ਪੰਜਾਬ ਪੁਲਸ ਦੇ ਮੁਲਾਜ਼ਮ ਬਰਖ਼ਾਸਤ! ਮਹਿਲਾ ਕਰਮਚਾਰੀ ਦੇ ਨਾਲ-ਨਾਲ 2 ਹੋਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ

Tuesday, May 27, 2025 - 01:40 PM (IST)

ਪੰਜਾਬ ਪੁਲਸ ਦੇ ਮੁਲਾਜ਼ਮ ਬਰਖ਼ਾਸਤ! ਮਹਿਲਾ ਕਰਮਚਾਰੀ ਦੇ ਨਾਲ-ਨਾਲ 2 ਹੋਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ

ਲੁਧਿਆਣਾ (ਰਾਜ)- ਡਿਊਟੀ ਤੋਂ ਗੈਰ-ਹਾਜ਼ਰ ਰਹਿ ਕੇ ਲਾਪ੍ਰਵਾਹੀ ਵਰਤਣ ਵਾਲੇ ਤਿੰਨ ਪੁਲਸ ਕਰਮਚਾਰੀਆਂ ’ਤੇ ਪੁਲਸ ਕਮਿਸ਼ਨਰ (ਸੀ. ਪੀ.) ਨੇ ਵੱਡਾ ਐਕਸ਼ਨ ਲਿਆ ਹੈ। ਸੀ.ਪੀ. ਸਵਪਨ ਸ਼ਰਮਾ ਨੇ ਤਿੰਨੋਂ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ’ਚ ਇਕ ਔਰਤ ਪੁਲਸ ਕਰਮਚਾਰੀ ਵੀ ਸ਼ਾਮਲ ਹੈ। ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਤਿੰਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਥਰਡ ਡਿਗਰੀ ਟਾਰਚਰ ਨੇ ਲਈ ਨੌਜਵਾਨ ਦੀ ਜਾਨ! ਗੁਪਤ ਅੰਗਾਂ 'ਤੇ...

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਦੱਸਿਆ ਗਿਆ ਹੈ ਕਿ ਇਕ ਪੁਲਸ ਕਰਮਚਾਰੀ ਨੇ ਅਦਾਲਤ ਤੋਂ ਕਰਜ਼ਾ ਲਿਆ ਸੀ, ਜੋ ਕਿ ਉਸ ਨੇ ਬੈਂਕ ਨੂੰ ਵਾਪਸ ਨਹੀਂ ਕੀਤਾ। ਬੈਂਕ ਵੱਲੋਂ ਅਦਾਲਤ ’ਚ ਕੇਸ ਦਾਇਰ ਕੀਤਾ ਗਿਆ ਸੀ। ਜਿਥੋਂ ਉਸ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀ ਅਤੇ ਉਹ ਡਿਊਟੀ ਤੋਂ ਵੀ ਗੈਰ-ਹਾਜ਼ਰ ਸੀ। ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਉਸ ਦੀ ਵਿਭਾਗੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ 'ਚ ਪਾਏ ਕਈ ਮੰਤਰੀ ਤੇ ਵਿਧਾਇਕ

 

ਇਸੇ ਤਰ੍ਹਾਂ ਦੂਜੀ ਔਰਤ ਕਰਮਚਾਰੀ ਹੈ, ਜੋ ਪਿਛਲੇ ਇਕ ਸਾਲ ਤੋਂ ਗੈਰ-ਹਾਜ਼ਰ ਚਲ ਰਹੀ ਸੀ। ਉਸ ਨੂੰ ਵਾਰ-ਵਾਰ ਸੁਨੇਹੇ ਭੇਜੇ ਗਏ ਪਰ ਉਹ ਨੌਕਰੀ ’ਤੇ ਨਹੀਂ ਆਈ ਅਤੇ ਲਾਪ੍ਰਵਾਹੀ ਕਾਰਨ ਉਸ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ। ਤੀਜਾ ਕਰਮਚਾਰੀ ਵੀ ਰਿਕਰੂਟ ਸਿਪਾਹੀ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਲਗਭਗ 497 ਦਿਨਾਂ ਤੱਕ ਗੈਰ-ਹਾਜ਼ਰ ਰਿਹਾ ਅਤੇ ਕਿਸੇ ਨੂੰ ਇਸ ਦੀ ਜਾਣਕਾਰੀ ਨਹੀਂ ਦਿਤੀ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਬਾਰੇ ਉੱਚ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਤਿੰਨਾਂ ਕਰਮਚਾਰੀਆਂ ਬਾਰੇ ਰਿਪੋਰਟ ਤਿਆਰ ਕਰ ਕੇ ਡੀ.ਜੀ.ਪੀ. ਦਫ਼ਤਰ ਭੇਜੀ ਗਈ ਸੀ। ਉਥੋਂ ਹੁਕਮ ਆਉਣ ਤੋਂ ਬਾਅਦ ਤਿੰਨਾਂ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News