋਂ ਵਿਦਿਆਰਥੀਆਂ ਨੂੰ ਸਿਰਫ ਪੜ੍ਹਾਈ ਹੀ ਨਹੀਂ, ਸਗੋਂ ਉਨ੍ਹਾਂ ਦੇ ਭਵਿੱਖ ਲਈ ਸੂਝਵਾਨ ਰਾਹ ਵੀ ਦਿਖਾ ਰਿਹਾ ਹੈ।
ਭਾਰਤ ਦੇ 21 ਤੋਂ ਵੱਧ ਸ਼ਹਿਰਾਂ 'ਚ ਆਪਣੀ ਮਜ਼ਬੂਤ ਮੌਜੂਦਗੀ ਨਾਲ NFCI ਦਾ ਮਕਸਦ ਹੈ ਵਿਦਿਆਰਥੀਆਂ ਨੂੰ ਅਜਿਹਾ ਹੁਨਰ ਸਿਖਾਉਣਾ ਜੋ ਉਨ੍ਹਾਂ ਨੂੰ ਸਿੱਧਾ ਨੌਕਰੀ ਲੈਣ ਯੋਗ ਬਣਾ ਸਕੇ। ਉਨ੍ਹਾਂ ਨੂੰ ਇੰਡਸਟਰੀ ਦੀਆਂ ਅਸਲੀ ਜ਼ਰੂਰਤਾਂ ਸਮਝਾ ਕੇ ਉਨ੍ਹਾਂ ਅਨੁਸਾਰ ਤਿਆਰ ਕਰਨਾ NFCI ਦੀ ਖਾਸੀਅਤ ਹੈ।
ਸੰਸਥਾ ਦੀ ਸ਼ੁਰੂਆਤ 1990 'ਚ ਜਲੰਧਰ ਤੋਂ ਹੋਈ ਸੀ। NFCI ਦੀ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਸਿੱਖਿਆ ਸਿਰਫ ਕਿਤਾਬੀ ਨਹੀਂ ਹੁੰਦੀ । ਇੱਥੇ ਪ੍ਰੈਕਟਿਕਲ ਤੇ ਹੁਨਰ-ਅਧਾਰਤ ਸਿਖਲਾਈ 'ਤੇ ਜ਼ੋਰ ਦਿੱਤਾ ਜਾਂਦਾ ਹੈ। ਕਲਾਸਾਂ 'U-ਸ਼ੇਪ' 'ਚ ਲਗਦੀਆਂ ਹਨ ਤਾਂ ਜੋ ਹਰ ਵਿਦਿਆਰਥੀ 'ਤੇ ਵਿਅਕਤੀਗਤ ਧਿਆਨ ਦਿੱਤਾ ਜਾ ਸਕੇ। ਹਰ ਬੈਚ 'ਚ ਸਿਰਫ 12-15 ਵਿਦਿਆਰਥੀਆਂ ਨੂੰ ਲਿਆ ਜਾਂਦਾ ਹੈ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਬਣੀ ਰਹਿੰਦੀ ਹੈ।
ਰੋਜ਼ਾਨਾ 3 ਘੰਟੇ ਦੀ ਕਲਾਸ 'ਚ 1 ਘੰਟਾ ਥਿਊਰੀ ਤੇ 2 ਘੰਟੇ ਪ੍ਰੈਕਟਿਕਲ ਹੁੰਦੇ ਹਨ। ਹਰ ਦਿਨ ਇੱਕ ਨਵੀਂ ਰੈਸੀਪੀ ਬਣਾਈ ਜਾਂਦੀ ਹੈ। ਕੋਰਸ ਦੀ ਸ਼ੁਰੂਆਤ 'ਚ ਹੀ ਵਿਦਿਆਰਥੀਆਂ ਨੂੰ ਮਸਾਲਿਆਂ ਦੀ ਖੁਸ਼ਬੂ ਦੀ ਪਛਾਣ ਤੇ ਹੱਥ ਲਾ ਕੇ ਸਮੱਗਰੀ ਪਛਾਣਣ ਦੀ ਕਲਾਸ ਦਿੱਤੀ ਜਾਂਦੀ ਹੈ, ਜਿਵੇਂ ਮਸਾਲਿਆਂ ਦੀ ਮਹਿਕ ਜਾਂ ਬਣਾਵਟ ਤੋਂ ਪਛਾਣ ਕਰਨਾ। ਇਸ ਨਾਲ ਉਹ ਰਸੋਈ 'ਚ ਆਤਮਨਿਰਭਰ ਤੇ ਆਤਮਵਿਸ਼ਵਾਸੀ ਬਣਦੇ ਹਨ।
NFCI ਦੇ ਮੁੱਖ ਕੋਰਸ ਇਸ ਤਰ੍ਹਾਂ ਹਨ:
• ਡਿਪਲੋਮਾ ਇਨ ਕੁਲਿਨਰੀ ਸਕਿਲਜ਼ (1 ਸਾਲ + 6 ਮਹੀਨੇ) – NFCI ਤੇ NSDC ਵਲੋਂ ਮਨਜ਼ੂਰਸ਼ੁਦਾ।
• ਸਰਟੀਫਿਕੇਟ ਇਨ ਫੂਡ ਪ੍ਰੋਡਕਸ਼ਨ + ਕੋਮੀ ਸ਼ੈਫ (1 ਸਾਲ + 6 ਮਹੀਨੇ) – AHLEI (ਅਮਰੀਕਨ ਹੋਟਲ ਐਂਡ ਲੌਜਿੰਗ ਐਜੂਕੇਸ਼ਨ ਇੰਸਟੀਚਿਊਟ) ਅਤੇ NSDC ਦੇ ਸਹਿਯੋਗ ਨਾਲ।
• ਸਰਟੀਫਿਕੇਟ ਇਨ ਬੇਕਰੀ ਐਂਡ ਪੇਸਟਰੀ ਆਰਟਸ
