ਹੁਣ ਰਾਤਾਂ ਨੂੰ ਵੀ ਸਤਾਵੇਗੀ ਗਰਮੀ! ਪੰਜਾਬ ''ਚ ਲੂ ਦੇ ਨਾਲ-ਨਾਲ Warm Nights ਦਾ Alert,

Thursday, May 22, 2025 - 10:22 AM (IST)

ਹੁਣ ਰਾਤਾਂ ਨੂੰ ਵੀ ਸਤਾਵੇਗੀ ਗਰਮੀ! ਪੰਜਾਬ ''ਚ ਲੂ ਦੇ ਨਾਲ-ਨਾਲ Warm Nights ਦਾ Alert,

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਮੌਸਮ ਵਿਚ ਲਗਾਤਾਰ ਤਬਦੀਲੀਆਂ ਆ ਰਹੀਆਂ ਹਨ। ਬੀਤੇ ਦਿਨੀਂ ਸਾਰਾ ਦਿਨ ਲੋਕ ਧੁੱਪ ਅਤੇ ਲੂ ਕਾਰਨ ਪਸੀਨੋ-ਪਸੀਨੀਂ ਹੁੰਦੇ ਰਹੇ, ਉਸ ਮਗਰੋਂ ਸ਼ਾਮ ਵੇਲੇ ਮੌਸਮ ਨੇ ਇਕਦਮ ਕਰਵਟ ਬਦਲੀ ਤੇ ਮੀਂਹ-ਹਨੇਰੀ ਨੇ ਗਰਮੀ ਤੋਂ ਰਾਹਤ ਦਿਵਾਈ। ਕਈ ਥਾਵਾਂ 'ਤੇ ਤਾਂ ਗੜੇਮਾਰੀ ਵੀ ਹੋਈ। ਪਰ ਅੱਜ ਵਿਭਾਗ ਨੇ ਇਕ ਵਾਰ ਫ਼ਿਰ ਲੂ ਦਾ ਅਲਰਟ ਜਾਰੀ ਕਰ ਦਿੱਤਾ ਹੈ। ਹੋਰ ਤਾਂ ਹੋਰ ਹੁਣ ਰਾਤ ਵੇਲੇ ਵੀ ਲੋਕਾਂ ਨੂੰ ਗਰਮੀ ਸਤਾਉਂਦੀ ਰਹੇਗੀ। ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਲਈ Warm Night Alert ਜਾਰੀ ਕੀਤਾ ਹੈ। ਬਠਿੰਡਾ ਵਿਚ ਤਾਪਮਾਨ 47.5 ਡਿਗਰੀ ਤਕ ਪਹੁੰਚ ਚੁੱਕਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਿੱਖਿਆ ਵਿਭਾਗ ਦਾ ਸਖ਼ਤ ਰੁਖ਼! ਸਕੂਲਾਂ ਨੂੰ ਮਿਲ ਗਈ 2 ਦਿਨ ਦੀ ਡੈੱਡਲਾਈਨ, ਛੇਤੀ ਕਰੋ ਇਹ ਕੰਮ

PunjabKesari

ਕੀ ਹੁੰਦੀ ਹੈ Warm Night

ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ, Warm Night ਦੌਰਾਨ ਰਾਤ ਨੂੰ ਵੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਰਹਿੰਦਾ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਵਿਚ ਵੀ ਮਹਿਜ਼ 4.5 ਤੋਂ 6.4 ਡਿਗਰੀ ਤਕ ਹੀ ਗਿਰਾਵਟ ਆਉਂਦੀ ਹੈ। ਇਸ ਦੌਰਾਨ ਸਰੀਰ ਨੂੰ ਗਰਮੀ ਦੇ ਆਮ ਦਿਨਾਂ ਵਾਂਗ ਰਾਤ ਨੂੰ ਠੰਡੇ ਹੋਣ ਦਾ ਮੌਕਾ ਘੱਟ ਮਿਲਦਾ ਹੈ, ਜਿਸ ਕਾਰਨ ਕਈ ਵਾਰ ਇਹ ਕਾਫ਼ੀ ਗੰਭੀਰ ਵੀ ਸਾਬਿਤ ਹੋ ਸਕਦੀ ਹੈ। ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਇਸ ਦੌਰਾਨ ਖ਼ਾਸ ਤੌਰ 'ਤੇ ਅਹਿਤਿਆਤ ਰੱਖਣੀ ਚਾਹੀਦੀ ਹੈ। 

PunjabKesari

ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿਚ ਲੂ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿਚ Warm Night Alert ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿਚ Warm Night ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।  

PunjabKesari

ਇਸੇ ਤਰ੍ਹਾਂ ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਐੱਸ.ਏ.ਐੱਸ. ਨਗਰ (ਮੋਹਾਲੀ), ਮਾਲੇਰਕੋਟਲਾ ਵਿਚ Warm Night ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਲਕੇ ਯਾਨੀ 23 ਮਈ ਨੂੰ ਵੀ ਉਕਤ ਸਾਰੇ ਜ਼ਿਲ੍ਹਿਆਂ ਵਿਚ ਹੀ Warm Night Alert ਹੈ।

ਇਹ ਖ਼ਬਰ ਵੀ ਪੜ੍ਹੋ - ਓ ਬੱਲੇ! 9 ਸਾਲਾ ਬੱਚੀ ਨੇ 10ਵੀਂ ਪਾਸ ਕਰ ਕੇ ਰਚਿਆ ਇਤਿਹਾਸ

24 ਮਈ ਤੋਂ ਫ਼ਿਰ ਬਦਲੇਗਾ ਮੌਸਮ

ਮੌਸਮ ਵਿਗਿਆ ਕੇਂਦਰ ਮੁਤਾਬਕ 24 ਮਈ ਤੋਂ ਸੂਬੇ ਦੇ ਮੌਸਮ ਵਿਚ ਇਕ ਵਾਰ ਫ਼ਿਰ ਤਬਦੀਲੀ ਆਵੇਗੀ। ਵਿਭਾਗ ਵੱਲੋਂ 24 ਤੋਂ 27 ਮਈ ਤਕ ਸੂਬੇ ਵਿਚ ਕਈ ਥਾਈਂ ਮੀਂਹ-ਹਨੇਰੀ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਤੋਂ ਬਾਅਦ ਤਾਪਮਾਨ ਵਿਚ ਹਲਕੀ ਗਿਰਾਵਟ ਵੀ ਦਰਜ ਕੀਤੇ ਜਾਣ ਦੀ ਵੀ ਸੰਭਾਵਨਾ ਹੈ। 25 ਮਈ ਨੂੰ ਤਾਂ ਪੰਜਾਬ ਭਰ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News