• ਬੇਕਰੀ ਕੋਮੀਜ਼ ਕੋਰਸ
• ਫਰੰਟ ਆਫਿਸ ਓਪਰੇਸ਼ਨਜ਼
ਇਹ ਸਾਰੇ ਕੋਰਸ ਇੰਡਸਟਰੀ ਦੀ ਮੰਗ ਅਨੁਸਾਰ ਬਣਾਏ ਗਏ ਹਨ, ਤਾਂ ਜੋ ਵਿਦਿਆਰਥੀ ਥਿਊਰੀ ਨਾਲ ਨਾਲ ਪ੍ਰੈਕਟਿਕਲ 'ਚ ਵੀ ਮਾਹਰ ਬਣ ਸਕਣ।
NFCI ਦੇ 125+ 4 ਤੇ 5-ਸਟਾਰ ਹੋਟਲਾਂ ਨਾਲ ਟਾਈਅਪ ਹਨ, ਜਿੱਥੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਨੌਕਰੀ ਦੇ ਮੌਕੇ ਮਿਲਦੇ ਹਨ ਨਾ ਸਿਰਫ਼ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ।
70% ਪ੍ਰੈਕਟਿਕਲ + 30% ਥਿਊਰੀ ਦੇ ਸੰਤੁਲਿਤ ਸਿਖਲਾਈ ਮਾਡਲ ਦੇ ਨਾਲ NFCI ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਉਮੀਦਾਂ ਅਨੁਸਾਰ ਤਿਆਰ ਕਰਦਾ ਹੈ।
ਵਿਦਿਆਰਥੀਆਂ ਦੀ ਸਹੂਲਤ ਲਈ ਇੱਥੇ ਫਲੈਕਸੀਬਲ ਕਲਾਸ ਟਾਈਮਿੰਗ ਵੀ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਸਿੱਖਿਆ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਰੁਕਾਵਟ ਨਾ ਬਣੇ।
ਇਹ ਵੀ ਵੱਡੀ ਗੱਲ ਹੈ ਕਿ NFCI ਆਪਣੇ ਕੋਰਸ ਬਜਟ-ਫ੍ਰੈਂਡਲੀ ਰੱਖਦਾ ਹੈ, ਤਾਂ ਜੋ ਹਰ ਵਰਗ ਦਾ ਵਿਦਿਆਰਥੀ ਚੰਗੀ ਅਤੇ ਪ੍ਰਮਾਣਤ ਸਿੱਖਿਆ ਲੈ ਸਕੇ।
ਸੰਸਥਾ NSDC, AHLEI ਅਤੇ NIOS ਵਰਗੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਗਠਨਾਂ ਤੋਂ ਮਨਜ਼ੂਰਸ਼ੁਦਾ ਕੋਰਸ ਚਲਾਂਦਾ ਹੈ, ਜਿਨ੍ਹਾਂ 'ਚ ਸ਼ਾਰਟ ਟਰਮ ਸਰਟੀਫਿਕੇਟ ਤੋਂ ਲੈ ਕੇ ਲਾਂਗ ਟਰਮ ਡਿਪਲੋਮਾ ਤੇ ਡਿਗਰੀ ਕੋਰਸ ਸ਼ਾਮਲ ਹਨ।
NFCI ਦਾ ਮੰਨਣਾ ਹੈ ਕਿ ਅੱਜ ਦੇ ਯੁੱਗ 'ਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਹੱਥ ਦਾ ਹੁਨਰ ਤੇ ਕਾਬਲੀਅਤ ਹੀ ਸਫਲਤਾ ਦੀ ਚਾਬੀ ਹੈ। ਇਸੇ ਵਿਚਾਰ ਦੇ ਨਾਲ NFCI ਵਿਦਿਆਰਥੀਆਂ ਨੂੰ ਇੱਕ ਅਜਿਹਾ ਮੰਚ ਦੇ ਰਿਹਾ ਹੈ, ਜਿੱਥੇ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਹੌਸਲੇ ਨਾਲ ਅੱਗੇ ਵਧ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8